ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
‘ਵਿਸਾਖੀ ਲਿਸਟ’ ਨੂੰ ਵਿਸ਼ਵ ਭਰ ‘ਚ ਬਾਕਸ ਆਫਿਸ ‘ਤੇ ਮਿਲੀ ਵੱਡੀ ਸਫਲਤਾ!
‘ਵਿਸਾਖੀ ਲਿਸਟ’ ਨੂੰ ਵਿਸ਼ਵ ਭਰ ‘ਚ ਬਾਕਸ ਆਫਿਸ ‘ਤੇ ਮਿਲੀ ਵੱਡੀ ਸਫਲਤਾ!
Page Visitors: 2573

‘ਵਿਸਾਖੀ ਲਿਸਟ’ ਨੂੰ ਵਿਸ਼ਵ ਭਰ ‘ਚ ਬਾਕਸ ਆਫਿਸ ‘ਤੇ ਮਿਲੀ ਵੱਡੀ ਸਫਲਤਾ!

Posted On 27 Apr 2016
vasiakhi listਸਾਨ ਫਰਾਂਸਿਸਕੋ, 27 ਅਪ੍ਰੈਲ (ਪੰਜਾਬ ਮੇਲ)- ਜੀ.ਬੀ. ਐਂਟਰਟੇਨਮੈਂਟ ਦੀ ਪਹਿਲੀ ਪੰਜਾਬੀ ਫਿਲਮ ਵਿਸਾਖੀ ਲਿਸਟ ਨੂੰ ਵਿਸ਼ਵ ਭਰ ਵਿਚ ਪੰਜਾਬੀ ਦਰਸ਼ਕਾਂ ਨੇ ਵੱਡਾ ਹੁੰਗਾਰਾ ਤੇ ਹੁਲਾਰਾ ਦਿੱਤਾ ਹੈ। ਇਸ ਫਿਲਮ ਨਾਲ ਪੰਜਾਬੀ ਫਿਲਮ ਜਗਤ ‘ਚ ਚੰਗੀਆਂ ਫਿਲਮਾਂ ਲਈ ਮੌਸਮ ਹੋਰ ਵੀ ਖੁਸ਼ਗਵਾਰ ਹੋ ਗਿਆ ਹੈ। ਫਿਲਮ ਦੇ ਨਿਰਦੇਸ਼ਕ ਸਮੀਪ ਕੰਗ ਨੇ ਕਿਹਾ ਹੈ ਕਿ ਉਸ ਦੀ ‘ਕੈਰੀ ਆਨ ਜੱਟਾ’ ਫਿਲਮ ਤੋਂ ਵੀ ਚੰਗੀ ‘ਵਿਸਾਖੀ ਲਿਸਟ’ ਫਿਲਮ ਨੂੰ ਦਰਸ਼ਕਾਂ ਨੇ ਸਵੀਕਾਰ ਕੀਤਾ ਹੈ। ਇਸ ਫਿਲਮ ਦੀ ਵੱਡੀ ਸਫਲਤਾ ਦੇ ਕਾਰਨਾਂ ਨੂੰ ਮੀਡੀਏ ਨਾਲ ਸਾਂਝੇ ਕਰਦਿਆਂ ਕਿਹਾ ਕਿ ਫਿਲਮ ਵਿਚ ਹਾਸਰਸ ਨੱਕੋ-ਨੱਕ ਭਰਿਆ ਗਿਆ ਹੈ।
ਜਿਵੇਂ ਕਿਹਾ ਜਾਂਦਾ ਸੀ ਕਿ ਪੰਜਾਬੀ ਫਿਲਮਾਂ ‘ਚ ਵਧੀਆ ਕਹਾਣੀ ਵੀ ਹੋਣੀ ਚਾਹੀਦੀ ਹੈ, ਉਹ ਵੀ ਉਨ੍ਹਾਂ ਨੇ ਇਕ ਤਰ੍ਹਾਂ ਨਾਲ ਪੰਜਾਬੀ ਦਰਸ਼ਕਾਂ ਦੀ ਮੰਗ ਪੂਰੀ ਕੀਤੀ ਹੈ। ਫਿਲਮ ਦੇ ਸਾਰੇ ਅਦਾਕਾਰ ਹੀ ਆਪੋ-ਆਪਣੇ ਕਿਰਦਾਰ ਨਿਭਾਉਣ ਵਿਚ ਇਕ ਦੂਜੇ ਤੋਂ ਅੱਗੇ ਰਹੇ ਹਨ। ਪਰ ਸਮੀਮ ਕੰਗ ਨੇ ਇਸ ਫਿਲਮ ਦੀ ਸਫਲਤਾ ਦਾ ਇਕ ਹੋਰ ਰਾਜ਼ ਸਾਂਝਾ ਕਰਦਿਆਂ ਵੀ ਦੱਸਿਆ ਕਿ ਜਿਸ ਵੀ ਦਰਸ਼ਕ ਨੇ ਇਸ ਫਿਲਮ ਨੂੰ ਵੇਖਿਆ, ਉਸਨੇ ਬਾਹਰ ਆ ਕੇ ਚੰਗੀ ਪ੍ਰਤੀਕਿਰਿਆ ਦੇ ਨਾਲ-ਨਾਲ ਦੂਜਿਆਂ ਨੂੰ ਇਸ ਫਿਲਮ ਨੂੰ ਵੇਖਣ ਲਈ ਵੀ ਪ੍ਰੇਰਿਆ ਤੇ ਇਹੋ ਹੀ ਇਕ ਸਫਲ ਨਿਰਦੇਸ਼ਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ। ਫਿਲਮ ਵਿਚ ਜੇਲ੍ਹਰ ਜਲੌਰ ਸਿੰਘ ਜੌਹਲ ਦੀ ਭੂਮਿਕਾ ਨਿਭਾਉਣ ਵਾਲੇ ਜਸਵਿੰਦਰ ਭੱਲਾ ਨੇ ਆਪਣੇ ਹੀ ਵਿਅੰਗਮਈ ਅੰਦਾਜ਼ ਵਿਚ ਕਿਹਾ ਕਿ ਉਸ ਨੂੰ ਆਸ ਸੀ ਕਿ ‘ਵਿਸਾਖੀ ਲਿਸਟ’ ਸੱਚੀਂ-ਮੁੱਚੀਂ ਹੀ ਪੰਜਾਬੀ ਫਿਲਮ ਜਗਤ ਵਿਚ ਇਕ ਨਵਾਂ ਚੰਨ੍ਹ ਚੜ੍ਹਾਏਗੀ ਅਤੇ ਇਹ ਸਫਲਤਾ ਦਾ ਚੰਨ੍ਹ ਪੁੰਨਿਆ ਵਰਗਾ ਚੜ੍ਹ ਗਿਆ ਹੈ। ਜਿੰਮੀ ਸ਼ੇਰਗਿੱਲ, ਸੁਨੀਲ ਗਰੋਵਰ ਉਰਫ ਗੁੱਥੀ ਆਪੋ-ਆਪਣੇ ਅੰਦਾਜ ‘ਚ ਫਿਲਮ ਵਿਸਾਖੀ ਲਿਸਟ ਦੀ ਗੱਲ ਕਰਦਿਆਂ ਦਰਸ਼ਕਾਂ ਦੇ ਚਿਹਰਿਆਂ ‘ਤੇ ਰੌਣਕ ਤੇ ਹਾਸੇ ਲਿਆਉਣ ਨੂੰ ਆਪਣੀ ਮੁੱਖ ਪ੍ਰਾਪਤੀ ਦੱਸਦੇ ਹਨ।
ਪਰ ਇਥੇ ਇਸ ਗੱਲ ਨੂੰ ਸਵੀਕਾਰ ਕਰ ਲੈਣਾ ਪਵੇਗਾ ਕਿ ਫਿਲਮ ਵਿਚ ਧਨੀ ਰਾਮ ਚਾਤ੍ਰਿਕ ਦੀ ਅਮਰ ਰਚਨਾ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਰਣਜੀਤ ਬਾਵਾ ਦਾ ਗਾਇਆ ਗੀਤ ਫਿਲਮ ਦੀ ਸਫਲਤਾ ਦਾ ਇਕ ਖਾਸ ਕਾਰਨ ਹੈ। ਜੀ.