ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਕਾਂਗਰਸ ਨੂੰ ਛੱਡ ਕਿਸੇ ਦੂਜੀ ਪਾਰਟੀ ਦਾ ਪੱਲਾ ਫੜ ਸਕਦੀ ਹੈ ਉਰਮਿਲਾ !
ਕਾਂਗਰਸ ਨੂੰ ਛੱਡ ਕਿਸੇ ਦੂਜੀ ਪਾਰਟੀ ਦਾ ਪੱਲਾ ਫੜ ਸਕਦੀ ਹੈ ਉਰਮਿਲਾ !
Page Visitors: 2370

ਕਾਂਗਰਸ ਨੂੰ ਛੱਡ ਕਿਸੇ ਦੂਜੀ ਪਾਰਟੀ ਦਾ ਪੱਲਾ ਫੜ ਸਕਦੀ ਹੈ ਉਰਮਿਲਾ !ਕਾਂਗਰਸ ਨੂੰ ਛੱਡ ਕਿਸੇ ਦੂਜੀ ਪਾਰਟੀ ਦਾ ਪੱਲਾ ਫੜ ਸਕਦੀ ਹੈ ਉਰਮਿਲਾ !

July 09
16:57 2019

ਮੁੰਬਈ, 9 ਜੁਲਾਈ (ਪੰਜਾਬ ਮੇਲ)- ਹਾਲ ਹੀ ‘ਚ ਹੋਈਆਂ ਲੋਕ ਸਭਾ ਚੋਣਾਂ ‘ਚ ਉੱਤਰੀ ਮੁੰਬਈ ਤੋਂ ਕਾਂਗਰਸ ਉਮੀਦਵਾਰ ਰਹੀ ਅਭਿਨੇਤਰੀ ਉਰਮਿਲਾ ਮਾਤੋਂਡਕਰ ਇਕ ਵਾਰ ਫਿਰ ਸੁਰਖੀਆਂ ‘ਚ ਹੈ। ਉਨ੍ਹਾਂ ਦੀ ਇਕ ਚਿੱਠੀ ਸਾਹਮਣੇ ਆਇਆ ਹੈ, ਜਿਸ ‘ਚ ਉਨ੍ਹਾਂ ਨੇ ਕਾਂਗਰਸ ਦੇ ਸਥਾਨਕ ਨੇਤਾਵਾਂ ਦੀ ਖਰਾਬ ਪਲਾਨਿੰਗ, ਪੈਸਿਆਂ ਦੀ ਕਮੀ ਅਤੇ ਪਾਰਟੀ ਲੀਡਰਸ਼ਿਪ ਦੀ ਅਸਫਲਤਾ ਵਰਗੇ ਮੁੱਦੇ ਚੁੱਕੇ ਸਨ। ਉਰਮਿਲਾ ਨੇ ਇਹ ਚਿੱਠੀ ਮੁੰਬਈ ਕਾਂਗਰਸ ਦੇ ਪ੍ਰਧਾਨ ਮਿਲਿੰਦ ਦੇਵੜਾ ਨੂੰ ਪਾਰਟੀ ਦੀ ਬਿਹਤਰੀ ਲਈ ਲਿਖੀ ਸੀ। ਇਸ ਗੁਪਤ ਚਿੱਠੀ ਦੇ ਬਾਹਰ ਆਉਣ ਤੋਂ ਬਾਅਦ ਉਰਮਿਲਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਉਨ੍ਹਾਂ ਕਿਹਾ ਕਿ ਹਰ ਪਾਰਟੀ ‘ਚ ਮਸਲੇ ਸੁਲਝਾਏ ਜਾਂਦੇ ਹਨ। ਮੈਂ ਦੇਸ਼ ਦੀ ਸੇਵਾ ਲਈ ਕਾਂਗਰਸ ਜੁਆਇਨ ਕੀਤੀ ਸੀ ਨਾ ਕਿ ਕਿਸੇ ਏਜੰਡੇ ਲਈ। ਇਹ ਚਿੱਠੀ ਉਰਮਿਲਾ ਨੇ 16 ਮਈ ਨੂੰ ਲਿਖੀ ਸੀ। ਸਵਾਲ ਇਹ ਉਠਦਾ ਹੈ ਕਿ ਹੁਣ ਇਹ ਚਿੱਠੀ ਬਾਹਰ ਕਿਉਂ ਆਈ? 23 ਮਈ ਨੂੰ ਨਤੀਜੇ ਆਉਣ ਤੋਂ ਪਹਿਲਾਂ ਦੀ ਗੱਲ ਹੈ, ਜਦੋਂ ਉਰਮਿਲਾ ਨੂੰ ਆਪਣੀ ਹਾਰ ਦਾ ਅੰਦਾਜਾ ਹੋ ਗਿਆ ਸੀ। ਇਸ ਗੁਪਤ ਚਿੱਠੀ ਦੇ ਬਾਹਰ ਆਉਣ ਤੋਂ ਬਾਅਦ ਉਰਮਿਲਾ ਕਾਫੀ ਨਾਰਾਜ਼ ਹੈ।
ਉਨ੍ਹਾਂ ਦੇ ਕਰੀਬੀ ਦੀ ਮੰਨੀਏ ਤਾਂ ਉਹ ਜਲਦ ਹੀ ਕਾਂਗਰਸ ਨੂੰ ਛੱਡ ਕੇ ਕਿਸੇ ਦੂਜੀ ਪਾਰਟੀ ਦਾ ਪੱਲਾ ਫੜ ਸਕਦੀ ਹੈ। ਉਰਮਿਲਾ ਭਾਜਪਾ ਅਤੇ ਸ਼ਿਵ ਸੈਨਾ ਵਲੋਂ ਪਾਰਟੀ ਜੁਆਇਨ ਕਰ ਸਕਦੀ ਹੈ। ਆਉਣ ਵਾਲੇ ਦਿਨਾਂ ਵਿਚ ਉਰਮਿਲਾ ਆਪਣੇ ਅਗਲੇ ਕਦਮ ਦਾ ਖੁਲਾਸਾ ਕਰ ਸਕਦੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.