ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਹੀਥਰੋ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਵੱਲੋਂ ਰਾਮਦੇਵ ਤੋਂ ਦੂਜੀ ਵਾਰ ਪੁੱਛ-ਪੜਤਾਲ
ਹੀਥਰੋ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਵੱਲੋਂ ਰਾਮਦੇਵ ਤੋਂ ਦੂਜੀ ਵਾਰ ਪੁੱਛ-ਪੜਤਾਲ
Page Visitors: 2464

 

ਹੀਥਰੋ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਵੱਲੋਂ ਰਾਮਦੇਵ ਤੋਂ ਦੂਜੀ ਵਾਰ ਪੁੱਛ-ਪੜਤਾਲ
ਲੰਡਨ, 21 ਸਤੰਬਰ (ਪੰਜਾਬ ਮੇਲ)- ਹੀਥਰੋ ਹਵਾਈ ਅੱਡੇ ਤੇ ਬਰਤਾਨਵੀ ਕਸਟਮ ਅਧਿਕਾਰੀਆਂ ਵੱਲੋਂ ਯੋਗ ਗੁਰੂ ਬਾਬਾ ਰਾਮਦੇਵ ਤੋਂ ਛੇ ਘੰਟਿਆਂ ਲਈ ਕੱਲ੍ਹ ਕੀਤੀ ਪੁੱਛ-ਪੜਤਾਲ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਸੀ ਹੋਇਆ ਕਿ ਉਨ੍ਹਾਂ ਤੋਂ ਅੱਜ ਫੇਰ ਪੁੱਛ-ਪੜਤਾਲ ਕੀਤੀ ਗਈ। ਸੂਤਰਾਂ ਅਨੁਸਾਰ ਅੱਜ ਦੀ ਪੁੱਛ-ਪੜਤਾਲ ਉਨ੍ਹਾਂ ਦੀ ਬਰਤਾਨਵੀ ਫੇਰੀ ਬਾਰੇ ਸੀ। ਇਸ ਦੌਰਾਨ ਬਾਬਾ ਰਾਮਦੇਵ ਨੇ ਕਿਹਾ ਹੈਕਿ ਉਨ੍ਹਾਂ ਨੂੰ ਪੁੱਛ-ਪੜਤਾਲ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਹੀਥਰੋ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਵੱਲੋਂ ਕਈ ਘੰਟਿਆਂ ਤਕ ਪੁੱਛ ਪੜਤਾਲ ਮਗਰੋਂ ਛੱਡੇ ਯੋਗ ਗੁਰੂ ਬਾਬਾ ਰਾਮਦੇਵ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਨਾਲ ਅਜਿਹਾ ਕਰਨ ਬਾਰੇ ਅਧਿਕਾਰੀਆਂ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਗ਼ੈਰ-ਕਾਨੂੰਨੀ ਕੰਮ ਚ ਸ਼ਾਮਲ ਨਹੀਂ ਹਨ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਂ ਕਦੇ ਵੀ ਆਪਣੀ ਜ਼ਿੰਦਗੀ ਚ ਕੋਈ ਗਲਤ ਜਾਂ ਗ਼ੈਰ-ਕਾਨੂੰਨੀ ਕੰਮ ਨਹੀਂ ਕੀਤਾ। ਮੈਨੂੰ ਹਵਾਈ ਅੱਡੇ ਤੇ ਅੱਠ ਘੰਟਿਆਂ ਤਕ ਰੋਕੀ ਰੱਖਿਆ, ਪਰ ਅਜਿਹਾ ਕਿਉਂ ਕੀਤਾ ਗਿਆ, ਇਸ ਬਾਰੇ ਕੁਝ ਨਹੀਂ ਦੱਸਿਆ ਗਿਆ। ਮੈਂ ਇਸ ਬਾਰੇ ਵਾਰ ਵਾਰ ਪੁੱਛਿਆ, ਪਰ ਕੁਝ ਵੀ ਨਹੀਂ ਦੱਸਿਆ ਗਿਆ।’’ ਉਧਰ ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਕਿ ਬਾਬਾ ਰਾਮਦੇਵ ਨਾਲ ਜੋ ਸਲੂਕ ਕੀਤਾ ਗਿਆ ਹੈ, ਉਹ ਬੜਾ ਗੰਭੀਰ ਹੈ ਤੇ ਕੇਂਦਰ ਸਰਕਾਰ ਇਸ ਮਾਮਲੇ ਚ ਦਖ਼ਲ ਦੇਵੇ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.