ਬੀ. ਐਂਟਰਟੇਨਮੈਂਟ ਦੀ ਸਮੁੱਚੀ ਟੀਮ ਨੇ ਇਸ ਫਿਲਮ ਦੀ ਸਫਲਤਾ ਨੂੰ ਆਪਣੀ ਘੱਟ ਸਗੋਂ ਪੰਜਾਬੀ ਫਿਲਮ ਜਗਤ ਦੀ ਇਕ ਸਾਰਥਿਕ ਪ੍ਰਾਪਤੀ ਇਹ ਕਹਿੰਦਿਆਂ ਦੱਸਿਆ ਕਿ ਇਹ ਇਕ ਪਰਿਵਾਰਕ ਫਿਲਮ ਹੈ, ਜਿਸਦਾ ਆਨੰਦ ਬੱਚਿਆਂ ਨਾਲ ਬੈਠ ਕੇ ਵੀ ਮਾਣਿਆ ਜਾ ਸਕਦਾ ਹੈ। ਨਿਰਮਾਤਾ ਅਮੋਲਕ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਨੇ ਵੀ ‘ਵਿਸਾਖੀ ਲਿਸਟ’ ਦੀ ਇਸ ਸਫਲਤਾ ਨੂੰ ਪੰਜਾਬੀ ਦਰਸ਼ਕਾਂ ਦੀ ਝੋਲੀ ਪਾਉਂਦਿਆਂ ਕਿਹਾ ਕਿ ਉਹ ਮਨੋਰੰਜਨ ਅਤੇ ਉਦੇਸ਼ ਭਰਪੂਰ ਫਿਲਮਾਂ ਬਣਾਉਂਦੇ ਰਹਿਣਗੇ ਅਤੇ ਫਿਲਮ ਜਗਤ ਵਿਚ ਉਨ੍ਹਾਂ ਦਾ ਪ੍ਰਵੇਸ਼ ਮਹਿਜ਼ ਸ਼ੁਗਲ ਜਾਂ ਤਜ਼ਰਬਾ ਨਹੀਂ, ਸਗੋਂ ਇਕ ਸਫਲ ਵਪਾਰਕ ਨਜ਼ਰੀਆ ਵੀ ਹੈ। ਉਨ੍ਹਾਂ ਅਗਲੇ ਕੁਝ ਮਹੀਨਿਆਂ ਵਿਚ ਤਿਆਰ ਹੋਣ ਵਾਲੀਆਂ ਫਿਲਮਾਂ ਪ੍ਰਤੀ ਵੀ ਪੰਜਾਬੀਆਂ ਤੋਂ ਅਜਿਹੇ ਹੁੰਗਾਰੇ ਦੀ ਆਸ ਪ੍ਰਗਟਾਈ।
ਫਿਲਮ ਦੇ ਮੀਡੀਆ ਇੰਚਾਰਜ ਐੱਸ. ਅਸ਼ੋਕ ਭੌਰਾ ਨੇ ਸਮੁੱਚੇ ਵਿਸ਼ਵ ਦੇ ਇਲੈਕਟ੍ਰਾਨਿਕ ‘ਤੇ ਪ੍ਰਿੰਟ ਮੀਡੀਏ ਦੀ ਵਡਿਆਈ ਕਰਦਿਆਂ ਕਿਹਾ ਕਿ ਪਹਿਲੀ ਵਾਰ ਹੈ ਕਿ ਕਿਸੇ ਪੰਜਾਬੀ ਫਿਲਮ ਨੂੰ ਪੰਜਾਬੀ ਮੀਡੀਏ ਨੇ ਸੱਚੀਂ ਮੁੱਚੀਂ ਹੀ ਹੱਥੀਂ ਛਾਵਾਂ ਕੀਤੀਆਂਹੋਣ। ਗਾਖਲ ਭਰਾਵਾਂ ਨੇ ਆਸ ਪ੍ਰਗਟਾਈ ਹੈ ਕਿ ਅਗਲੇ ਦਿਨਾਂ ਵਿਚ ਇਹ ਫਿਲਮ ਨਾ ਸਿਰਫ ਚੰਗਾਰੈਵਨਿਊ ਦੇਵੇਗੀ ਸਗੋਂ ਸਿਨੇਮਾ ਖਿੜਕੀ ‘ਤੇ ਹੋਰ ਵੀ ਰੌਣਕ ਇਕੱਠੀ ਕਰਨ ਵਿਚ ਸਫਲ ਹੋਵੇਗੀ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.