ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪ੍ਰੀਤੋ ਟਾਪ ਟੈਨ ਫ਼ੇਮ ਅੰਸ਼ੁ ਸਾਹਨੀ ਦਾ ਪਾਸਪੋਰਟ ਜਬਤ
ਪ੍ਰੀਤੋ ਟਾਪ ਟੈਨ ਫ਼ੇਮ ਅੰਸ਼ੁ ਸਾਹਨੀ ਦਾ ਪਾਸਪੋਰਟ ਜਬਤ
Page Visitors: 2488

ਪ੍ਰੀਤੋ ਟਾਪ ਟੈਨ ਫ਼ੇਮ ਅੰਸ਼ੁ ਸਾਹਨੀ ਦਾ ਪਾਸਪੋਰਟ ਜਬਤ
·  ਖੁਦ ਨੂੰ ਅਣਵਿਆਹੀ ਕਹਿ ਬਣਵਾਏ ਪਾਸਪੋਰਟ ਤੇ ਕੀਤੀ ਵਿਦੇਸ਼ ਸੈਰ
* ਐਸ.ਐਸ.ਪੀ. ਨੌਨਿਹਾਲ ਸਿੰਘ ਨੇ ਜਾਂਚ ਦੇ ਅਧਾਰ ਤੇ ਕੀਤੀ ਕਾਰਵਾਈ
ਚੰਡੀਗੜ੍ਹ, 28 ਅਕਤੂਬਰ (ਪੰਜਾਬ ਮੇਲ)- ਪੀ.ਟੀ.ਸੀ. ਟੀ.ਵੀ. ਚੈਨਲ ਦੇ ਪ੍ਰੋਗਰਾਮ ਪ੍ਰੀਤੋ ਟਾਪ ਟੈਨ ਨਾਲ ਮਸ਼ਹੂਰ ਹੋਈ ਪੰਜਾਬੀ ਫਿਲਮ ਅਭਿਨੈਤਰੀ ਅੰਸ਼ੁ ਸਾਹਨੀ ਵਲੋਂ ਵਿਆਹੇ ਹੋਣ ਦੇ ਬਾਵਜੂਦ ਖੁਦ ਨੂੰ ਅਣਵਿਆਹੀ ਦੱਸ ਕੇ ਬਣਵਾਏ ਪਾਸਪੋਰਟ ਨੂੰ ਖੇਤਰੀ ਪਾਸਪੋਰਟ ਦਫਤਰ (ਆਰ.ਪੀ.ਓ.) ਚੰਡੀਗੜ੍ਹ ਨੇ ਜਬਤ ਕਰ ਲਿਆ ਹੈਇਹ ਕਾਰਵਾਈ ਚੰਡੀਗੜ੍ਹ ਦੇ ਸੈਕਟਰ-34 ਪੁਲਿਸ ਥਾਣੇ ਵਲੋਂ ਇਸ ਮਾਮਲੇ ਦੀ ਕੀਤੀ ਗਈ ਜਾਂਚ ਦੌਰਾਨ ਇਸ ਦੀ ਪੁਸ਼ਟੀ ਹੋ ਜਾਣ ਤੇ ਐਸ.ਐਸ.ਪੀ. ਨੌਨਿਹਾਲ ਸਿੰਘ ਵਲੋਂ ਪਾਸਪੋਰਟ ਦਫਤਰ ਨੂੰ ਲਿਖਤੀ ਤੌਰ ਤੇ ਰੁੱਕਾ ਭੇਜੇ ਜਾਣ ਤੇ ਕੀਤੀ ਗਈਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੰਸ਼ੁ ਸਾਹਨੀ ਦਾ ਵਿਆਹ ਸਾਲ 2006 ’ਚ ਲੁਧਿਆਣਾ ਰਹਿੰਦੇ ਹਰਜਿੰਦਰ ਸਿੰਘ ਨਾਮੀਂ ਵਿਅਕਤੀ ਨਾਲ ਹੋਇਆ ਸੀ, ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦੋਵਾਂ ਚ ਅਣਬਣ ਰਹਿਣ ਲੱਗ ਪਈ ਅਤੇ ਉਸ ਮਗਰੋਂ ਉਹ ਵੱਖਰੇ-ਵੱਖਰੇ ਰਹਿਣ ਲੱਗ ਪਏਇਸੇ ਦੌਰਾਨ ਦੋਵਾਂ ਧਿਰਾਂ ਵਲੋਂ ਇੱਕ-ਦੂਜੇ ਖਿਲਾਫ਼ ਅਦਾਲਤੀ ਕੇਸ ਵੀ ਪਾਏ ਹੋਏ ਹਨਪਰ ਇਸੇ ਦੌਰਾਨ ਹਰਜਿੰਦਰ ਸਿੰਘ ਮੁਤਾਬਿਕ ਉਸਨੂੰ ਆਪਣੀ ਪਤਨੀ ਵਲੋਂ ਗਲਤ ਜਾਣਕਾਰੀ ਦੇ ਆਧਾਰ ਤੇ ਵਿਦੇਸ਼ ਚਲੇ ਜਾਣ ਦੀ ਜਾਣਕਾਰੀ ਮਿਲੀ ਅਤੇ ਉਸਨੇ ਇਸ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਦਿੱਤੀਸੈਕਟਰ-34 ਥਾਣੇ ਦੀ ਪੁਲਿਸ ਵਲੋਂ ਇਸ ਦੀ ਜਾਂਚ ਕੀਤੇ ਜਾਣ ਤੇ ਇਹ ਗੱਲ ਸਹੀ ਪਾਈ ਗਈ ਕਿ ਅੰਸ਼ੁ ਵਲੋਂ ਵਿਆਹ ਤੋਂ ਕਰੀਬ ਚਾਰ ਸਾਲ ਬਾਅਦ 13 ਸਤੰਬਰ 2010 ਨੂੰ ਬਣਵਾਇਆ ਗਿਆ ਪਾਸਪੋਰਟ ਜੇ-2448218 ਉਸ ਵਲੋਂ ਆਪਣੇ ਵਿਆਹੇ ਹੋਣ ਦੀ ਅਹਿਮ ਅਤੇ ਪਾਸਪੋਰਟ ਬਣਵਾਉਣ ਸਮੇਂ ਲਾਜ਼ਮੀ ਕਰਾਰ ਦਿੱਤੀ ਹੋਈ ਜਾਣਕਾਰੀ ਨੂੰ ਛੁਪਾ ਕੇ ਬਣਵਾਇਆ ਗਿਆ ਹੈਜਿਸ ਉਤੇ ਐਸ.ਐਸ.ਪੀ. ਦਫਤਰ ਨੂੰ ਭੇਜੀ ਗਈ ਰਿਪੋਰਟ ਤੇ ਵਧੀਕ ਡੀ.ਏ. (ਲੀਗਲ) ਵਲੋਂ ਕਾਨੂੰਨੀ ਰਾਏ ਦਿੰਦੇ ਹੋਏ ਇਸ ਨੂੰ ਪਾਸਪੋਰਟ ਐਕਟ ਦੀ ਧਾਰਾ 12 ਦੇ ਤਹਿਤ ਅਪਰਾਧ ਕਰਾਰ ਦਿੰਦਿਆਂ ਪਾਸਪੋਰਟ ਅਥਾਰਟੀ ਨੂੰ ਉਕਤ ਪਾਸਪੋਰਟ ਜਬਤ ਜਾਂ ਰੱਦ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਗਈਇਸ ਤੇ ਖੇਤਰੀ ਪਾਸਪੋਰਟ ਚੰਡੀਗੜ੍ਹ ਵਲੋਂ ਬੀਤੀ 12 ਸਤੰਬਰ ਨੂੰ ਹੀ ਅੰਸ਼ੁ ਨੂੰ ਨੋਟਿਸ ਜਾਰੀ ਕਰਦਿਆਂ 4 ਅਕਤੂਬਰ ਨੂੰ ਉਸਦਾ ਪਾਸਪੋਰਟ ਜਬਤ ਕਰ ਲਿਆਖੇਤਰੀ ਪਾਸਪੋਰਟ ਅਧਿਕਾਰੀ ਵਲੋਂ ਇਸ ਬਾਰੇ ਪੁਛੇ ਜਾਣ ਤੇ ਪੁਲਿਸ ਦੀ ਜਾਂਚ ਮੁਤਾਬਿਕ ਭੇਜੀ ਗਈ ਸੂਚਨਾ ਮੁਤਾਬਿਕ ਕਾਰਵਾਈ ਕੀਤੀ ਗਈ ਹੈਓਧਰ ਦੂਜੇ ਪਾਸੇ ਅੰਸ਼ੁ ਦੇ ਪਤੀ ਹਰਜਿੰਦਰ ਸਿੰਘ ਨੇ ਆਪਣੀ ਪਤਨੀ ਵਲੋਂ ਖੁਦ ਨੂੰ ਅਣਵਿਆਹੀ ਦੱਸ ਕੇ ਪਾਸਪੋਰਟ ਬਣਵਾਉਣ ਦਾ ਮਨੋਰਥ ਵਿਦੇਸ਼ ਭੱਜ ਕੇ ਦੂਜਾ ਵਿਆਹ ਕਰਵਾਏ ਜਾਣਾ ਦੱਸਿਆ ਹੈਉਸਨੇ ਚੰਡੀਗੜ੍ਹ ਪੁਲਿਸ ਤੇ ਵੀ ਅਧੂਰੀ ਕਾਰਵਾਈ ਕਰਨ ਦਾ ਦੋਸ਼ ਲਗਾਉਂਦੇ ਹੋਏ ਇਸੇ ਸੈਕਟਰ-34 ਪੁਲਿਸ ਥਾਣੇ ਚ ਅਜਿਹੇ ਇਕ ਹੋਰ ਕੇਸ (ਮਿਤੀ 4 ਫਰਵਰੀ, 2013) ’ਚ ਐਫ਼.ਆਈ.ਆਰ ਨੰਬਰ 63 ਰਾਹੀਂ ਪਾਸਪੋਰਟ ਚ ਆਪਣੇ ਵਿਆਹ ਬਾਰੇ ਇਸੇ ਤਰ੍ਹਾਂ ਗਲਤ ਜਾਣਕਾਰੀ ਦੇਣ ਵਾਲੇ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 420 ਤਹਿਤ ਧੋਖਾਧੜੀ ਦੀ ਕਾਰਵਾਈ ਕਰਦਿਆਂ ਉਸਨੂੰ ਜੇਲ੍ਹ ਭੇਜ ਦਿੱਤਾਉਸ ਨੇ ਆਪਣੀ ਪਤਨੀ ਅੰਸ਼ੁ ਤੇ ਵੀ ਪਾਸਪੋਰਟ ਬਣਵਾਉਣ ਲਈ ਪਹਿਲਾਂ ਪੁਲਿਸ ਨੂੰ, ਫਿਰ ਪਾਸਪੋਰਟ ਅਥਾਰਟੀ ਅਤੇ ਆਪਣੇ ਪਤੀ ਨਾਲ ਧੋਖਾਧੜੀ ਕਰਨ ਦਾ ਦੋਸ਼ ਲਗਾਉਂਦਿਆਂ ਇਸ ਕੇਸ ਚ ਵੀ ਧਾਰਾ 420 ਜੋੜਨ ਦੀ ਮੰਗ ਕਰਦਿਆਂ ਮਾਮਲਾ ਅਦਾਲਤ ਲਿਜਾਏ ਜਾਣ ਦੀ ਚਿਤਾਵਨੀ ਦਿ¤ਤੀ ਹੈ

 

 

 

 

 

 


 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.