ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਭਈਆ ਰਾਣੀ ! (ਨਿੱਕੀ ਕਹਾਣੀ)
ਭਈਆ ਰਾਣੀ ! (ਨਿੱਕੀ ਕਹਾਣੀ)
Page Visitors: 2591
ਭਈਆ ਰਾਣੀ ! (ਨਿੱਕੀ ਕਹਾਣੀ)
ਚਲ ਓਏ ਭਈਏ .. ਲਾ ਪਾਸੇ ਆਪਣਾ ਰਿਕਸ਼ਾ ! ਵੱਡਾ ਆਇਆ "ਰਿਕਸ਼ਾ ਮੰਤਰੀ" ! (ਰਿਕ੍ਸ਼ੇ ਨੂੰ ਲੱਤ ਮਾਰ ਕੇ ਹਰਮੀਤ ਸਿੰਘ ਨੇ ਬੜਕ ਮਾਰੀ)
ਏਕ ਭਈਆ ਦੂਜੇ ਭਈਏ ਕੋ ਗਾਲੀ ਦੇ ਔਰ ਲਾਤ ਮਾਰੇ, ਯੇ ਕੋਈ ਅੱਛੀ ਬਾਤ ਤੋ ਨਹੀ ਹੈ ਨਾ ? (ਰਿਕਸ਼ੇਵਾਲੇ ਰਮੇਸ਼ ਦੀਆਂ ਅੱਖਾਂ ਵਿੱਚ ਹੰਝੂ ਸਨ)
ਹਰਮੀਤ ਸਿੰਘ (ਗੁੱਸੇ ਵਿੱਚ) : ਕੀ ਬੋਲਦਾ ਤੂੰ ? ਅਸੀਂ ਭਈਏ ਕਿਵੇਂ ਕਿਵੇਂ ਹੋ ਗਏ ਓਏ ?
ਰਮੇਸ਼ (ਟੁੱਟੀ ਫੁੱਟੀ ਪੰਜਾਬੀ-ਹਿੰਦੀ ਵਿੱਚ ਹੱਥ ਜੋੜਤਾ ਹੋਇਆ) : ਸਾਡੇ ਘਰ ਵਿੱਚ ਖਾਣੇ ਕੇ ਪੈਸੇ ਨਹੀਹੈ, ਇਸ ਲੀਏ ਹਮ ਆਪਨੇ ਘਰ ਸੇ ਦੂਰ
 ਮਿਹਨਤ ਮਜ਼ਦੂਰੀ ਕਰਦੇ ਹਾਂ ! ਉਥੇ ਕਮਾਨੇ ਹਾਂ 10 ਰੁਪਏ ਤੇ ਐਥੇ ਕਮਾਨੇ ਹਾਂ 100 ਰੁਪਏ ! ਤੇ ਇਹੀ ਹਾਲ ਤੁਹਾਡਾ ਹੈ ਕੀ ਆਪਣੇ ਪੰਜਾਬ 
ਵਿੱਚ ਹੀ ਵੱਡੀਆਂ ਜ਼ਮੀਨਾ ਹੋਤੇ ਹੁਏ ਭੀ ਫਿਰ ਵਿਦੇਸ਼ ਜਾ ਕਰ ਡਰਾਇਵਰੀ, ਗੈਸ ਸਟੇਸ਼ਨ ਪੇ ਕਾਮ, ਬਰਤਨ-ਭਾਂਡੇ ਆਦਿ ਸਾਰੇ ਕਾਮ ਕਰਦੇ ਹੋ !
ਤੇ ਫਿਰ ਉੱਥੇ ਦੇ ਲੋਕੀ ਤੁਹਾਨੂੰ ਵੀ ਕਿਸੀ "ਬਿਹਾਰੀ ਜਾਂ ਭਈਏ" ਵਰਗਾ ਹੀ ਸਮਝਦੇ ਹਨ, ਤੀਜੇ ਦਰਜੇ ਦਾ ਸ਼ਹਿਰੀ ! ਹਮਾਰੇ ਲੀਏ ਤੋ ਦਿੱਲੀ, 
ਪੰਜਾਬ ਹੀ ਵਿਦੇਸ਼ ਜੈਸਾ ਹੈ ਜਹਾਂ ਹਮ ਆਪਣੇ ਪਿੰਡ ਮੇਂ ਏਕ ਕਮਾਤੇ ਹੈਂ ਵਹੀਂ ਯਹਾਂ ਪਰ ਬੀਸ ਕਮਾ ਲੇਤੇ ਹੈਂ ਔਰ ਘਰ ਪੈਸੇ ਭੇਜ ਦੇਤੇ ਹੈਂ ! 
ਕਿਆ ਫ਼ਰਕ ਹੈ ਫਿਰ ਆਪ ਮੇਂ ਔਰ ਹਮ ਮੇਂ ?
