ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਨਿਊਜ਼ੀਲੈਂਡ ‘ਚ ਰੇਡੀਓ ਚਲਾਉਂਦੇ ਵਿਵਾਦਿਤ ਹਰਨੇਕ ਸਿੰਘ ਨੇਕੀ ‘ਤੇ ਹਮਲਾ-ਹਾਲਤ ਗੰਭੀਰ
ਨਿਊਜ਼ੀਲੈਂਡ ‘ਚ ਰੇਡੀਓ ਚਲਾਉਂਦੇ ਵਿਵਾਦਿਤ ਹਰਨੇਕ ਸਿੰਘ ਨੇਕੀ ‘ਤੇ ਹਮਲਾ-ਹਾਲਤ ਗੰਭੀਰ
Page Visitors: 2404

ਨਿਊਯਾਰਕ ਦੇ ਯੋਂਕਰਸ 'ਚ ਹੋਏ ਭਿਆਨਕ ਕਾਰ ਹਾਦਸੇ ਵਿੱਚ ਹੋਈ 5 ਵਿਅਕਤੀਆਂ ਦੀ ਮੌਤ
By : ਗੁਰਿੰਦਰਜੀਤ ਨੀਟਾ ਮਾਛੀਕੇ
Thursday, Dec 24, 2020 10:48 AM

  • ਗੁਰਿੰਦਰਜੀਤ ਨੀਟਾ ਮਾਛੀਕੇ
      ਫਰਿਜ਼ਨੋ (ਕੈਲੀਫੋਰਨੀਆ), 24 ਦਸੰਬਰ 2020 -
       ਯੋਂਕਰਸ ਵਿੱਚ  ਮੰਗਲਵਾਰ ਦੀ ਰਾਤ ਨੂੰ ਦੋ ਕਾਰਾਂ ਵਿਚਕਾਰ ਹੋਈ ਟੱਕਰ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋਣ ਦਾ ਹਾਦਸਾ ਵਾਪਰਿਆ ਹੈ।ਪੁਲਿਸ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਰਾਤ ਦੇ ਤਕਰੀਬਨ 9:30 ਵਜੇ ਕਲਵਰ ਸਟ੍ਰੀਟ ਨੇੜੇ ਰਿਵਰਡੇਲ ਐਵੇਨਿਊ 'ਤੇ ਹੋਇਆ। ਇਸ ਹਾਦਸੇ ਵਿੱਚ ਇੱਕ ਤੇਜ਼ ਰਫਤਾਰ ਕਾਰ ਨੇ ਇੱਕ ਹੋਰ ਵਾਹਨ ਜਿਸ ਵਿੱਚ ਚਾਰ ਲੋਕ ਸਵਾਰ ਸਨ, ਨਾਲ ਟਕਰਾ ਗਈ ਅਤੇ ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੂਜੀ ਕਾਰ ਟੁਕੜਿਆਂ ਵਿੱਚ ਵੰਡੀ ਗਈ।
      ਇਸ ਘਟਨਾ ਵਿੱਚ ਇੱਕ ਕਾਰ ਦੇ ਚਾਰਾਂ ਵਿਅਕਤੀਆਂ ਨੂੰ ਘਟਨਾ ਸਥਾਨ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਦੂਜੀ ਕਾਰ ਦੇ ਡਰਾਈਵਰ ਨੂੰ ਜੈਕੋਬੀ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਉਸਦੀ ਵੀ ਮੌਤ ਹੋ ਗਈ ਸੀ। ਪੁਲਿਸ ਦੇ ਅਨੁਸਾਰ ਇਸ ਟੱਕਰ ਦੀ ਚਪੇਟ ਵਿੱਚ ਆਏ ਕਈ ਹੋਰ ਲੋਕਾਂ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਹਾਲਾਂਕਿ ਉਨ੍ਹਾਂ ਦੀਆਂ ਸੱਟਾਂ ਜ਼ਿਆਦਾ ਗੰਭੀਰ ਨਹੀਂ ਸਨ। ਸਥਾਨਕ ਪੁਲਿਸ ਵੱਲੋਂ ਇਸ ਕਾਰ ਹਾਦਸੇ ਸੰਬੰਧੀ ਜਾਂਚ ਸ਼ੁਰੂ ਕੀਤੀ ਗਈ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.