ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਰਾਹੁਲ ਗਾਂਧੀ ਵਲੋਂ ਪ੍ਰਧਾਨਗੀ ਦਾ ਅਹੁਦਾ ਨਾ ਸੰਭਾਲੇ ਜਾਣ ਕਰਕੇ ਕਾਂਗਰਸ ਹਾਈਕਮਾਂਡ ‘ਚ ਅਨਿਸਚਤਾ ਦਾ ਮਾਹੌਲ
ਰਾਹੁਲ ਗਾਂਧੀ ਵਲੋਂ ਪ੍ਰਧਾਨਗੀ ਦਾ ਅਹੁਦਾ ਨਾ ਸੰਭਾਲੇ ਜਾਣ ਕਰਕੇ ਕਾਂਗਰਸ ਹਾਈਕਮਾਂਡ ‘ਚ ਅਨਿਸਚਤਾ ਦਾ ਮਾਹੌਲ
Page Visitors: 2342

ਰਾਹੁਲ ਗਾਂਧੀ ਵਲੋਂ ਪ੍ਰਧਾਨਗੀ ਦਾ ਅਹੁਦਾ ਨਾ ਸੰਭਾਲੇ ਜਾਣ ਕਰਕੇ ਕਾਂਗਰਸ ਹਾਈਕਮਾਂਡ ‘ਚ ਅਨਿਸਚਤਾ ਦਾ ਮਾਹੌਲਰਾਹੁਲ ਗਾਂਧੀ ਵਲੋਂ ਪ੍ਰਧਾਨਗੀ ਦਾ ਅਹੁਦਾ ਨਾ ਸੰਭਾਲੇ ਜਾਣ ਕਰਕੇ ਕਾਂਗਰਸ ਹਾਈਕਮਾਂਡ ‘ਚ ਅਨਿਸਚਤਾ ਦਾ ਮਾਹੌਲ

