ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਤੀਸਰੀ ਏਸ਼ੀਅਨ ਹਾਕੀ ਚੈਂਪੀਅਨ ਟ੍ਰਾਫ਼ੀ ਵਿਚ ਭਾਰਤ ਜੂਨੀਅਰ ਪੁਰਸ਼ ਹਾਕੀ ਟੀਮ ਭਾਗ ਲਵੇਗੀ
ਤੀਸਰੀ ਏਸ਼ੀਅਨ ਹਾਕੀ ਚੈਂਪੀਅਨ ਟ੍ਰਾਫ਼ੀ ਵਿਚ ਭਾਰਤ ਜੂਨੀਅਰ ਪੁਰਸ਼ ਹਾਕੀ ਟੀਮ ਭਾਗ ਲਵੇਗੀ
Page Visitors: 2489

 

ਤੀਸਰੀ ਏਸ਼ੀਅਨ ਹਾਕੀ ਚੈਂਪੀਅਨ ਟ੍ਰਾਫ਼ੀ ’ਚ ਭਾਰਤ ਦੀ ਜੂਨੀਅਰ ਪੁਰਸ਼ ਟੀਮ ਲਵੇਗੀ ਹਿੱਸਾ

ਫ਼ਿੰਨਲੈਂਡ, 18 ਅਕਤੂਬਰ (ਵਿੱਕੀ ਮੋਗਾ/ਪੰਜਾਬ ਮੇਲ)-ਤੀਸਰੀ ਏਸ਼ੀਅਨ ਹਾਕੀ ਚੈਂਪੀਅਨ ਟ੍ਰਾਫ਼ੀ 2 ਤੋਂ 10 ਨਵੰਬਰ 2013 ਤੱਕ ਜਪਾਨ ਦੇ ਕਾਕਾਮੀਗਾਹਰਾ ਦੇ ਗਰੀਨ ਸਟੇਡੀਅਮ ਵਿੱਚ ਕਾਰਵਾਈ ਜਾ ਰਹੀ ਹੈ। ਟੀਮ ਦੇ ਕੋਚ ਸ. ਬਲਜੀਤ ਸਿੰਘ ਸੈਣੀ ਨੇ ਦੱਸਿਆ ਕੇ ਭਾਰਤ ਵਲੋਂ ਇਸ ਵਾਰ ਜੂਨੀਅਰ ਪੁਰਸ਼ ਹਾਕੀ ਟੀਮ ਇਸ ਟੂਰਨਾਮੈਂਟ ’ਚ ਭਾਗ ਲਵੇਗੀ। ਭਾਰਤ ਤੋਂ ਇਲਾਵਾ ਮੇਜ਼ਬਾਨ ਜਪਾਨ, ਪਾਕਿਸਤਾਨ, ਮਲੇਸ਼ੀਆ, ਚੀਨ ਅਤੇ ਓਮਾਨ ਇਸ ਟੂਰਨਾਮੈਂਟ ’ਚ ਭਾਗ ਲੈ ਰਹੇ ਹਨ। ਭਾਰਤ ਨੇ ਪਹਿਲੀ ਏਸ਼ੀਅਨ ਹਾਕੀ ਚੈਂਪੀਅਨ ਟ੍ਰਾਫ਼ੀ ’ਚ ਪਾਕਿਸਤਾਨ ਨੂੰ ਹਰਾਕੇ ਜਿੱਤੀ ਸੀ ਜਦਕਿ ਦੂਸਰੀ ਵਾਰ ਪਾਕਿਸਤਾਨ ਨੇ ਭਾਰਤ ਨੂੰ ਫ਼ਾਈਨਲ ਵਿੱਚ ਹਰਾ ਦਿੱਤਾ ਸੀ। ਸ. ਸੈਣੀ ਨੇ ਦੱਸਿਆ ਕੇ ਫ਼ਿਲਹਾਲ ਟੀਮ ਦੀ ਘੋਸ਼ਣਾ ਨਹੀ ਹੋਈ ਹੈ ਪਰ ਜ਼ਲਦ ਹੀ ਟੀਮ ਦੀ ਘੋਸ਼ਣਾ ਕਰ ਦਿੱਤੀ ਜਾਵੇਗੀ। ਦਿੱਲੀ ਵਿੱਚ ਦਿਸੰਬਰ ਮਹੀਨੇ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ਦੀ ਤਿਆਰੀ ਨੂੰ ਮੱਦੇਨਜ਼ਰ ਰੱਖਦਿਆਂ ਹਾਕੀ ਇੰਡੀਆਂ ਨੇ ਜੂਨੀਅਰ ਪੁਰਸ਼ ਹਾਕੀ ਟੀਮ ਨੂੰ ਭੇਜਣ ਦਾ ਫ਼ੈਸਲਾ ਲਿਆ ਹੈ ਤਾਂਕਿ ਟੀਮ ਦੇ ਤਾਲਮੇਲ ਅਤੇ ਪ੍ਰਦਰਸ਼ਨ ਵਿੱਚ ਹੋਰ ਸੁਧਾਰ ਕੀਤਾ ਜਾ ਸਕੇ। ਗੌਰਤਲਬ ਰਹੇ ਕਿ ਹਾਲ ਹੀ ਵਿਚ ਭਾਰਤ ਦੀ ਜੂਨੀਅਰ ਟੀਮ ਨੇ ਮਲੇਸ਼ੀਆ ’ਚ ਸੁਲਤਾਨ ਜੋਹੋਰ ਕੱਪ ਨੂੰ ਜਿੱਤ ਕੇ ਆਪਣੀ ਯੋਗਤਾ ਨੂੰ ਦਰਸਾਇਆ ਸੀ। ਭਾਰਤੀ ਜੂਨੀਅਰ ਖਿਡਾਰੀਆਂ ਲਈ ਇਹ ਟੂਰਨਾਮੈਂਟ ਵਿਸ਼ਵ ਕੱਪ ਦੀ ਤਿਆਰੀ ਲਈ ਕਾਫ਼ੀ ਸਹਾਇਕ ਸਿੱਧ ਹੋਵੇਗਾ ਅਤੇ ਇਸ ਨਾਲ ਖਿਡਾਰੀਆਂ ਦੇ ਮਨੋਬਲ ਵਿੱਚ ਵੀ ਵਾਧਾ ਹੋਵੇਗਾ। ਰਾਉਂਡ ਰੋਬਿਨ ਅਧਾਰ ਤੇ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ’ਚ ਭਾਰਤ ਆਪਣਾ ਮੈਚ 2 ਨਵੰਬਰ ਨੂੰ ਚੀਨ ਨਾਲ, 3 ਨਵੰਬਰ ਨੂੰ ਜਾਪਾਨ , 5 ਨਵੰਬਰ ਨੂੰ ਓਮਾਨ, 7 ਨਵੰਬਰ ਨੂੰ ਪਾਕਿਸਤਾਨ ਅਤੇ 8 ਨਵੰਬਰ ਨੂੰ ਮਲੇਸ਼ੀਆ ਨਾਲ ਖੇਡੇਗਾ। ਟੂਰਨਾਮੈਂਟ ਦਾ ਫ਼ਾਈਨਲ ਮੁਕਾਬਲਾ 10 ਨਵੰਬਰ ਨੂੰ ਖੇਡਿਆ ਜਾਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.