ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ’ਚ ਭਾਰਤੀ ਮਹਿਲਾ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਰੌਂਦਿਆ
ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ’ਚ ਭਾਰਤੀ ਮਹਿਲਾ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਰੌਂਦਿਆ
Page Visitors: 2476

ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਚ ਭਾਰਤੀ ਮਹਿਲਾ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਰੌਂਦਿਆ
ਫ਼ਿੰਨਲੈਂਡ, (ਵਿੱਕੀ ਮੋਗਾ/ਪੰਜਾਬ ਮੇਲ)- ਜਾਪਾਨ ਚ ਚੱਲ ਰਹੀ ਤੀਸਰੀ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਚ ਮਹਿਲਾ ਵਰਗ ਦੇ ਦੂਸਰੇ ਲੀਗ ਮੈਚ ਚ ਭਾਰਤ ਨੇ ਮਲੇਸ਼ੀਆ ਨੂੰ 5-1 ਨਾਲ ਹਰਾਕੇ ਲਗਾਤਾਰ ਦੂਸਰੀ ਜਿੱਤ ਦਰਜ਼ ਕਰਕੇ ਫ਼ਾਈਨਲ ਚ ਜਗ੍ਹਾ ਪੱਕੀ ਕੀਤੀਪਹਿਲੇ ਮੈਚ ਚ ਭਾਰਤ ਨੇ ਚੀਨ ਨੂੰ 4-2 ਨਾਲ ਹਰਾਇਆ ਸੀਅੱਜ ਗਿਫੂ ਦੇ ਗਰੀਨ ਸਟੇਡੀਅਮ ਚ ਖੇਡੇ ਗਏ ਮੈਚ ਚ ਕਪਤਾਨ ਨਾਡਿਆ ਰਹਿਮਾਨ ਨੇ 15ਵੇਂ ਮਿੰਟ ਚ ਪੇਨਲਟੀ ਕਾਰਨਰ ਨੂੰ ਗੋਲ ਚ ਬਦਲਕੇ ਮਲੇਸ਼ੀਆ ਨੂੰ ਇੱਕ ਗੋਲ ਬੜ੍ਹਤ ਦਿਵਾ ਦਿੱਤੀ, ਪਰ ਭਾਰਤ ਵਲੋਂ ਪੂਨਮ ਰਾਣੀ ਨੇ ਪੇਨਲਟੀ ਕਾਰਨਰ ਰਾਹੀਂ ਗੋਲ ਕਰਕੇ ਟੀਮ ਨੂੰ ਬਰਾਬਰੀ ਤੇ ਲਿਆਂਦਾਅੱਧ ਸਮੇਂ ਤੱਕ ਦੋਨੋਂ ਟੀਮਾਂ 1-1 ਦੀ ਬਰਾਬਰੀ ਤੇ ਸਨ ਪਰ ਮੈਚ ਦੇ ਦੂਸਰੇ ਅੱਧ ਚ ਟੀਮ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ 42ਵੇਂ ਮਿੰਟ ਚ ਮਨਜੀਤ ਕੌਰ ਨੇ ਪੇਨਲਟੀ ਕਾਰਨਰ ਰਾਹੀਂ ਗੋਲ ਕਰਕੇ 2-1 ਨਾਲ ਅੱਗੇ ਕੀਤਾਭਾਰਤ ਵਲੋਂ ਮੈਚ ਦਾ ਤੀਸਰਾ ਗੋਲ 52ਵੇਂ ਮਿੰਟ ਚ ਵੰਦਨਾ ਕਟਾਰੀਆ ਨੇ ਕੀਤਾਭਾਰਤ ਵਲੋਂ ਚੌਥਾ ਗੋਲ ਆਪਣਾ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਖੇਡ ਰਹੀ ਮੋਗਾ ਜ਼ਿਲ੍ਹੇ ਦੇ ਤਖਾਣਵੱਧ ਪਿੰਡ ਦੀ ਅਮਨਦੀਪ ਕੌਰ ਨੇ 56ਵੇਂ ਮਿੰਟ ਚ ਕੀਤਾ ਅਤੇ ਮੈਚ ਦੇ 65ਵੇਂ ਮਿੰਟ ਚ ਦੀਪਾ ਗ੍ਰੇਸ ਇੱਕਾ ਨੇ ਪੇਨਲਟੀ ਕਾਰਨਰ ਨੂੰ ਗੋਲ ਚ ਬਦਲਕੇ ਭਾਰਤ ਨੂੰ 5-1 ਨਾਲ ਜਿੱਤ ਦਿਵਾ ਦਿੱਤੀਮਹਿਲਾ ਵਰਗ ਦੇ ਦੂਸਰੇ ਮੈਚ ਚ ਮੇਜ਼ਬਾਨ ਜਾਪਾਨ ਨੇ ਚੀਨ ਨੂੰ 4-1 ਨਾਲ ਹਰਾਕੇ ਲਗਾਤਾਰ ਦੂਸਰੀ ਜਿੱਤ ਦਰਜ਼ ਕੀਤੀਮਹਿਲਾ ਵਰਗ ਚ ਭਾਰਤ ਦਾ ਅਗਲਾ ਲੀਗ ਮੁਕਾਬਲਾ 7 ਨਵੰਬਰ ਨੂੰ ਜਾਪਾਨ ਨਾਲ ਹੋਵੇਗਾ

 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.