June 24
14:47 2019

ਚੰਡੀਗੜ੍ਹ, 24 ਜੂਨ (ਪੰਜਾਬ ਮੇਲ)- ਲੋਕ ਸਭਾ ਮੈਂਬਰ ਰਾਹੁਲ ਗਾਂਧੀ ਵਲੋਂ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਦਾ ਅਹੁਦਾ ਨਾ ਸੰਭਾਲੇ ਜਾਣ ਕਰਕੇ ਕਾਂਗਰਸ ਹਾਈਕਮਾਂਡ ਵਿੱਚ ਅਨਿਸਚਤਾ ਦਾ ਮਾਹੌਲ ਹੈ, ਜਿਸ ਦੇ ਚੱਲਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਬਿਜਲੀ ਵਿਭਾਗ ਦਾ ਚਾਰਜ ਸੰਭਾਲਣ ਉੱਤੇ ਵੀ ਸੁਆਲੀਆ ਨਿਸ਼ਾਨ ਹੀ ਹੈ।
ਕਾਂਗਰਸ ਪਾਰਟੀ ਦੇ ਇੱਕ ਸੀਨੀਅਰ ਆਗੂ ਨਾਲ ਇਸ ਮਾਮਲੇ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਚਾਰੇ ਪਾਸੇ ਅਨਿਸਚਤਾ ਦਾ ਮਾਹੌਲ ਬਣ ਗਿਆ ਹੈ। ਜਦੋਂ ਕਾਂਗਰਸ ਪ੍ਰਧਾਨ ਹੀ ਆਪਦਾ ਅਹੁਦਾ ਸੰਭਾਲਣ ਲਈ ਤਿਆਰ ਨਹੀਂ ਹੈ ਤੇ ਤੜਿੰਗ ਹੋ ਗਿਆ ਹੈ ਤਾਂ ਇਸ ਸਥਿੱਤੀ ਵਿੰਚ ਕੌਣ ਕਿਸੇ ਨੂੰ ਦਿਸ਼ਾ ਦੇ ਸਕਦਾ ਹੈ। ਜੇਕਰ ਕਾਂਗਰਸ ਪ੍ਰਧਾਨ ਨੇ ਅਹੁਦਾ ਨਹੀਂ ਸੰਭਾਲਣਾ ਸੀ ਤਾਂ ਉਹ ਘੱਟੋ ਘੱਟ ਕੋਈ ਕਮੇਟੀ ਬਣਾ ਦਿੰਦਾ, ਜਿਹੜੀ ਰੋਜ਼ਾਨਾਂ ਦਾ ਕੰਮ- ਕਾਜ ਚਲਾਉਦੀ। ਇਸ ਹਾਲਤ ਵਿੱਚ ਕੁੱਝ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸਿੱਧੂ ਬਾਰੇ ਕੋਈ ਦਖਲ ਦੇਣ ਦੀ ਸਥਿੱਤੀ ਵਿੱਚ ਨਹੀਂ ਹੈ। ਸਿੱਧੂ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਉਹ ਨਾ ਕਿਸੇ ਦਾ ਫੋਨ ਚੁੱਕਦੇ ਹਨ ਤੇ ਨਾ ਹੀ ਕੋਈ ਸੰਪਰਕ ਹੈ। ਇਸ ਲਈ ਉਹ ਕੀ ਫੈਸਲਾ ਕਰਨਗੇ, ਕਹਿਣਾ ਮੁਸ਼ਕਿਲ ਹੈ।
ਇਹ ਪੁੱਛੇ ਜਾਣ ਉੱਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਚੋਣ ਹਾਰ ਜਾਣ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਉਨ੍ਹਾਂ ਦੇ ਅਸਤੀਫ਼ੇ ਦਾ ਕੀ ਬਣੂਗਾ ਤਾਂ ਉਨ੍ਹਾਂ ਕਿਹਾ ਕਿ ਇਹ ਸਾਰੇ ਮਾਮਲੇ ਉਸ ਵੇਲੇ ਹੀ ਹੱਲ ਹੋਣਗੇ ਜਦੋਂ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਦਾ ਫੈਸਲਾ ਹੋ ਜਾਵੇਗਾ, ਉਸ ਤੋਂ ਪਹਿਲਾਂ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਵੇ ਮੁੱਖ ਮੰਤਰੀ ,ਮੰਤਰੀਆਂ, ਵਿਧਾਇਕਾਂ ਨੇ ਮਤਾ ਪਾਸ ਕਰਕੇ ਜਾਖੜ ਦਾ ਅਸਤੀਫ਼ਾ ਰੱਦ ਕਰ ਦਿਤਾ ਸੀ ਤੇ ਕਾਂਗਰਸ ਹਾਈਕਮਾਂਡ ਨੂੰ ਕਿਹਾ ਸੀ ਕਿ ਜਾਖੜ ਨੂੰ ਹੀ ਇਸ ਅਹੁਦੇ ‘ਤੇ ਬਹਾਲ ਰੱਖਿਆ ਜਾਵੇ। ਇਹ ਮਤਾ ਕਾਂਗਰਸ ਪ੍ਰਧਾਨ ਨੂੰ ਭੇਜਿਆ ਗਿਆ ਸੀ ਤੇ ਜੇ ਕੌਮੀ ਪ੍ਰਧਾਨ ਖ਼ੁਦ ਹੀ ਆਪ ਦੇ ਅਹੁਦੇ ਉੱਤੇ ਬਿਰਾਜਮਾਨ ਨਹੀਂ ਹੈ ਤੇ ਇਸ ਲਈ ਸੂਬਾਈ ਕਾਂਗਰਸ ਦੇ ਪ੍ਰਧਾਨ ਦਾ ਭਵਿੱਖ ਵੀ ਨਵੇਂ ਪ੍ਰਧਾਨ ‘ਤੇ ਹੀ ਟਿਕਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.