ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਸਾਢੇ ਨੌਂ ਲੱਖ ਦੀ ਨਕਲੀ ਕਰੰਸੀ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
ਸਾਢੇ ਨੌਂ ਲੱਖ ਦੀ ਨਕਲੀ ਕਰੰਸੀ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
Page Visitors: 2382

ਸਾਢੇ ਨੌਂ ਲੱਖ ਦੀ ਨਕਲੀ ਕਰੰਸੀ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
By : ਅਸ਼ੋਕ ਵਰਮਾ
Friday, Nov 06, 2020 10:37 PM

  • ਮੁਲਜ਼ਮਾਂ ਕੋਲੋਂ ਪ੍ਰਿੰਟਰ ਅਤੇ ਸਿਆਹੀ ਆਦਿ ਵੀ ਬਰਾਮਦ
    ਅਸ਼ੋਕ ਵਰਮਾ

    ਬਠਿੰਡਾ,6 ਨਵੰਬਰ 2020: ਬਠਿੰਡਾ ਪੁਲਿਸ ਦੇ  ਸੀਆਈਏ ਸਟਾਫ ਵਨ ਨੇ ਸ਼ੁੱਕਰਵਾਰ ਨੂੰ ਹਰਿਆਣਾ ਨਾਲ ਲੱਗਦੇ ਪਿੰਡ ਡੂਮਵਾਲੀ ਦੇ ਨਜ਼ਦੀਕ  ਦੋ ਵਿਅਕਤੀਆਂ ਨੂੰ ਸਾਢੇ ਨੌਂ ਲੱਖ ਰੁਪਏ ਦੀ ਫਰਜ਼ੀ ਕਰੰਸੀ ਸਮੇਤ ਗਿ੍ਰਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਸੋਨੂੰ ਕੁਮਾਰ ਅਤੇ ਪੰਕਜ ਸ਼ਰਮਾ ਵਾਸੀ ਡੱਬਵਾਲੀ ਜਿਲਾ ਸਿਰਸਾ ਵਜੋਂ ਹੋਈ ਹੈ।ਸੀਆਈਏ ਸਟਾਫ ਵਨ ਦੇ ਅਧਿਕਾਰੀ ਇੰਸਪੈਕਟਰ ਅੰਮਿ੍ਰਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਡੱਬਵਾਲੀ ਦੇ ਰਹਿਣ ਵਾਲੇ ਸੋਨੂੰ ਅਤੇ ਪੰਕਜ ਲੱਖਾਂ ਰੁਪਏ ਦੀ ਨਕਲੀ ਕਰੰਸੀ ਲੈ ਕੇ ਬਠਿੰਡਾ ਵੱਲ ਆ ਰਹੇ ਹਨ।
      ਇਸ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਸੋਨੂੰ ਅਤੇ ਪੰਕਜ ਸ਼ਰਮਾ ਨੂੰ ਡੂਮਵਾਲੀ ਲਾਗਿਓਂ ਕਾਬੂ ਕਰ ਲਿਆ। ਪੁਲਿਸ ਨੇ ਉਹਨਾਂ ਕੋਲੋਂ ਸਾਢੇ  ਨੌਂ ਲੱਖ ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜਮ ਦੀ ਨਿਸ਼ਾਨਦੇਹੀ ਤੇ ਪਿ੍ਰੰਟਰ ਅਤੇ ਸਿਆਹੀ ਆਦਿ ਵੀ ਬਰਾਮਦ ਕੀਤੀ। ਉਹਨਾਂ ਦੱਸਿਆ ਕਿ ਮੁਲਜਮ 20 ਹਜਾਰ ਦੀ ਅਸਲ ਕਰੰਸੀ ਬਦਲੇ ਲੋਕਾਂ ਨੂੰ ਇਕ ਲੱਖ ਰੁਪਏ ਦੀ ਜਾਅਲੀ ਕਰੰਸੀ ਦਿੰਦੇ ਸਨ।  ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਕਰੰਸੀ ਤੇ ਸਮਾਨ ਬਰਾਮਦ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਮਾਮਲੇ ਬਾਰੇ ਵਧੇਰੇ ਖੁਲਾਸਾ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਕੀਤਾ ਜਾਏਗਾ।  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.