ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਫਤਿਹ ਮਲਟੀਮੀਡੀਆ ਦੇ ਸਤਪਾਲ ਸਿੰਘ ਦੁੱਗਰੀ ਦੀ ਖੜ੍ਹੀ ਗੱਡੀ ਦੀ ਭੰਨ ਤੋੜ
ਫਤਿਹ ਮਲਟੀਮੀਡੀਆ ਦੇ ਸਤਪਾਲ ਸਿੰਘ ਦੁੱਗਰੀ ਦੀ ਖੜ੍ਹੀ ਗੱਡੀ ਦੀ ਭੰਨ ਤੋੜ
Page Visitors: 2467

 

  ਫਤਿਹ ਮਲਟੀਮੀਡੀਆ ਦੇ ਸਤਪਾਲ ਸਿੰਘ ਦੁੱਗਰੀ ਦੀ ਖੜ੍ਹੀ ਗੱਡੀ ਦੀ ਭੰਨ ਤੋੜ 
ਲੁਧਿਆਣਾ:  ਸਥਾਨਕ ਫਤਹਿ ਮਲਟੀਮੀਡੀਆ ਦੇ ਫਾਉਂਡਰ ਸ. ਸ਼ਤਪਾਲ ਸਿਮਘ ਦੁੱਗਰੀ ਦੀ ਮਰੂਤੀ ਈਸਟੀਮ ਕਾਰ ਦੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਭੰਨ ਤੋੜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜ਼ਿਕਰਯੋਗ ਹੈ ਕਿ ਸਤਪਾਲ ਸਿੰਘ ਦਾ ਨਾਮ ਪੰਥਕ ਖੇਤਰ ਇੱਜ਼ਤ ਔਰ ਮਾਣ ਨਾਲ ਲਿਆ ਜਾਂਦਾ ਹੈ ਅਤੇ ਸਤਿਕਾਰਯੋਗ ਹਸਤੀ ਹੈ ਅਤੇ ਫਤਿਹ ਮਲਟੀਮੀਡੀਆ ਅਦਾਰੇ ਵੱਲੋਂ 22 ਅਪ੍ਰੈਲ ਤੋਂ ਆਨਲਾਈਨ ਸਿੱਖ ਚੈਨਲ ਦਾ ਆਗਾਜ਼ ਕੀਤਾ ਹੈ । ਠੀਕ ਇੱਕ ਦਿਨ ਪਹਿਲਾਂ ਅਜਿਹੀ ਘਟਨਾ ਵਾਪਰਣਾ ਮੰਦਭਾਗਾ ਹੈ ।
ਇਸ ਬਾਰੇ ਗੱਲਬਾਤ ਕਰਦਿਆਂ ਸ. ਸਤਪਾਲ ਸਿੰਘ ਦੁੱਗਰੀ ਨੇ ਕਿਹਾ ਕਿ, ‘ਅੱਜ ਸਵੇਰੇ ਜਦ ਉਹ ਆਪਣੀ ਗੱਡੀ ਲੈਣ ਲਈ ਉਸ ਖਾਲੀ ਪਲਾਟ ਵਿੱਚ ਪਹੁੰਚੇ ਜਿੱਥੇ ਗੱਡੀ ਪਾਰਕ ਕੀਤੀ ਸੀ ਤਾਂ ਦੇਖਿਆ ਕਿ ਗੱਡੀ ਦੇ ਸਾਰੇ ਸ਼ੀਸ਼ੇ ਟੁੱਟੇ ਪਏ ਸਨ। ਜਦਕਿ ਨੇੜੇ ਹੋਰ ਵੀ ਕਈ ਗੱਡੀਆਂ ਖੜ੍ਹੀਆਂ ਸਨ , ਪਰ ਹੋਰ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਗਿਆ ਕੇਵਲ ਸਾਡੀ ਗੱਡੀ ਦੀ ਹੀ ਭੰਨ ਤੋੜ ਕੀਤੀ ਗਈ । ਜਦ ਇਲਾਕੇ ਦੇ ਲੋਕਾਂ ਕੋਲੋਂ ਜਾਣਕਾਰੀ ਮੰਗੀ ਤਾਂ ਉਹਨਾਂ ਦੱਸਿਆਂ ਕਿ ਰਾਤ 12:30 ਜਾਂ 1 ਵਜੇ ਦੀ ਕਰੀਬ ਜ਼ੋਰ ਦੀ ਖੜਕਾ ਤਾਂ ਹੋਇਆ ਸੀ, ਪਰ ਕਿਸੇ ਨੇ ਗੌਰ ਨਹੀਂ ਕੀਤਾ । ਇਸ ਸਬੰਧੀ ਦੁੱਗਰੀ ਇਲਾਕੇ ਦੇ ਥਾਣੇ ਵਿਖੇ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ । ਪੁਲਿਸ ਨੇ ਮੌਕਾ ਦੇਖਣ ਤੋਂ ਬਾਅਦ ਅਗਲੇਰੀ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਇਸ ਕਾਰੇ ਦੀ ਨਿਖੇਦੀ ਕਰਦਿਆਂ ਰਤਨ ਇੰਸਟੀਚਿਊਟ ਦੇ ਐੱਮ.ਡੀ ਅਤੇ ਨੌਜਵਾਨ ਆਗੂ ਸ. ਇਕਵਾਕ ਸਿੰਘ ਪੱਟੀ, ਗੁਰਮਤਿ ਟਕਸਾਲ ਅੰਮ੍ਰਿਤਸਰ ਦੇ ਹਰਪ੍ਰੀਤ ਸਿੰਘ ਸੁਲਤਾਨਵਿੰਡ, ਸਿੰਘ ਸਭਾ ਯੂ.ਐੱਸ.ਏ. ਵੈਬਸਾਈਟ ਦੇ ਸੰਪਾਦਕ ਸ. ਗੁਰਮੀਤ ਸਿੰਘ, ਸਿੱਖ ਲੇਖਕ ਸ. ਤਰਲੋਕ ਸਿੰਘ ਹੁੰਦਲ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਉਕਤ ਅਣਪਛਾਤੇ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਵਿਰੁੱਧ ਠੋਸ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਅਜਿਹੀ ਕਿਸੇ ਵੀ ਤਰ੍ਹਾਂ ਦੀ ਅਣ-ਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ।
ਇਸ ਬਾਰੇ ਗੱਲਬਾਤ ਕਰਦਿਆਂ ਸ. ਸਤਪਾਲ ਸਿੰਘ ਦੁੱਗਰੀ ਨੇ ਕਿਹਾ ਕਿ,  ਬੋਖਲਾਹਟ ਵਿਚ ਆ ਗਏ ਲਗਦੇ ਨੇ ਵਿਰੋਧੀ ਪਰ ਉਨ੍ਹਾਂ ਨੂੰ ਮੇਰਾ ਜਵਾਬ ਫਿਰ ਉਹੀ ਹੈ ਜੋ ਪਹਿਲਾਂ ਹੀ ਦਸ ਚੁੱਕੇ ਹਾਂ
 ਉਹ ਰੋਜ਼ ਘਾੜਤਾਂ ਘੜਦੇ ਨੇ ਮੈਨੂੰ ਮਾਰ ਮੁਕਾਉਣ ਦੀਆਂ ,ਪਰ ਇਨ੍ਹਾਂ ਘਾੜਤਾਂ ਨਾਲ ਕਦੇ ਮੈਂ ਮੁੱਕਦਾ ਨਹੀਂ
ਮੈਨੂੰ ਕਹਿੰਦੇ ਸਤਿ ਤੇ ਸਤਿ ਦਾ ਰਹਿਬਰ ਇੱਕੋ ਹੈ , ਤਾਂਹੀ ਕਦੇ ਮੈਂ ਝੂਠਿਆਂ ਮੂਹਰੇ ਝੁੱਕਦਾ ਨਹੀਂ
ਬੇਸ਼ੱਕ ਰੋੜੇ ਅਟਕਾਉਣ ਮੇਰੇ ਰਾਹਾਂ ਵਿੱਚ ,ਮੇਰਾ ਰਾਹ ਇੱਕੋ ਤੇ ਮੈਂ ਬੇਫਜ਼ੁਲੀ ਰੁੱਕਦਾ ਨਹੀਂ
ਉਹ ਰੋਜ਼ ਸਾਜਿਸ਼ਾਂ ਰਚਦੇ ਨੇ ਮੈਨੂੰ ਮਾਰ ਮੁਕਾਉਣ ਦੀਆਂ ,ਪਰ ਇਨ੍ਹਾਂ ਸਾਜਿਸ਼ਾਂ ਨਾਲ ਕਦੇ ਮੈਂ ਮੁੱਕਦਾ ਨਹੀਂ  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.