ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਕੋਇਲ ਅੱਤੇ ਬਾਂਦਰ ! (ਨਿੱਕੀ ਕਹਾਣੀ)
ਕੋਇਲ ਅੱਤੇ ਬਾਂਦਰ ! (ਨਿੱਕੀ ਕਹਾਣੀ)
Page Visitors: 2573
ਕੋਇਲ ਅੱਤੇ ਬਾਂਦਰ ! (ਨਿੱਕੀ ਕਹਾਣੀ)
ਓਹ ਤੁਹਾਡੇ ਉਸ ਨੋਬਲ ਪ੍ਰੋਜੇਕਟ ਦਾ ਕੀ ਹੋਇਆ ? (ਸਤਨਾਮ ਸਿੰਘ ਨੇ ਪੁੱਛਿਆ)
ਸਰਬੰਸ ਸਿੰਘ : ਕੋਇਲ ਲੈ ਗਈ ! (ਮੁਸਕੁਰਾਉਂਦਾ ਹੈ)
ਸਤਨਾਮ ਸਿੰਘ (ਕੁਝ ਨਾ ਸਮਝਦਾ ਹੋਇਆ) : ਤੇ ਓਹ ਤੁਹਾਡੇ ਦੂਜੇ ਪ੍ਰਚਾਰ ਦੇ ਨਵੇਕਲੇ ਪ੍ਰੋਜੇਕਟ ਬਾਰੇ ਵੀ ਸੁਣਿਆ ਹੈ ਕੀ ਹੁਣ ਤੁਸੀਂ ਉਸ
ਦਾ ਹਿੱਸਾ ਨਹੀਂ ਹੋ ? ਓਹ ਤੇ ਬਹੁਤ ਵੱਡਾ ਪ੍ਰੋਜੇਕਟ ਸੀ ਨਾ ?
ਸਰਬੰਸ ਸਿੰਘ (ਹਸਦਾ ਹੋਇਆ) : ਉਸਨੂੰ ਬਾਂਦਰ ਲੈ ਗਏ !
ਸਤਨਾਮ ਸਿੰਘ (ਹੈਰਾਨੀ ਨਾਲ) : ਇਹ ਕਿਹੋ ਜਿਹੇ ਜਵਾਬ ਨੇ ਮੇਰੇ ਸਵਾਲਾਂ ਦੇ ? ਰੱਤਾ ਕੁ ਖੋਲ ਕੇ ਸਮਝਾਓਨਾ .. ਇਹ ਕੋਇਲ ਅੱਤੇ ਬਾਂਦਰ
 ਦੀ ਕਿਹੜੀ ਗੱਲ ਹੈ ?
ਸਰਬੰਸ ਸਿੰਘ : ਕੋਇਲ ਦੇ ਬੋਲ ਬਹੁਤ ਮਿੱਠੇ ਹੁੰਦੇ ਹਨ ਅੱਤੇ ਕੋਇਲ ਦੀ ਇੱਕ ਖਾਸੀਅਤ ਹੁੰਦੀ ਹੈ ਕੀ ਓਹ ਆਪਣਾ ਆਲਣਾ ਨਹੀ ਬਣਾਉਂਦੀ 
ਪਰ ਦੂਜੇ ਆਲਣੇ ਵਿੱਚ ਚੋਰੀ ਨਾਲ ਆਂਡੇ ਦੇ ਆਉਂਦੀ ਹੈ ਤੇ ਫਿਰ ਬਾਅਦ ਵਿੱਚ ਜਦੋਂ ਉਸ ਆਂਡੇ ਵਿੱਚੋਂ ਨਿਕਲਿਆ ਬੱਚਾ ਵੱਡਾ ਹੁੰਦਾ ਹੈ ਤਾਂ ਆਪਣੇ
 ਪਿਤਰੀ ਗੁਣਾ ਕਰਕੇ ਉਸ ਆਲਣੇ ਦੇ ਮਾਲਕ ਪੰਖੀ ਨੂੰ ਬਾਹਰ ਕਰ ਦਿੰਦਾ ਹੈ ! (ਹਸਦਾ ਹੈ) 
ਸਤਨਾਮ ਸਿੰਘ (ਸਿਰ ਤੇ ਹੱਥ ਮਾਰਦੇ ਹੋਏ) ਤੇ ਓਹ ਬਾਂਦਰ ਵਾਲੀ ਗੱਲ ?
ਸਰਬੰਸ ਸਿੰਘ : ਕਹਾਣੀ ਹੈ ਕੀ ਬਾਰਿਸ਼ ਵਿੱਚ ਪੰਖੀਆਂ ਨੇ ਬਾਂਦਰ ਨੂੰ ਆਲਣੇ ਵਿੱਚ ਰਹਿਣ ਲਈ ਥਾਂ ਦਿੱਤੀ ਅੱਤੇ ਸਲਾਹ ਦਿੱਤੀ ਕੀ ਅਸੀਂ ਇੱਕ
 ਇੱਕ ਤੀਲਾ ਜਮਾ ਕਰ ਕੇ ਆਲਣਾ ਬਣਾਇਆ ਹੈ ਤੇ ਤੂੰ ਤਾਂ ਆਪਣੇ ਲਈ ਆਲਣਾ ਬਣਾ ਹੀ ਸਕਦਾ ਹੈਂ ? ਉਸ ਬਾਂਦਰ ਨੇ ਆਪਣਾ ਆਲਣਾ ਤਾਂ
 ਕੀ ਬਣਾਉਣਾ ਸੀ ਪਰ ਉਸ ਪੰਖੀ ਦਾ ਆਲਣਾ ਵੀ ਤੋੜ ਦਿੱਤਾ ਤੇ ਉਸ ਦੇ ਆਂਡੇ ਵੀ ਥੱਲੇ ਸੁੱਟ ਦਿੱਤੇ ਜਿਨ੍ਹਾਂ ਨੂੰ ਥੱਲੇ ਬੈਠਾ "ਦੋ ਮੂੰਹੀਂ ਸੱਪ" ਖਾ ਗਿਆ !
ਸਤਨਾਮ ਸਿੰਘ : ਮੈਂ ਸਮਝ ਗਿਆ ! ਲੋਕਾਂ ਵਿੱਚ ਰੀਸ ਜਾਂ ਹਿਰਸ ਦੀ ਭਾਵਨਾ ਬਹੁਤ ਤਾਕਤਵਰ ਹੈ ! ਜਦੋਂ ਕੋਈ ਚੰਗਾ ਕੰਮ ਕਰਦਾ ਹੈ ਤਾਂ
 ਅਕਸਰ ਉਸ ਕੰਮ ਨੂੰ ਤੋੜਨ ਵਾਲੇ ਜਾਂ ਖਾ ਜਾਣ ਵਾਲੇ ਆ ਜਾਂਦੇ ਹਨ ! ਤੁਸੀਂ ਦਿਲ ਛੋਟਾ ਨਾ ਕਰਨਾ ਕਿਓਂਕਿ ਮੈਨੂੰ ਪੱਕਾ ਪਤਾ ਹੈ ਕੀ ਤੁਸੀਂ
 "ਜਿੱਥੇ ਖੜੇ ਹੋ ਜਾਵੋਗੇ, ਲਾਈਨ ਓਥ੍ਥੋਂ ਹੀ ਸ਼ੁਰੂ ਹੋ ਜਾਵੇਗੀ" ! 
- ਬਲਵਿੰਦਰ ਸਿੰਘ ਬਾਈਸਨ
http://nikkikahani.com/
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.