ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਕਸ਼ਮੀਰ ਵਾਦੀ ’ਚ ਸ਼ੋਪੀਆਂ ਕਾਂਡ ਖ਼ਿਲਾਫ਼ ਬੰਦ ਦੇ ਸੱਦੇ ਕਾਰਨ ਜਨਜੀਵਨ ਠੱਪ
ਕਸ਼ਮੀਰ ਵਾਦੀ ’ਚ ਸ਼ੋਪੀਆਂ ਕਾਂਡ ਖ਼ਿਲਾਫ਼ ਬੰਦ ਦੇ ਸੱਦੇ ਕਾਰਨ ਜਨਜੀਵਨ ਠੱਪ
Page Visitors: 2545

 

ਕਸ਼ਮੀਰ ਵਾਦੀ ਚ ਸ਼ੋਪੀਆਂ ਕਾਂਡ ਖ਼ਿਲਾਫ਼ ਬੰਦ ਦੇ ਸੱਦੇ ਕਾਰਨ ਜਨਜੀਵਨ ਠੱਪ
ਸ੍ਰੀਨਗਰ, 21 ਸਤੰਬਰ (ਪੰਜਾਬ ਮੇਲ)- ਸ਼ੋਪੀਆਂ ਚ ਸੀ.ਆਰ.ਪੀ.ਐਫ. ਦੀ ਫਾਇਰਿੰਗ ਵਿੱਚ ਪੰਜ ਵਿਅਕਤੀਆਂ ਦੇ ਮਾਰੇ ਜਾਣ ਦੇ ਰੋਸ ਵਜੋਂ ਹੁਰੀਅਤ ਕਾਨਫਰੰਸ ਵੱਲੋਂ ਦਿੱਤੇ ਬੰਦ ਦੇ ਸੱਦੇ ਕਾਰਨ ਕਸ਼ਮੀਰ ਵਾਦੀ ਚ ਜਨਜੀਵਨ ਠੱਪ ਹੋ ਗਿਆ। ਸ਼ੋਪੀਆਂ ਚ ਕਰਫਿਊ ਅੱਜ ਨੌਵੇਂ ਦਿਨ ਵੀ ਜਾਰੀ ਸੀ।
ਹੁਰੀਅਤ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਵੱਲੋਂ ਦਿੱਤੇ ਬੰਦ ਦੇ ਸੱਦੇ ਤੇ ਦੁਕਾਨਾਂ, ਦਫਤਰ, ਕਾਰੋਬਾਰੀ ਅਦਾਰੇ, ਵਿਦਿਅਕ ਸੰਸਥਾਵਾਂ ਅਤੇ ਪੈਟਰੋਲ ਪੰਪ ਬੰਦ ਰਹੇ ਅਤੇ ਸੜਕਾਂ ਤੇ ਜਨਤਕ ਵਾਹਨ ਨਜ਼ਰ ਨਹੀਂ ਆਏ। ਉਂਜ, ਪ੍ਰਾਈਵੇਟ ਕਾਰਾਂ, ਟੈਕਸੀਆਂ ਅਤੇ ਆਟੋ ਰਿਕਸ਼ਾ ਸਵਾਰੀਆਂ ਢੋਂਹਦੇ ਦਿੱਸੇ।
ਪੁਲੀਸ ਨੇ ਦੱਸਿਆ ਕਿ ਬੰਦ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਸ੍ਰੀਨਗਰ ਅਤੇ ਹੋਰਨਾਂ ਸ਼ਹਿਰਾਂ ਵਿੱਚ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਸਨ। ਗਿਲਾਨੀ, ਮੀਰਵਾਇਜ਼ ਉਮਰ ਫਾਰੂਕ ਅਤੇ ਯਾਸੀਨ ਮਲਿਕ ਸਣੇ ਕਈ ਵੱਖਵਾਦੀ ਨੇਤਾ ਘਰਾਂ ਚ ਨਜ਼ਰਬੰਦ ਕੀਤੇ ਹੋਏ ਹਨ। ਸ਼ੋਪੀਆਂ ਚ ਸੀ.ਆਰ.ਪੀ.ਐਫ. ਦੀ ਫਾਇਰਿੰਗ ਚ ਪੰਜ ਜਣੇ ਮਾਰੇ ਗਏ ਸਨ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.