ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਮਣੀਕਰਨ ਜਾ ਰਹੀ ਬੱਸ ਪਾਰਬਤੀ ਨਦੀ ‘ਚ ਰੁੜ੍ਹੀ , 34 ਮੌਤਾਂ
ਮਣੀਕਰਨ ਜਾ ਰਹੀ ਬੱਸ ਪਾਰਬਤੀ ਨਦੀ ‘ਚ ਰੁੜ੍ਹੀ , 34 ਮੌਤਾਂ
Page Visitors: 2451

ਮਣੀਕਰਨ ਜਾ ਰਹੀ ਬੱਸ ਪਾਰਬਤੀ ਨਦੀ ‘ਚ ਰੁੜ੍ਹੀ , 34 ਮੌਤਾਂ
ਸ਼ਿਮਲਾ, 23 ਜੁਲਾਈ (ਪੰਜਾਬ ਮੇਲ) – ਕੁੱਲੂ ਜ਼ਿਲ੍ਹੇ ਦੀ ਮਣੀਕਰਨ ਘਾਟੀ ਵਿੱਚ ਪੰਜਾਬ ਦੀ ਇਕ ਪ੍ਰਾੲੀਵੇਟ ਯਾਤਰੀ ਬੱਸ ਦੇ ਪਾਰਬਤੀ ਨਦੀ ਵਿੱਚ ਡਿੱਗਣ ਮਗਰੋਂ ਰੁਡ਼ ਜਾਣ ਕਾਰਨ ਅੱਜ 34 ਵਿਅਕਤੀਆਂ ਦੀ ਮੌਤ ਹੋ ਗੲੀ ਜਦ ਕਿ 22 ਫੱਟਡ਼ ਹੋ ਗੲੇ। ਜ਼ਖ਼ਮੀਆਂ ਵਿੱਚੋਂ ਚਾਰ ਨੂੰ ਪੀਜੀਆੲੀ ਚੰਡੀਗਡ਼੍ਹ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਵਿੱਚ ਡਰਾੲੀਵਰ ਤੇ ਕੰਡਕਟਰ ਬਚ ਗਏ ਹਨ। ਬੱਸ ਵਿੱਚ 56 ਸਵਾਰੀਆਂ ਸਨ। ਇਸ ਬੱਸ (ਪੀਬੀ 19-3085) ਵਿਚਲੇ ਸਾਰੇ ਸਵਾਰ ਮਣੀਕਰਨ ਦੇ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰਨ ਜਾ ਰਹੇ ਸਨ। ਮਾਰੇ ਗਏ ਵਿਅਕਤੀਆਂ ਵਿੱਚੋਂ ਦੇਰ ਸ਼ਾਮ ਤੱਕ ਅੱਠ ਲਾਸ਼ਾਂ ਹੀ ਬਰਾਮਦ ਕੀਤੀਆਂ ਜਾ ਸਕੀਆਂ ਹਨ ਜਿਨ੍ਹਾਂ ਵਿੱਚ ਚਾਰ ਅੌਰਤਾਂ ਸ਼ਾਮਲ ਹਨ । ੳੁਨ੍ਹਾਂ ਦੀ ਪਛਾਣ ਨਹੀਂ ਕੀਤੀ ਜਾ ਸਕੀ ਜਦ ਕਿ 26 ਲਾਸ਼ਾਂ ਦੀ ਭਾਲ ਜਾਰੀ ਹੈ। ਗੁਰੂ ਕਿਰਪਾ ਕੰਪਨੀ ਦੀ ਇਹ ਬੱਸ ਮਣੀਕਰਨ ਤੋਂ 25 ਕਿਲੋਮੀਟਰ ਪਹਿਲਾਂ ਛਰੋਡ਼ ਨਾਲਾ ਨਾਮਕ ਥਾਂ ’ਤੇ ਹਾਦਸੇ ਦਾ ਸ਼ਿਕਾਰ ੳੁਦੋਂ ਹੋੲੀ ਜਦੋਂ ਡਰਾੲੀਵਰ ਸੁਰਜੀਤ ਸਿੰਘ ਦਾ ਇਕ ਤਿੱਖੇ ਮੋਡ਼ ’ਤੇ ਸੰਤੁਲਨ ਵਿਗਡ਼ ਗਿਆ। ਬੱਸ ਪਹਿਲਾਂ ਪਹਾਡ਼ੀ ਨਾਲ ਟਕਰਾੲੀ ਤੇ ਫੇਰ ਸਡ਼ਕ ਤੋਂ ਪਲਟੀਆਂ ਖਾਂਦੀ ਹੋੲੀ ਸੌ ਮੀਟਰ ਹੇਠਾਂ ਨਦੀ ਵਿੱਚ ਜਾ ਡਿੱਗੀ। ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗੲੀ ਹੈ। ਜਿਸ ਥਾਂ ਬੱਸ ਡਿੱਗੀ ੳੁਥੇ ਨਦੀ ਕਾਫੀ ਡੂੰਘੀ ਹੈ ਤੇ ਪਾਣੀ ਦਾ ਵਹਾਅ ਜ਼ਿਆਦਾ ਤੇ ਤੇਜ਼ ਹੋਣ ਕਾਰਨ ਬੱਸ ਪੂਰੀ ਤਰ੍ਹਾਂ ਡੁੱਬ ਗੲੀ। ਇਸ ਕਾਰਨ ੳੁਸ ਨੂੰ ਦੇਰ ਰਾਤ ਤੱਕ ਲੱਭਿਆ ਜਾ ਸਕਿਆ। ਜਿਹਡ਼ੀਆ ਅੱਠ ਲਾਸ਼ਾਂ ਬਰਾਮਦ ਹੋੲੀਆਂ ਹਨ ੳੁਹ ਹਾਦਸੇ ਵਾਲੀ ਥਾਂ ਤੋਂ ਕਰੀਬ 15 ਕਿਲੋਮੀਟਰ ਦੂਰ ਝੀਡ਼ੀ ਨਾਮਕ ਸਥਾਨ ਕੋਲੋਂ ਮਿਲੀਆਂ ਹਨ। ੲਿਥੇ ਹੀ ਇਕ ਹੋਰ ਲਾਸ਼ ਰੁਡ਼ਦੀ ਨਜ਼ਰ ਆੲੀ ਸੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਅੱਗੇ ਲੰਘ ਗੲੀ। ਇਸ ਗੱਲ ਦੀ ਸੰਭਾਵਨਾ ਹੈ ਕਿ ਜ਼ਿਆਦਾਤਰ ਲਾਸ਼ਾਂ ਬਿਆਸ ਦਰਿਆ ਵਿੱਚ ਰੁਡ਼ ਗੲੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਜਿਹਡ਼ੇ ਬਚੇ ਹਨ ੳੁਨ੍ਹਾਂ ਵਿੱਚੋਂ ਦੋ ਅਜਿਹੇ ਹਨ ਜਿਨ੍ਹਾਂ ਨੂੰ ਝਰੀਟ ਵੀ ਨਹੀਂ ਆੲੀ। ਦੋਵੇਂ ਕਾਫੀ ਸਹਿਮੇ ਹੋਏ ਹਨ। ਕੰਡਕਟਰ ਰਾਜ ਕੁਮਾਰ ਵੱਲੋਂ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੱਸ ਵਿੱਚ ਜ਼ਿਆਦਾਤਰ ਸਵਾਰ ਬਰਨਾਲਾ, ਮਾਨਸਾ ਤੇ ਬਠਿੰਡਾ ਨਾਲ ਸਬੰਧਤ ਸਨ। ਮਾਰੇ ਗਏ ਲੋਕਾਂ ਵਿੱਚ ਅੌਰਤਾਂ ਤੇ ਬੱਚੇ ਸ਼ਾਮਲ ਹਨ। ਕੰਡਕਟਰ ਮੁਤਾਬਕ ਯਾਤਰੀ ਕੱਲ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਬਾਅਦ ਅੱਜ ਸਵੇਰੇ ੳੁਥੋਂ ਮਨੀਕਰਨ ਲੲੀ ਰਵਾਨਾ ਹੋਏ ਸਨ। ਇਨ੍ਹਾਂ ਨੇ ਅੱਜ ਮਣੀਕਰਨ ਰੁਕਣਾ ਸੀ। ਕੁੱਲੂ ਦੇ ਡਿਪਟੀ ਕਮਿਸ਼ਨਰ ਰਾਕੇਸ਼ ਕੰਵਰ ਨੇ ਦੱਸਿਆ ਕਿ ਹਾਦਸੇ ਦੇ ਜ਼ਖ਼ਮੀਆਂ ਨੂੰ ਕੁੱਲੂ ਦੇ ਖੇਤਰੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਤੇ ਇਨ੍ਹਾਂ ਵਿੱਚੋਂ ਚਾਰ ਨੂੰ ਪੀਜੀਆੲੀ ਚੰਡੀਗਡ਼੍ਹ ਰੈਫਰ ਕਰ ਦਿੱਤਾ ਗਿਆ ਹੈ। ਸਾਰੇ ਯਾਤਰੀ ਬਹੁਤ ਘਬਰਾੲੇ ਹੋਏ ਹਨ ਤੇ ਕੁੱਝ ਵੀ ਦੱਸਣ ਦੀ ਹਾਲਤ ਵਿੱਚ ਨਹੀਂ ਹਨ। ਕੁੱਲੂ ਹਸਪਤਾਲ ਵਿੱਚ ਭਰਤੀ ਜ਼ਖ਼ਮੀਆਂ ਦੀ ਪਛਾਣ ਗੁਰਦੀਪ, ਅਮਨਦੀਪ, ਗੁਰਮੀਤ, ਹਰਜੀਤ, ਨਿੱਕਾ, ਤਜਿੰਦਰ, ਸਤਿੰਦਰ ਕੌਰ, ਧਰਮਿੰਦਰ, ਸੁਖਵਿੰਦਰ, ਸੁਖਦੇਵ ਸਿੰਘ, ਧਨਵਿੰਦਰ, ਗੁਰਨਾਮ ਕੌਰ, ਸੁਰਜੀਤ ਤੇ ਹਰਭਜਨ ਵੱਜੋਂ ਹੋੲੀ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਕਲਿਆਣ ਸਿੰਘ ਤੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟ ਕੀਤਾ ਹੈ। ਮੁੁੱਖ ਮੰਤਰੀ ਨੇ ਲਾਪਤਾ ਲੋਕਾਂ ਨੂੰ ਲੱਭਣ  ਦਾ ਕੰਮ ਤੇਜ਼ ਕਰਨ ਤੇ ਜ਼ਖ਼ਮੀਆਂ ਦਾ ਬਿਹਤਰ ੲਿਲਾਜ ਕਰਨ ਦਾ ਹੁਕਮ ਦਿੱਤਾ ਹੈ। 

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.