ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਆਈ.ਐਸ.ਆਈ. ਵਲੋਂ 100 ਅਮਰੀਕੀ ਫੌਜੀਆਂ ਦੀ ‘ਕਿਲ ਲਿਸਟ’ ਜਾਰੀ
ਆਈ.ਐਸ.ਆਈ. ਵਲੋਂ 100 ਅਮਰੀਕੀ ਫੌਜੀਆਂ ਦੀ ‘ਕਿਲ ਲਿਸਟ’ ਜਾਰੀ
Page Visitors: 2420

ਆਈ.ਐਸ.ਆਈ. ਵਲੋਂ 100 ਅਮਰੀਕੀ ਫੌਜੀਆਂ ਦੀ ‘ਕਿਲ ਲਿਸਟ’ ਜਾਰੀ
ਰੱਕਾ, 22 ਮਾਰਚ (ਪੰਜਾਬ ਮੇਲ)- ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. ਨੇ 100 ਅਮਰੀਕੀ ਫੌਜੀਆਂ ਦੀ ‘ਕਿਲ ਲਿਸਟ’ ਜਾਰੀ ਕੀਤੀ ਹੈ। ਇਸ ਲਿਸਟ ‘ਚ ਅਮਰੀਕੀ ਫੌਜੀਆਂ ਦੇ ਨਾਂ, ਪਤੇ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਹਨ। ਆਈ.ਐਸ. ਨੇ ਆਪਣੇ ਹਮਾਇਤੀਆਂ ਨੂੰ ਕਿਹਾ ਹੈ ਕਿ ਇਹ ਲੋਕ ਜਿਥੇ ਵੀ ਦਿਖਾਈ ਦੇਣ, ਉਨ੍ਹਾਂ ਦਾ ਸਿਰ ਕਲਮ ਕਰ ਦਿੱਤਾ ਜਾਵੇ। ਇਸ ‘ਕਿਲ ਲਿਸਟ’ ‘ਚ ਮਹਿਲਾ ਫੌਜੀ ਅਧਿਕਾਰੀਆਂ ਦੇ ਨਾਂ ਵੀ ਸ਼ਾਮਲ ਹਨ।
ਇਕ ਅੰਗਰੇਜੀ ਅਖਬਾਰ ‘ਚ ਛਪੀ ਖਬਰ ਮੁਤਾਬਕ, ਇਕ ਅਧਿਕਾਰੀ ਨੇ ਗੁੱਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਲਿਸਟ ‘ਚ ਸ਼ਾਮਲ ਜ਼ਿਆਦਾਤਰ ਮੈਂਬਰਾਂ ਦੇ ਨਾਂ ਇਕ ਨਿਊਜ਼ ਆਰਟਿਕਲ ‘ਚੋਂ ਲਏ ਗਏ ਹਨ। ਇਹ ਮੈਂਬਰ ਇਸਲਾਮਿਕ ਸਟੇਟ ‘ਤੇ ਕੀਤੇ ਗਏ ਹਵਾਈ ਹਮਲਿਆਂ ‘ਚ ਸ਼ਾਮਲ ਸਨ। ਇੰਟਰਨੈੱਟ ‘ਤੇ ਇਹ ਲਿਸਟ ਸੰਗਠਨ ਦੀ ‘ਇਸਲਾਮਿਕ ਸਟੇਟ ਹੈਕਿੰਗ ਡਵੀਜ਼ਨ’ ਨੇ ਅਪਲੋਡ ਕੀਤੀ ਹੈ। ਅਮਰੀਕੀ ਸੁਰੱਖਿਆ ਵਿਭਾਗ ਅਤੇ ਐਫ.ਬੀ.ਆਈ. ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ। ਹੈਕਿੰਗ ਡਵੀਜ਼ਨ ਦਾ ਦਾਅਵਾ ਹੈ ਕਿ ਇਹ ਜਾਣਕਾਰੀ ਕਈ ਮਿਲਟਰੀ ਸਰਵਰ, ਡਾਟਾਬੇਸ ਅਤੇ ਈ-ਮੇਲ ‘ਚੋਂ ਕੱਢੀ ਗਈ ਹੈ।
ਡਵੀਜ਼ਨ ਦੀ ਆਨਲਾਈਨ ਪੋਸਟ ‘ਚ ਲਿਖਿਆ ਗਿਆ ਹੈ ਕਿ ਅਸੀਂ 100 ਮੈਂਬਰਾਂ ਦੀਆਂ ਤਸਵੀਰਾਂ ਅਤੇ ਪਤਾ ਲੀਕ ਕਰਨ ਦਾ ਫੈਸਲਾ ਕੀਤਾ, ਤਾਂ ਜੋ ਅਮਰੀਕਾ ‘ਚ ਰਹਿ ਰਹੇ ਸਾਡੇ ਭਰਾ ਉਨ੍ਹਾਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾ ਸਕਣ। ਅੱਗੇ ਲਿਖਿਆ, ਪਤਾ ਤੁਹਾਡੇ ਸਾਹਮਣੇ ਹੈ, ਤਾਂ ਹੁਣ ਕਿਸ ਗੱਲ ਦਾ ਇੰਤਜ਼ਾਰ ਹੈ। ਉਨ੍ਹਾਂ ਦੀ ਸਰਜ਼ਮੀਂ ‘ਤੇ ਉਨ੍ਹਾਂ ਨੂੰ ਮੌਤ ਦਿਓ। ਘਰ ‘ਚ ਵੜ ਕੇ ਉਨ੍ਹਾਂ ਦਾ ਸਿਰ ਕਲਮ ਕਰ ਦਿਓ। ਉਨ੍ਹਾਂ ਨੂੰ ਲਗਦਾ ਹੈ ਕਿ ਉਹ ਆਪਣੀਆਂ ਸੜਕਾਂ ‘ਤੇ ਸੁਰੱਖਿਅਤ ਹਨ, ਉਨ੍ਹਾਂ ਨੂੰ ਉਥੇ ਹੀ ਮੌਤ ਦੇ ਦਿਓ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.