ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਆਪਣਾ - ਪਰਾਇਆ ! ( ਨਿੱਕੀ ਕਹਾਣੀ )
ਆਪਣਾ - ਪਰਾਇਆ ! ( ਨਿੱਕੀ ਕਹਾਣੀ )
Page Visitors: 2545
 ਆਪਣਾ - ਪਰਾਇਆ  !  ( ਨਿੱਕੀ  ਕਹਾਣੀ )
ਅੰਕਲ ਤੁਸੀ ਮੈਨੂੰ ਕਿਓਂ ਮਾਰਿਆ ? (ਨਿੱਕੇ ਕੁਲਜੀਤ ਸਿੰਘ ਨੇ ਅੰਕਲ ਅਜਮੇਰ ਸਿੰਘ ਨੂੰ ਪੁਛਿਆ)
ਅਜਮੇਰ ਸਿੰਘ (ਗੁੱਸੇ ਵਿੱਚ) : ਕਿਓਂ ਕੀ ਤੂੰ ਮੇਰੇ ਘਰ ਦਾ ਸ਼ੀਸ਼ਾ ਤੋੜਿਆ ਹੈ !
ਕੁਲਜੀਤ ਸਿੰਘ (ਥੋੜੇ ਦੁੱਖ ਨਾਲ) : ਪਰ ਤੁਹਾਨੂੰ ਇਤਨਾ ਜਿਆਦਾ ਨਹੀ ਮਾਰਨਾ ਚਾਹੀਦਾ ਸੀ ! ਮੇਰੀ ਤੇ ਸ਼ਾਇਦ ਲੱਤ ਦੀ ਹੱਡੀ ਵਿੱਚ ਵੀ
 ਦਰਾਰ ਆ ਗਈ ਲਗਦੀ ਹੈ !
ਅੱਗੇ ਤੋਂ ਸੋਚ ਕੇ ਖੇਲਣਾ ਫਿਰ ! ਅਜਮੇਰ ਸਿੰਘ ਫਿਰ ਗੁੱਸੇ ਵਿੱਚ ਬੋਲਿਆ !
ਕੁਲਜੀਤ ਸਿੰਘ (ਭੋਲੇ ਪਨ ਨਾਲ ) : ਪਰ ਪਿੱਛਲੇ ਹਫਤੇ ਤੁਹਾਡੇ ਮੁੰਡੇ ਹਰਪਾਲ ਸਿੰਘ ਨੇ ਤੁਹਾਡੇ ਆਪਣੇ  ਘਰ ਦੋ ਸ਼ੀਸ਼ੇ ਭੰਨੇ ਸੀ, ਤੁਸੀਂ
 ਉਸ ਵੇਲੇ ਉਸਨੂੰ ਕੁਝ ਨਹੀ ਕਿਹਾ; ਤੇ ਜਦੋਂ ਉਸਨੇ ਗੁਵਾਂਡੀਆਂ ਦੇ ਸ਼ੀਸ਼ੇ ਭੰਨੇ ਸਨ ਤਾਂ ਤੁਸੀ ਉਸ ਵੇਲੇ ਹੱਸ ਰਹੇ ਸੀ ! ਇਹ ਵਿਤਕਰਾ
 ਕਿਓਂ ਅੰਕਲ ਜੀ ? ਇਹ ਦੋਗਲੀ ਨੀਤੀ ਕਿਓਂ ?
ਅਜਮੇਰ ਸਿੰਘ (ਅੱਖਾਂ ਚੁਰਾਉਂਦੇ ਹੋਏ ਜੋਰ ਨਾਲ ਬੋਲਿਆ) : ਜਾਤ ਦੀ ਕੋੜ-ਕਿਰਲੀ ਤੇ ਸ਼ਤੀਰਾਂ ਨਾਲ ਜੱਫੀਆਂ ? ਓਹ ਮੇਰਾ ਆਪਣਾ
 ਹੈ ਤੇ ਤੂੰ ਪਰਾਇਆ ਹੈਂ ! ਤੂੰ ਗਾਣਾ ਨਹੀ ਸੁਣਿਆ "ਬਾਕੀ ਸਬ ਸਪਨੇ ਹੋਤੇ ਹੈਂ, ਅਪਨੇ ਤੋ ਅਪਨੇ ਹੋਤੇ ਹੈਂ !" 
ਚਲ ਨਿਕਲ ਐਥੋਂ ਹੁਣ, ਵਰਨਾ ਲਾਵਾਂ ਇੱਕ ਹੋਰ !
ਗੁੱਸੇ ਅੱਤੇ ਘਿਰਣਾ ਨਾਲ ਘਿਰਿਆ ਨਿੱਕਾ ਕੁਲਜੀਤ ਸਿੰਘ ਲੰਗੜਾਉਂਦਾ ਹੋਇਆ ਉੱਥੋ ਚਲ ਪਿਆ, ਉਸਦੇ ਬੁੱਲ ਫੜਕ ਰਹੇ ਸਨ ..
.."ਇਤਿਹਾਸ ਸਾਰਾ ਹੀ ਇਸ ਤਰੀਕੇ ਦੀ ਬੇਇੰਸਾਫੀ ਨਾਲ ਭਰਿਆ ਹੋਇਆ ਹੈ ! ਭਾਵੇਂ ਏਕਲਵਯੇ ਦਾ ਅੰਗੂਠਾ ਮੰਗਣਾ ਹੋਵੇ, ਭਾਵੇਂ
 ਧ੍ਰਿਤਰਰਾਸ਼ਟਰ ਦਾ ਪੁੱਤਰ ਮੋਹ ਹੋਵੇ ਤੇ ਭਾਵੇਂ ਜੂਏ ਵਿੱਚ ਵੋਹਟੀ ਨੂੰ ਹਾਰ ਜਾਣ ਵਾਲਾ ਯੁਧਿਸ਼ਟਰ ਹੋਵੇ ! ਇਨ੍ਹਾਂ ਵਿੱਚ ਬਲੀ ਹਮੇਸ਼ਾ
 ਦੂਜੇ ਦੀ ਹੀ ਚੜ੍ਹਾਈ ਗਈ ਹੈ ਆਪਣੇ ਪੁੱਤਰ-ਭਰਾ ਸਭ ਨੂੰ ਹੀ ਪਿਆਰੇ ਸਨ !"
(ਸ਼ਾਇਦ ਇਸ ਮਾਰ ਨੇ ਨਿੱਕੇ ਕੁਲਜੀਤ ਸਿੰਘ ਨੂੰ ਉਮਰ ਤੋਂ ਵੱਧ ਸਿਆਣਾ ਬਣਾ ਦਿੱਤਾ ਸੀ ਤੇ ਉਸਨੂੰ ਆਪਣੇ-ਪਰਾਏ ਦਾ ਭੇਦ 
ਸਮਝ ਆ ਗਿਆ ਸੀ !)
- ਬਲਵਿੰਦਰ ਸਿੰਘ ਬਾਈਸਨ

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.