ਖ਼ਬਰਾਂ
ਕੁਦਰਤ ਦਾ ਕਰਿਸ਼ਮਾ !
Page Visitors: 23
ਕੁਦਰਤ ਦਾ ਕਰਿਸ਼ਮਾ !
ਭਾਰਤ ਦੇ ਪ੍ਰਧਾਨ ਮੰਤ੍ਰੀ ਜੀ ਨੇ "ਮਹਾਂ-ਕਾਲ" ਸਮੇਤ 6 ਦੇਵਤਿਆਂ ਦੀਆਂ ਮੂਰਤੀਆਂ ਗੁਜਰਾਤ ਦੇ ਮੰਨੇ-ਪ੍ਰਮੰਨੇ ਕਾਰੀਗਰਾਂ ਕੋਲੋਂ, ਸਿਰਫ 800 ਕ੍ਰੋੜ ਰੁਪਏ ਵਿਚ ਬਣਵਾਈਆਂ। ਮੂਰਤੀ-ਕਾਰਾਂ ਨੇ ਮੂਰਤੀਆਂ ਦੀ ਸੌ ਸਾਲ ਦੀ ਗਰੰਟੀ ਦਿੱਤੀ।
ਪਰ ਕੁਦਰਤ ਦੇ ਖੇਲ ਬੜੇ ਨਿਆਰੇ ਹੁੰਦੇ ਹਨ, ਮੂਰਤੀਆਂ ਦੇ ਸਥਾਪਤ ਹੋਣ ਤੋਂ ਅੱਠਵੇਂ ਦਿਨ ਹੀ ਪਤਾ ਨਹੀਂ ਕਿਸ ਕਾਰਨ ਦੇਵਤਿਆਂ ਦੀ ਆਪਸੀ ਅਣ-ਬਣ ਹੋ ਗਈ, ਜਿਸ ਦੇ ਸਿੱਟੇ ਵਜੋਂ ਵਰੁਨ-ਦੇਵਤੇ ਨੇ ਛੇਆਂ ਮੂਰਤੀਆਂ ਵਿਚੋਂ "ਮਹਾਂ-ਕਾਲ" ਸਮੇਤ ਪੰਜਾਂ ਦੇਵਤਿਆਂ ਦੀਆਂ ਲੱਤਾਂ-ਬਾਹਾਂ ਤੋੜ ਕੇ ਉਨ੍ਹਾਂ ਨੂੰ ਅਪੰਗ ਕਰ ਦਿੱਤਾ।
ਕਾਰਨਾਂ ਵਿਚੋਂ ਅਜੇ ਤੱਕ ਏਨਾ ਹੀ ਸਾਮ੍ਹਣੇ ਆਇਆ ਹੈ ਕਿ ਉਨ੍ਹਾਂ ਛੇਆਂ ਮੂਰਤੀਆਂ ਵਿਚ ਵਰੁਨ ਦੇਵਤੇ ਦੀ ਮੂਰਤੀ ਨਹੀਂ ਬਣਵਾਈ ਗਈ ਸੀਜਦ ਕਿ ਗੁਰਮਤਿ ਅਨੁਸਾਰ ਰੱਬ ਤੋਂ ਮਗਰੋਂ ਪਵਨ ਦਾ ਹੀ ਪਹਿਲਾ ਨੰਬਰ ਹੈ। ਹਨੂਮਾਨ ਜੀ ਨੂੰ ਵੀ ਪਵਨ-ਪੁਤ੍ਰ ਹਨੂਮਾਨ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਰਾਮਾਇਣ ਅਨੁਸਾਰ, ਰਾਵਣ ਨੂੰ ਹਰਾਉਣ ਵਿਚ, ਰਾਮ ਚੰਦਰ ਜੀ ਦੀ ਬਹੁਤ ਮਦਦ ਕੀਤੀ ਸੀ।
ਸਾਰੀ ਗੱਲ ਤਾਂ ਮੂਰਤੀ-ਕਾਰ ਹੀ ਦੱਸ ਸਕਦੇ ਹਨ, ਜਾਂ ਜਿਨ੍ਹਾਂ ਨੇ 800 ਕ੍ਰੋੜ ਰੁਪੲੈ ਖਰਚੇ ਸਨ, ਉਨ੍ਹਾਂ ਨੂੰ ਪਤਾ ਹੋਵੇਗਾ ਕਿ ਇਨ੍ਹਾਂ ਪੈਸਿਆਂ ਵਿਚੋਂ ਕਮਿਸ਼ਨ ਕਿੰਨੀ ਲਈ ਸੀ ?
ਬਾਕੀ, ਪੂਰੀ ਖਬਰ ਮਿਲਣ ਤੇ।
ਚੰਦੀ ਅਮਰ ਜੀਤ ਸਿੰਘ