ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਅਮਰੀਕਾ ’ਚ ਮਰੀਜ਼ ਲਈ ਡੋਨਰ ਹਾਰਟ ਲੈ ਕੇ ਆਇਆ ਹੈਲੀਕਾਪਟਰ ਹਸਪਤਾਲ ਦੀ ਛੱਤ ’ਤੇ ਹੋਇਆ ਕ੍ਰੈਸ਼
ਅਮਰੀਕਾ ’ਚ ਮਰੀਜ਼ ਲਈ ਡੋਨਰ ਹਾਰਟ ਲੈ ਕੇ ਆਇਆ ਹੈਲੀਕਾਪਟਰ ਹਸਪਤਾਲ ਦੀ ਛੱਤ ’ਤੇ ਹੋਇਆ ਕ੍ਰੈਸ਼
Page Visitors: 2371

ਅਮਰੀਕਾ ’ਚ ਮਰੀਜ਼ ਲਈ ਡੋਨਰ ਹਾਰਟ ਲੈ ਕੇ ਆਇਆ ਹੈਲੀਕਾਪਟਰ ਹਸਪਤਾਲ ਦੀ ਛੱਤ ’ਤੇ ਹੋਇਆ ਕ੍ਰੈਸ਼
By : ਗੁਰਿੰਦਰਜੀਤ ਨੀਟਾ ਮਾਛੀਕੇ
Wednesday, Nov 11, 2020 11:22 PM

ਗੁਰਿੰਦਰਜੀਤ ਨੀਟਾ ਮਾਛੀਕੇ

  • ਫਰਿਜ਼ਨੋ (ਕੈਲੀਫੋਰਨੀਆ), 11 ਨਵੰਬਰ 2020: ਕੈਲੀਫੋਰਨੀਆ ਦੇ ਇੱਕ ਹਸਪਤਾਲ ਵਿੱਚ ਪਿਛਲੇ ਹਫਤੇ ਇੱਕ ਮਰੀਜ਼ ਦੇ ਦਿਲ ਨੂੰ ਬਦਲਣ ਲਈ ਉਸਨੂੰ ਡੋਨਰ ਤੋਂ ਲੈ ਕੇ ਆਇਆ ਹੈਲੀਕਾਪਟਰ ਹਸਪਤਾਲ ਦੀ ਛੱਤ ਤੇ ਲੈਂਡਿੰਗ ਸਮੇਂ ਹਾਦਸਾਗ੍ਰਸਤ ਹੋ ਗਿਆ ਸੀ। ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ, ਲਾਸ ਏਂਜਲਸ ਦੇ USC ਦੇ ਕੈੱਕ ਹਸਪਤਾਲ ਵਿੱਚ ਵਾਪਰਿਆ । ਇਸ ਘਟਨਾ ਨੂੰ ਜ਼ਮੀਨ ਤੇ ਇੱਕ ਰਾਹਗੀਰ ਨੇ ਵੀਡੀਓ ਵਿੱਚ ਕੈਦ ਕਰ ਲਿਆ ਸੀ ਜਿਸ ਵਿੱਚ ਜਹਾਜ਼ ਹਸਪਤਾਲ ਦੇ ਹੈਲੀਪੈਡ ਤੋਂ ਥੋੜ੍ਹੀ ਦੂਰੀ 'ਤੇ ਹੀ ਆਪਣਾ ਕੰਟਰੋਲ ਗੁਆ ਬੈਠਾ ਸੀ ਪਰ ਇਸ ਹਾਦਸੇ ਵਿੱਚ ਨੇੜੇ ਦਾ ਕੋਈ ਵੀ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਜਦਕਿ ਜਹਾਜ਼ ਦੇ ਦੋ ਯਾਤਰੀ ਅਤੇ ਉਸ ਦੇ ਪਾਇਲਟਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
      ਹਸਪਤਾਲ ਦੇ ਅਨੁਸਾਰ ਇਸ ਹਾਦਸੇ ਦੇ ਬਾਵਜੂਦ, ਦਿਲ ਚੰਗੀ ਸਥਿਤੀ ਵਿਚ ਰਿਹਾ ਅਤੇ ਉਸ ਦਿਨ ਬਾਅਦ ਵਿਚ ਟ੍ਰਾਂਸਪਲਾਂਟ ਆਪ੍ਰੇਸ਼ਨ ਲਈ ਵਰਤਿਆ ਗਿਆ ਸੀ। ਇਸ ਘਟਨਾਂ ਸੰਬੰਧੀ ਹਸਪਤਾਲ ਲਾਸ ਏਂਜਲਸ ਫਾਇਰ ਅਤੇ ਪੁਲਿਸ ਵਿਭਾਗ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਕਿ ਇਸ ਘਟਨਾ ਦੀ ਜਾਂਚ ਹੋ ਸਕੇ। ਇਸ ਤਰ੍ਹਾਂ ਦੇ ਇਲਾਜ ਦੇ ਮਾਮਲੇ ਵਿੱਚ ਅਮੈਰੀਕਨ ਟ੍ਰਾਂਸਪਲਾਂਟ ਫਾਊਂਡੇਸ਼ਨ ਦੇ ਅਨੁਸਾਰ, ਹਰ ਰੋਜ਼ ਲਗਭੱਗ 20 ਲੋਕ ਅੰਗਾਂ ਦੇ ਟ੍ਰਾਂਸਪਲਾਂਟ ਦੀ ਉਡੀਕ ਵਿੱਚ ਮਰਦੇ ਹਨ ਅਤੇ ਇੱਕ ਜੀਵਤ ਅੰਗ ਨੂੰ ਪ੍ਰਾਪਤ ਕਰਨ ਲਈ ਇਸ ਸਮੇਂ 114,000 ਤੋਂ ਵੱਧ ਲੋਕ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.