ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਟੋਰਾਂਟੋ ’ਚ ਭਾਰਤੀ ਔਰਤ ਦੀ ਬੇਰਹਿਮੀ ਨਾਲ ਹੱਤਿਆ
ਟੋਰਾਂਟੋ ’ਚ ਭਾਰਤੀ ਔਰਤ ਦੀ ਬੇਰਹਿਮੀ ਨਾਲ ਹੱਤਿਆ
Page Visitors: 2496

ਟੋਰਾਂਟੋ ਚ ਭਾਰਤੀ ਔਰਤ ਦੀ ਬੇਰਹਿਮੀ ਨਾਲ ਹੱਤਿਆ
ਟੋਰਾਂਟੋ, 3 ਨਵੰਬਰ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਟੋਰਾਂਟੋ ਦੀ ਇਕ ਅਪਾਰਟਮੈਂਟ ਬਿਲਡਿੰਗਚ ਇੲ ਭਾਰਤੀ ਮੂਲ ਦੀ ਔਰਤ ਨੂੰ ਕਤਲ ਕਰਨ ਦੇ ਮਾਮਲੇ ਚ ਪੁਲਿਸ ਨੇ 34 ਸਾਲਾ ਆਰਿਫ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈਉਸ ਨੇ ਪਿਛਲੇ ਹਫਤੇ 37 ਸਾਲਾ ਲੀਲਾ ਚੰਦਰਪਾਲ ਨੂੰ ਚਾਕੂ ਮਾਰਕੇ ਕਤਲ ਕਰ ਦਿੱਤਾ ਸੀ
ਪੁਲਿਸ ਦੇ ਦੱਸਣ ਅਨੁਸਾਰ ਆਰਿਫ ਖਾਨ ਚੰਦਰਪਾਲ ਨੂੰ ਪਹਿਲਾਂ ਤੋਂ ਜਾਣਦਾ ਸੀ ਅਤੇ ਘਟਨਾ ਵਾਲੀ ਸ਼ਾਮ ਵੈਸਟਨ ਰੋਡ ਅਤੇ ਕਿੰਗ ਰੋਡ ਉਪਰ ਸਥਿਤ ਅਪਾਰਟਮੈਂਟ ਬਿਲਡਿੰਗ ਚ ਲੀਲਾ ਚੰਦਰਪਾਲ ਨੂੰ ਮਿਲਣ ਆਇਆ ਸੀਦੋਵਾਂ ਦਰਮਿਆਨ ਕਿਸੇ ਗੱਲੋਂ ਤਕਰਾਰ ਹੋਣ ਕਰਕੇ ਗੁੱਸੇ ਵਿਚ ਆਏ ਖਾਨ ਨੇ ਚਾਕੂਆਂ ਦੇ ਵਾਰ ਕਰਕੇ ਚੰਦਰਪਾਲ ਨੂੰ ਥਾਂ ਉਪਰ ਹੀ ਢੇਰੀ ਕਰ ਦਿੱਤਾ
ਪੀਲ ਪੁਲਿਸ ਨੇ ਆਰਿਫ ਖਾਨ ਨੂੰ ਸੈਕਿੰਡ ਡਿਗਰੀ ਕਤਲ ਦੇ ਦੋਸ਼ ਚ ਚਾਰਜ ਕਰ ਲਿਆ ਹੈ ਅਦਾਲਤ ਨੇ ਉਸ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰਦਿਆਂ ਉਸ ਨੂੰ ਟੋਰਾਂਟੋ ਜੇਲ੍ਹ ਭੇਜ ਦਿੱਤਾ ਹੈ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.