ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਕੈਬਨਿਟ ਨੇ ਇੰਟਰ ਸਟੇਟ ਜਲ ਵਿਵਾਦ ਬਿੱਲ ਨੂੰ ਦਿੱਤੀ ਪ੍ਰਵਾਨਗੀ
ਕੈਬਨਿਟ ਨੇ ਇੰਟਰ ਸਟੇਟ ਜਲ ਵਿਵਾਦ ਬਿੱਲ ਨੂੰ ਦਿੱਤੀ ਪ੍ਰਵਾਨਗੀ
Page Visitors: 2381

ਕੈਬਨਿਟ ਨੇ ਇੰਟਰ ਸਟੇਟ ਜਲ ਵਿਵਾਦ ਬਿੱਲ ਨੂੰ ਦਿੱਤੀ ਪ੍ਰਵਾਨਗੀ
By : ਬਾਬੂਸ਼ਾਹੀ ਬਿਊਰੋ
Wednesday, Jul 10, 2019 08:38 PM

ਨਵੀਂ ਦਿੱਲੀ, 10 ਜੁਲਾਈ 2019 - 
ਕੈਬਨਿਟ ਨੇ ਇੰਟਰ ਸਟੇਟ ਜਲ ਵਿਵਾਦ ਬਿੱਲ 2019 ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜਿਸ ਤਹਿਤ ਹੁਣ ਅੰਤਰਰਾਜੀ ਜਲ ਵਿਵਾਦਾਂ ਦੇ ਫੈਸਲਿਆਂ ਨੂੰ ਸੁਚਾਰੂ ਬਣਾਉਣ ਅਤੇ ਵਰਤਮਾਨ ਸੰਸਥਾਗਤ ਆਰਕੀਟੈਕਚਰ ਨੂੰ ਮਜ਼ਬੂਤੀ ਪ੍ਰਦਾਨ ਕਰਨ 'ਚ ਮਦਦ ਮਿਲੇਗੀ। ਕੈਬਨਿਟ ਨੇ ਪਾਣੀ ਦੇ ਵਿਵਾਦਾਂ ਲਈ ਇੱਕ ਟ੍ਰਿਬਿਊਨਲ ਬਣਾਉਣ ਲਈ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਜੋ ਕਿ ਪਾਣੀ ਦੇ ਵਿਵਾਦਾਂ ਸਬੰਧੀ ਦੋ ਸਾਲਾਂ 'ਚ ਫੈਸਲਾ ਦੇਣ ਪਵੇਗਾ। ਇਸ ਵੇਲੇ 9 ਟ੍ਰਿਬਿਊਨਲ ਹਨ ਜੋ ਕਿ ਬਿੱਲ ਲਾਗੂ ਹੋਣ ਤੋਂ ਬਾਅਦ ਇੱਕ ਹੋ ਜਾਣਗੇ।
ਤੁਹਾਨੂੰ ਦੱਸ ਦੇਈਏ ਕਿ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਾਮਲੇ 'ਤੇ ਪੰਜਾਬ ਅਤੇ ਹਰਿਆਣਾ 'ਚ ਪਿਚਲੇ ਕਾਫੀ ਸਮੇਂ ਤੋਂ ਵਿਵਾਦ ਚੱਲਦਾ ਆ ਰਿਹਾ ਹੈ ਜਦੋਂ ਕਿ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਸੁਪਰੀਮ ਕੋਰਟ ਨੇ ਦੋ ਵਾਰ ਹਰਿਆਣਾ ਦੇ ਪੱਖ ਵਿੱਚ ਫੈਸਲਾ ਸੁਣਾਇਆ ਹੋਇਆ ਹੈ, ਪਰ ਪੰਜਾਬ ਇੱਕ ਬੂੰਦ ਪਾਣੀ ਦੇਣ ਲਈ ਰਾਜ਼ੀ ਨਹੀਂ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.