ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥
ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥
Page Visitors: 2714

 

ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ 
 ਗੁਰਦੇਵ ਸਿੰਘ ਸੱਧੇਵਾਲੀਆ
ਮੱਖੀ ਤੇ ਭੌਰੇ ਵਿਚ ਕੀ ਫਰਕ ਹੈਮੱਖੀ ਦਾ ਮਨ ਨਹੀਂ ਟਿਕਦਾਮੱਖੀ ਮਿੰਟ ਨਹੀਂ ਕਿਤੇ ਟਿਕ ਕੇ ਬੈਠ ਸਕਦੀ ਤੇ ਬੈਠਣ ਲਗੀ ਚੰਗਾ ਮਾੜਾ ਥਾਂ ਵੀ ਨਹੀਂ ਵਿੰਹਦੀਮਠਿਆਈ ਤੇ ਵੀ ਬੈਠ ਜਾਂਦੀ ਤੇ ਗੰਦ ਤੇ ਵੀ! ਪਰ ਭੌਰਾ ਇੰਝ ਨਹੀਂ ਕਰਦਾਉਹ ਫੁੱਲ ਤੇ ਬੈਠਦਾ ਕੇਵਲ ਫੁੱਲ ਤੇ ਅਤੇ ਬੈਠਾ ਹੀ ਰਹਿੰਦਾਮੁਗਧ ਹੋ ਜਾਂਦਾ ਇਨਾ ਮੁਗਧ ਕਿ ਜਾਨ ਤੱਕ ਦੇ ਜਾਂਦਾਕਵੀਆਂ ਲੋਕਾਂ ਭੌਰੇ ਨੂੰ ਬਹੁਤ ਯਾਦ ਕੀਤਾ ਅਪਣੀਆਂ ਕਵਿਤਾਵਾਂ ਵਿਚਭੌਰੇ ਦੇ ਜ਼ਿਕਰ ਨਾਲ ਕਿਤਾਬਾਂ ਭਰੀਆਂ ਪਈਆਂ
ਆਸ਼ਕੀ ਦੀ ਗੱਲ ਕਰਨੀ ਹੋਵੇ, ਤਾਂ ਭੌਰੇ ਦਾ ਜ਼ਿਕਰ ਜਰੂਰ ਆਉਂਦਾਕਿਉਂ? ਉਸ ਦੇ ਇਸ਼ਕ ਕਰਕੇਉਸ ਦੀ ਯਾਰੀ ਕਰਕੇਉਹ ਫੁੱਲ ਨਾਲ ਯਾਰੀ ਪਾਉਂਦਾ ਤੇ ਜਾਨ ਤੱਕ ਦੇ ਦਿੰਦਾਉਹ ਭਟਕਦਾ ਨਹੀਂ ਕਿ ਕਦੇ ਕਿਸੇ ਸਾਧ ਦੇ ਡੇਰੇ, ਕਦੇ ਕਿਸੇ ਗਰੰਥ ਅਗੇ ਮੱਥਾ! ਕਦੇ ਕਿਸੇ ਕਬਰ ਜਾ ਡਿੱਗਾਸ੍ਰੀ ਗੁਰੂ ਗਰੰਥ ਸਾਹਿਬ ਨੂੰ ਵੀ ਮੰਨੀ ਜਾਣਾ ਤੇ ਸ੍ਰੀ ਦਸਮ ਗਰੰਥਖੜਾ ਕਰਕੇ ਉਸ ਅਗੇ ਵੀ ਆਰਤੀਆਂ ਕਰੀ ਜਾਣੀਆਂ! ਸਰਬ ਲੋਹ ਗਿਆ ਇਸ ਨੂੰ ਵੀ ਨਮਸ਼ਕਾਰ! ਕਾਲ ਨੂੰ ਰੱਬ ਮੰਨੀ ਜਾਂਦਾ ਅਕਾਲ ਨੂੰ ਵੀ ਦੋਵੇਂ ਆਪਾ ਵਿਰੋਧੀ? ਕੋਈ ਮੇਲ ਨਹੀਂਕਾਲ ਤੇ ਅਕਾਲ ਦਾ ਕਾਹਦਾ ਮੇਲ? ਕਾਲ, ਅਕਾਲ ਦਾ ਵਿਰੋਧੀ ਹੈ ਤੇ ਅਕਾਲ, ਕਾਲ ਦਾ! ਦੋਵੇਂ ਈਸਟ-ਵੈਸਟਵਿਚੇ ਮਹਾਂਕਾਲ ਵੀ ਦੱਬੀ ਫਿਰਦਾ ਤੇ ਵਿਚੇ ਜਗਮਾਤਾ? ਚੰਡੀ ਨਾਲ ਵੀ ਮੁਹੱਬਤਾਂ ਤੇ ਇੰਦਰ ਦੀ ਵੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.