ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪੱਪੂ ਗੁਰਬਚਨ ਸਿੰਘ, ਪੱਪੂ ਮੱਲ ਸਿੰਘ ਵਲੋਂ ਹਜ਼ੂਰ ਸਾਹਿਬ ਵਿਖੇ ਭੂਮੀ ਪੂਜਨ ਕੀਤਾ ਗਿਆ-ਸੰਪਾਦਕ ਖਾਲਸਾ ਨਿਊਜ਼
ਪੱਪੂ ਗੁਰਬਚਨ ਸਿੰਘ, ਪੱਪੂ ਮੱਲ ਸਿੰਘ ਵਲੋਂ ਹਜ਼ੂਰ ਸਾਹਿਬ ਵਿਖੇ ਭੂਮੀ ਪੂਜਨ ਕੀਤਾ ਗਿਆ-ਸੰਪਾਦਕ ਖਾਲਸਾ ਨਿਊਜ਼
Page Visitors: 2533

ਪੱਪੂ ਗੁਰਬਚਨ ਸਿੰਘ, ਪੱਪੂ ਮੱਲ ਸਿੰਘ ਵਲੋਂ ਹਜ਼ੂਰ ਸਾਹਿਬ ਵਿਖੇ ਭੂਮੀ ਪੂਜਨ ਕੀਤਾ ਗਿਆ
ਸੰਪਾਦਕ ਖਾਲਸਾ ਨਿਊਜ਼
ਇਹ ਹਨ ਪੱਪੂ ਗੁਰਬਚਨ ਸਿੰਘ, ਪੱਪੂ ਮੱਲ ਸਿੰਘ, ਹਜ਼ੂਰ ਸਾਹਿਬ ਦਾ ਨਵਾਂ ਥਾਪਿਆ ਚੇਅਰਮੈਨ ਤਾਰਾ ਸਿੰਘ, ਲੰਗਰਾਂ ਵਾਲਾ ਪਖੰਡੀ ਸਾਧ ਨਰਿੰਦਰ ਸਿੰਘ ਜਿਨ੍ਹਾਂ ਨੇ ਹਿੰਦੂ ਰੀਤੀ ਰਿਵਾਜ਼ਾਂ ਮੁਤਾਬਿਕ ਨਾਰੀਯਲ ਭੰਨ ਕੇ ਭੂਮੀ ਪੂਜਨ ਕੀਤਾ, ਜੋ ਕਿ ਸਿੱਖ ਰਿਵਾਇਤਾਂ ਵਿੱਚ ਨਹੀਂ। 
ਹੁਣ ਜਿਹੜੇ ਇਸ ਅਖੌਤੀ ਜਥੇਦਾਰ ਕੋਲ ਭੱਜੇ ਭੱਜੇ ਜਾਂਦੇ ਹਨ ਜੋਦੜੀਆਂ ਕਰਨ, ਦੇਖ ਲੈਣ ਕੀ ਔਕਾਤ ਹੈ ਇਸ ਪੱਪੂ ਦੀ... ਇਹ ਹੈ ਇਸ ਦੀ ਅਸਲੀ ਔਕਾਤ... ਉਨ੍ਹਾਂ ਲੋਕਾਂ ਨਾਲ ਘਿਓ ਖਿਚੜੀ ਹੈ ਜੋ ਸਿੱਖੀ ਦੇ ਦੁਸ਼ਮਨ ਹਨ... ਪਿਛੇ ਜਿਹੇ ਥਾਪੇ ਚੇਅਰਮੈਨ ਬਾਰੇ ਤਾਂ ਕੀਨੀਆਂ ਹੀ ਤਸਵੀਰਾਂ ਪੋਸਟ ਕੀਤੀਆਂ ਜਾ ਚੁਕੀਆਂ ਹਨ, ਕੀ ਇਸ ਨੂੰ ਇਸ ਬਾਰੇ ਪਤਾ ਨਾ ਹੋਊ? ਫਿਰ ਇਸਨੇ ਪੋਲੇ ਜਿਹੇ ਕਹਿ ਦੇਣ... ਮੇਰੇ ਕੋਲ਼ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ... 
ਕਈਆਂ ਨੇ ਕਹਿਣਾ ਨਾਰੀਯਲ ਤੋੜਨ ਦਾ ਹਿੰਦੂ ਰੀਤੀ ਨਾਲ ਕੀ ਸੰਬੰਧ...? ਉਨ੍ਹਾਂ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਨਾਰੀਯਲ ਭੰਨਣ ਦਾ ਰਿਵਾਜ਼ ਹਿੰਦੂਆਂ 'ਚੋਂ ਆਇਆ, ਜੋ ਕਿ ਬੰਦੇ ਦੇ ਬਲੀ ਦੇਣ ਦੇ ਬਰਾਬਰ ਹੈ। ਕਿਉਂਕਿ ਹਿੰਦੂ ਲੋਕ ਨਾਰੀਯਲ ਦੇ ਬਾਹਰਲੀ ਸਖਤ ਖੋਲ 'ਤੇ ਬਣੇ ਤਿੰਨ ਬਿੰਦੂਆਂ ਨੂੰ ਦੋ ਅੱਖਾਂ ਅਤੇ ਨਿੱਕਾ ਜਿਹਾ ਮੁੰਹ ਸਮਝਦੇ ਹਨ, ਅਤੇ ਬੰਦੇ ਦੀ ਬਲੀ ਦੇ ਬਦਲ ਦੇ ਰੂਪ 'ਚ ਲੈਂਦੇ ਨੇ, ਅਤੇ ਹਰ ਕੰਮ ਕਰਨ ਤੋਂ ਪਹਿਲਾਂ ਨਾਰੀਯਲ ਭੰਨਿਆ ਜਾਂਦਾ ਹੈ, ਜਿਸਨੂੰ "ਸ਼੍ਰੀ ਗਣੇਸ਼" ਕਿਹਾ ਜਾਂਦਾ ਹੈ। ਤੇ ਇਹ ਹਨ ਅਖੌਤੀ ਜਥੇਦਾਰ ਜੋ ਸ਼੍ਰੀ ਗਣੇਸ਼ ਕਰ ਰਹੇ ਹਨ... ਤੇ ਸਿੱਖੀ ਦਾ ਭੋਗ ਪਾ ਰਹੇ ਹਨ... ਲੱਖ ਲਾਹਨਤ ਇਨ੍ਹਾਂ ਲੋਕਾਂ ਦੇ... 

 

   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.