ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪੰਚਾਇਤੀ ਚੋਣਾਂ ਦੀ ਰੰਜਿਸ਼ ਕਾਰਨ ਘਰ ਨੂੰ ਲਾਈ ਅੱਗ - ਕੀਤਾ ਢਹਿ ਢੇਰੀ
ਪੰਚਾਇਤੀ ਚੋਣਾਂ ਦੀ ਰੰਜਿਸ਼ ਕਾਰਨ ਘਰ ਨੂੰ ਲਾਈ ਅੱਗ - ਕੀਤਾ ਢਹਿ ਢੇਰੀ
Page Visitors: 2347

ਪੰਚਾਇਤੀ ਚੋਣਾਂ ਦੀ ਰੰਜਿਸ਼ ਕਾਰਨ ਘਰ ਨੂੰ ਲਾਈ ਅੱਗ - ਕੀਤਾ ਢਹਿ ਢੇਰੀ
ਗਰੀਬ ਪਰਿਵਾਰ ਨੇ ਲਗਾਈ ਇਨਸਾਫ ਦੀ ਗੁਹਾਰ
By : ਨਿਰਵੈਰ ਸਿੰਘ ਸਿੰਧੀ
 Monday, Jun 17, 2019 09:20 AM
ਹਮਲਾਵਰ ਵਿਅਕਤੀਆਂ ਵੱਲੋਂ ਅੱਗ ਲਾਕੇ ਸਾਰੇ ਛੱਪਰ ਅਤੇ ਢਾਹੇ ਗਏ ਘਰ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰ |
ਨਿਰਵੈਰ ਸਿੰਘ ਸਿੰਧੀ
ਮਮਦੋਟ , 16 - ਥਾਣਾ ਗੁਰੁਹਰਸਹਾਏ ਅਧੀਨ ਆਉਦੇ ਪਿੰਡ ਛਾਂਗਾ ਰਾਏ ਹਿਠਾੜ ਵਿਖੇ ਕੁਝ ਵਿਅਕਤੀਆਂ ਵੱਲੋ ਇਕ ਗਰੀਬ ਪਰਿਵਾਰ ਦੇ ਘਰ ਨੂੰ ਅੱਗ ਲਾ ਕੇ ਢਾਹ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਮਾਮਲੇ ਬਾਰੇ ਪੀੜਤ ਪਰਿਵਾਰ ਦੇ ਜੋਗਿੰਦਰ ਸਿੰਘ ਪੁੱਤਰ ਜੈ ਚੰਦ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਉਹਨਾਂ ਨੇ ਅਪਣੀ ਜਮੀਨ ਵਿੱਚ ਰਹਿਣ ਲਈ ਇੱਕ ਕਮਰਾ ਅਤੇ ਪਸ਼ੂਆਂ ਲਈ ਛਾਂ ਬਣਾਈ ਹੋਈ ਸੀ । ਉਹਨਾ ਕਿਹਾ ਕਿ ਸ਼ਨੀਵਾਰ ਦੀ ਦੁਪਿਹਰ ਨੂੰ ਕੁਝ ਵਿਅਕਤੀਆਂ ਵੱਲੋ ਹਮਲਾ ਕਰ ਦਿੱਤਾ ਅਤੇ ਉਕਤ ਲੋਕਾਂ ਵਲੋ ਉਹਨਾਂ ਦੇ ਘਰ ਨੂੰ ਅੱਗ ਲਾ ਦਿੱੱਤੀ ਗਈ ਅਤੇ ਬਾਅਦ ਵਿੱਚ ਕਮਰੇ ਨੂੰ ਢਾਹ ਦਿੱਤਾ ।
ਉਨ੍ਹਾਂ ਦੱਸਿਆ ਕਿ ਸਾਡਾ ਪਰਿਵਾਰ ਉਸ ਵੇਲੇ ਘਰ ਵਿਚ ਮੌਜੂਦ ਨਹੀ ਸੀ। ਉਹਨਾ ਕਿਹਾ ਕਿ ਲੰਘੇ ਸਰਪੰਚੀ ਦੇ ਇਲੈਕਸ਼ਨ ਦੀ ਰੰਜਿਸ਼ ਕਾਰਨ ਇਹ ਸਾਰਾ ਕੁਝ ਮੌਜੂਦਾ ਪਿੰਡ ਦੇ ਸਰਪੰਚ ਵਲੋ ਕਰਵਾਇਆ ਗਿਆ ਹੈ । ਜਦ ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਬਚਨ ਸਿੰਘ ਨਾਲ ਗਲਬਾਤ ਕੀਤੀ ਗਈ ਤਾ ਉਹਨਾਂ ਕਿਹਾ ਕਿ ਇਹ ਸਾਰੇ ਇਲਜਾਮ ਝੂਠੇ ਹਨ । ਇਸ ਮਾਮਲੇ ਨਾਲ ਉਹਨਾਂ ਦਾ ਕੋਈ ਸਬੰਧ ਨਹੀ ਹੈ । ਜਦ ਇਸ ਮਾਮਲੇ ਬਾਰੇ ਥਾਣਾ ਗੁਰੁਹਰਸਹਾਏ ਦੇ ਮੁਖੀ ਜਸਵਰਿੰਦਰ ਸਿੰਘ ਨਾਲ ਗਲਬਾਤ ਕੀਤੀ ਤਾ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਪੀੜਤਾਂ ਨੂੰ ਇਨਸਾਫ ਦੁਆਇਆ ਜਾਵੇਗਾ । ਓਧਰ ਪੀੜਤ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਕੋਲੋਂ ਇਨਸਾਫ ਦੀ ਗੁਹਾਰ ਲਗਾਉਦੇ ਕਿਹਾ ਕਿ ਦੋਸ਼ੀਆ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ।  

  •  
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.