ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਕਾਲਾ ਦੌਰ-ਚਿੱਟਾ ਦੌਰ
ਕਾਲਾ ਦੌਰ-ਚਿੱਟਾ ਦੌਰ
Page Visitors: 25
ਕਾਲਾ ਦੌਰ-ਚਿੱਟਾ ਦੌਰ
ਖਾੜਕੂਵਾਦ ਵੇਲੇ ਨੂੰ ਕੁਝ ਲੋਕ ਅਣਜਾਣੇ ਕੁਝ ਜਾਣਬੁਝ ਕਾਲਾ ਦੌਰ ਕਹਿੰਦੇ ਆ ਰਹੇ ਨੇ ਪਰ ਕੀ ਓਹ ਸਚ ਹੀ ਕਾਲਾ ਦੌਰ ਸੀ?
ਓਸ ਸੋ ਕਾਲ ਕਾਲੇ ਦੌਰ ਵਿਚ ਥਾਂ ਥਾਂ ਸ਼ਰਾਬ ਦੇ ਠੇਕੇ ਕਿਥੇ ਸਨ । ਡਰੱਗਾਂ ਵੇਚਣ ਵਾਲਾ ਕਿਤੇ ਕੋਈ ਲਭਿਆ ਹੋਵੇ। ਕੈਪਸੂਲ ਵੇਚਣ ਵਾਲੀਆਂ ਦੁਕਾਨਾਂ ਸੁਣੀਆਂ ਹੋਣ ਕਿਸੇ।
ਤੁਹਾਡੇ ਆਹਾ ਸੁਲਫੇ ਬੀੜੀਆਂ ਫੂਕਣੇ ਨੰਗਾਂ ਦੀਆਂ ਕਬਰਾਂ ਤੇ ਮੇਲੇ ਲਗਦੇ ਦੇਖੇ ਹੋਣ। ਕੰਨਾਂ 'ਚ ਮੁਤੀਆਂ ਵਾਲੇ ਬੇਸੁਰੇ ਲਚਰ ਗਾਇਕ ਕਿਤੇ ਦੇਖੇ ਹੋਣ। ਕਬਰਾਂ ਉਪਰ ਭੀੜਾਂ, ਭੂਤਾਂ ਚੜੇਲਾਂ ਕਢਣ ਵਾਲੇ।
ਜੰਨਾ ਤੇ ਜੋ ਪੰਜਾਬ ਗੰਦ ਪਾ ਬੈਠਾ ਅਪਣੇ ਵਿਹੜੇ ਓਸ ਸੋ ਕਾਲ ਕਾਲੇ ਦੌਰ ਕਿਸੇ ਦੇਖਿਆ ਹੋਵੇ, ਡੀਜਿਆਂ ਦੇ ਸ਼ੋਰ ਨਾਚੀਆਂ ਦੀਆਂ ਪੱਟੀਆਂ ਜਾਦੀਆਂ ਧੂੜਾਂ। ਸ਼ਰਾਬਾਂ ਪੀ ਪੀ ਡਿਗਦੇ ਬੁਢੇ ਠੇਰੇ ਜਾਂ ਅਧੇ ਨੰਗੇ ਢਿਡ ਕਢ ਕਢ ਨਚਦੀਆਂ ਜਵਾਨ ਧੀਆਂ ਕਿਥੇ ਸਨ ਓਸ ਕਾਲੇ ਦੌਰ ਵਿਚ।
ਤਾਂ ਫਿਰ ਕਾਲਾ ਦੌਰ ਕਿਸਨੂੰ ਆਂਹਨੇ ਤੁਸੀਂ। ਕਾਲਾ ਦੌਰ ਓਹ ਸੀ ਜਾਂ ਹੁਣ ਵਾਲਾ ਸੋ ਕਾਲ ਚਿੱਟਾ ਦੌਰ।
ਲੋਕਾਂ ਦੀਆਂ ਧੀਆਂ ਘਰੀਂ ਵਸਣ ਲਗ ਗਈਆਂ ਸਨ ਤਲਾਕ ਨਾਂ ਦੀ ਕੋਈ ਸ਼ੈਅ ਕਿਸੇ ਸੁਣੀ ਹੋਵੇ।
ਓਹ ਸੋ ਕਾਲ ਕਾਲਾ ਦੌਰ ਸੁਖੇ ਜਿੰਦਿਆਂ ਦਾ ਸੀ ਜਟਾਣਿਆਂ ਦਾ ਸੀ। ਬਾਬੇ ਮਾਨੋਚਾਹਲ ਵਰਗਿਆਂ ਦਾ ਸੀ, ਬੰਦ ਬੰਦ ਕਟ ਦਿਤੇ ਜਾਣ ਵਾਲੇ ਅਨੋਖ ਸਿੰਘ ਬਬਰ ਵਰਗਿਆਂ ਦਾ ਸੀ।
ਤੁਹਾਡਾ ਇਹ ਚਿਟਾ ਦੌਰ ਪਤਾ ਕਿਸਦਾ? ਭੰਡਾਂ ਦਾ, ਮਸਖਰਿਆਂ ਦਾ, ਨਚਾਰਾਂ ਦਾ, ਡਰੱਗੀਆਂ ਦਾ, ਅਮਲੀਆਂ ਦਾ ਅਤੇ ਓਨਾ ਦੇ ਜਰਖਰੀਦ ਲੂੰਗੀਆਂ ਵਾਲੇ ਜਥੇਦਾਰਾਂ ਦਾ ਜਿਹੜੇ ਅਖਾਂ ਸਾਹਵੇਂ ਸੜਕਾਂ ਤੇ ਬੈਠੇ ਪੰਜਾਬ ਦੇ ਮਰਦੇ ਪੁਤ ਦੇਖ ਆਹ ਦਾ ਨਾਹਰਾ ਵੀ ਨਹੀ ਮਾਰ ਸਕੇ ਲਾਸ਼ਾਂ ਕਿਸੇ ਥਾਂ ਦੀਆਂ।
ਹਾਂਅ! ਓਸ ਸੁਨਿਹਰੀ ਦੌਰ ਨੂੰ ਜਿਹਲਾਂ ਵਿਚੋਂ ਛਡੇ ਸਰਕਾਰੀ ਟਾਊਟਾਂ ਅਤੇ ਕਾਲੀਆਂ ਬਿਲੀਆਂ ਨੇ ਜਰੂਰ ਕਾਲਾ ਕਰਨ ਦੀ ਕੋਸ਼ਿਸ਼ ਕੀਤੀ ਨਹੀ ਤਾਂ ਓਸ ਸੁਨਹਿਰੀ ਦੌਰ ਦੇ ਖਤਮ ਹੋਣ ਸਾਰ ਹੀ ਓਹ ਦੌਰ ਸ਼ੁਰੂ ਹੋਇਆ ਜਿਹੜਾ ਅਜ ਹੈ। ਇਨਾ ਕਾਲਾ ਕਿ ਡਰੱਗ ਦਾ ਮਾਰਿਆ ਸਕਾ ਪੁਤ ਨਹੀ ਪਛਾਣ ਹੁੰਦਾ ਮਾਂ ਤੋਂ। ਕਿ ਹੁੰਦਾ?
ਗੁਰਦੇਵ ਸਿੰਘ ਸੱਧੇਵਾਲੀਆ
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.