ਹਰਮੀਤ ਸਿੰਘ (ਵਿਚਾਰ ਕਰਦਾ ਹੋਇਆ) : ਗੱਲ ਤੇ ਤੂੰ ਸੋਲਾਂ ਆਨੇ ਸਚ ਆਖੀ ਆ ! ਦੋ ਨੰਬਰ ਵਿੱਚ ਵਿਦੇਸ਼ ਜਾ ਕੇ ਅਨਪੜ ਅੱਤੇ ਬਹੁਤੀ ਵਾਰ
 ਤਾਂ ਪੜੇ ਲਿਖੇ ਵੀ ਓਹੀ ਕੰਮ ਕਰਦੇ ਹਾਂ ਜੋ ਤੁਸੀਂ ਬਿਹਾਰ-ਯੂ.ਪੀ. ਦੇ ਪਿੰਡਾਂ ਵਿਚੋਂ ਆ ਕੇ ਇੱਥੇ ਕਰਦੇ ਹੋ ! ਵੈਸੇ ਤੁਹਾਡੇ ਖੇਤਰ ਤੋਂ ਆਏ ਕੁਝ 
ਪੜੇ ਲਿਖੇ ਲੋਕਾਂ ਨੇ ਵੱਡੀਆਂ ਵੱਡੀਆਂ ਮੱਲਾਂ ਵੀ ਮਾਰੀਆਂ ਹਨ ! 
ਰਮੇਸ਼ (ਫਿੱਕੀ ਹਸੀ ਹਸਦਾ ਹੋਇਆ) : ਤੇ ਤੁਹਾਡੇ ਵਿੱਚੋਂ ਵੀ ਤੇ ਕੁਝ ਲੋਕ ਕਾਮਿਆਬ ਹੋਏ ਹਨ ਪਰ ਵੱਡੀ ਗਿਣਤੀ ਤਾਂ ਸਾਡੇ ਵਰਗੇ "ਭਈਏ" ਦੀ
 ਹੈ ! ਜੈਸਾ ਹਮਾਰੇ ਸਾਥ ਯਹਾਂ ਕਰਤੇ ਹੋ ਵੈਸਾ ਹੈ ਆਪਕੇ ਸਾਥ ਵਹਾਂ ਹੋਤਾ ਹੈ ! ਸਭ ਕੋ ਬਰਾਬਰ ਸਮਝੋਗੇ ਤੋ ਆਪਣੇ ਗੁਰੂ ਕਾ ਨਾਮ ਰੋਸ਼ਨ
 ਕਰੋਗੇ ਔਰ ਅਗਰ ਰੰਗ-ਨਸਲ, ਜਾਤੀ-ਧਰਮ ਆਦਿ ਕਾ ਭੇਦਭਾਵ ਕਰੋਗੇ ਤੋ ਆਪਣੇ ਗੁਰੂ ਕੇ ਨਾਮ ਪਰ ਕਾਲਿਖ ਲਗਾਓਗੇ !
ਹਰਮੀਤ ਸਿੰਘ : ਬਸ ਕਰ ਯਾਰ ਤੂੰ ਤੇ ਸੀਰੀਅਸ ਹੀ ਹੋ ਗਿਆਂ ਹੈਂ ! ਮੈਂ ਅੱਗੇ ਤੋ ਕਿਸੀ ਆਪਨੇ ਤੋਂ ਨੀਵੇਂ ਨੂੰ ਮੰਦੇ ਬੋਲ ਨਹੀ ਕਹਾਂਗਾ ! ਵੈਸੇ ਜੋ ਤੂੰ 
ਸਾਨੂੰ ਵੀ ਆਪਣੀ "ਭਈਏ ਰਾਣੀ" ਵਾਲੀ ਜਮਾਤ ਵਿੱਚ ਰਖਿਆ ਹੈ ਉਸ ਨੇ ਮੇਰੀਆਂ ਤੇ ਅੱਖਾਂ ਖੋਲ ਦਿੱਤੀਆਂ ਹਨ ! ਗੱਲ ਤੇ ਨਿੱਕੀ ਜਿਹੀ ਹੈ ...
 ਇਜ੍ਜਤ ਕਰੋ ਤੇ ਇਜ੍ਜ਼ਤ ਕਰਵਾਓ ! ਖੁਦ ਨੂੰ ਵੱਡਾ ਸਮਝਣਾ ਇੱਕ ਵੱਡੇ ਹੰਕਾਰ ਨੂੰ ਜਨਮ ਦਿੰਦਾ ਹੈ !
 - ਬਲਵਿੰਦਰ ਸਿੰਘ ਬਾਈਸਨ 
http://nikkikahani.com/

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.