ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਡਿਕਸੀ ਗੁਰਦੁਆਰੇ ਦਾ ਕੇਸ ਆਖਰੀ ਪੜਾਅ ਵੱਲ !
ਡਿਕਸੀ ਗੁਰਦੁਆਰੇ ਦਾ ਕੇਸ ਆਖਰੀ ਪੜਾਅ ਵੱਲ !
Page Visitors: 2463

ਡਿਕਸੀ ਗੁਰਦੁਆਰੇ ਦਾ ਕੇਸ ਆਖਰੀ ਪੜਾਅ ਵੱਲ !
 ਬਰੈਂਪਟਨ, 31 ਜੁਲਾਈ (ਪੰਜਾਬ ਮੇਲ)- ਓਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਦਾ ਅਦਾਲਤੀ ਕੇਸ ਆਪਣੇ ਆਖਰੀ ਪੜਾਅ ‘ਤੇ ਪੁੱਜ ਗਿਆ ਹੈ। ਇਹ ਮਾਮਲਾ ਅਦਾਲਤ ਵਿਚ 2006 ਤੋਂ ਚੱਲ ਰਿਹਾ ਹੈ ਅਤੇ ਪਿਛਲੇ ਸਾਲ ਗੁਰਦੁਆਰਾ ਸਾਹਿਬ ਦੀਆਂ ਦੋਵੇਂ ਪ੍ਰਬੰਧਕੀ ਧਿਰਾਂ ਵੱਲੋਂ ਬੈਠ ਕੇ ਫੈਸਲਾ ਕੀਤੇ ਜਾਣ ਤੋਂ ਬਾਅਦ ਹੀ ਇਹ ਮਾਮਲਾ ਕਿਸੇ ਨਤੀਜੇ ‘ਤੇ ਨਹੀਂ ਪਹੁੰਚ ਸਕਿਆ ਸੀ। ਫੈਸਲੇ ਮੁਤਾਬਕ 2003 ਤੋਂ ਬਾਅਦ ਬਣੀ ਸਰੀ ਮੈਂਬਰਸ਼ਿਪ ਨੂੰ ਰੀਵਿਊ ਕੀਤਾ ਜਾਣਾ ਸੀ ਪਰ ਦੋਹਾਂ ਧਿਰਾਂ ਦੇ ਮਤਭੇਵ ਫਿਰ ਵੀ ਖਤਮ ਨਾ ਹੋਏ।
ਨਤੀਜੇ ਵੱਜੋਂ ਕੇਸਧਰਤਾ ਧਿਰ ਨੇ ਅਦਾਲਤ ਵਿਚ ਮੋਸ਼ਨ ਪੇਸ਼ ਕਰਕੇ ਇਸ ਰੀਵਿਊ ਪ੍ਰਕਿਰਿਆ ਨੂੰ ਖਤਮ ਕਰਨ ਅਤੇ ਦੁਬਾਰਾ ਚੋਣ ਕਰਵਾਉਣ ਦੇ ਹੁਕਮਾਂ ਦੀ ਮੰਗ ਕੀਤੀ। ਅਦਾਲਤ ਨੇ ਸੁਣਵਾਈ ਦੌਰਾਨ ਹੁਕਮ ਦਿੱਤਾ ਕਿ ਜਿਨ੍ਹਾਂ ਪ੍ਰਬੰਧਕੀ ਮੈਂਬਰਾਂ ਉੱਪਰ ਮਤਭੇਦ ਹਨ, ਉਨ੍ਹਾਂ ਦੀਆਂ ਚੋਣਾਂ ਦੁਬਾਰਾ ਤੋਂ ਕਰਵਾਈਆਂ ਜਾਣ ਅਤੇ 4 ਅਕਤੂਬਰ ਤੱਕ ਨਵੀਂ ਕਮੇਟੀ ਦੀ ਚੋਣ ਹੋ ਜਾਣੀ ਚਾਹੀਦੀ ਹੈ। ਇਸ ਮੋਸ਼ਨ ਨਾਲ ਦੋਹਾਂ ਧਿਰਾਂ ਦੀ ਮੁਕੰਮਲ ਜਿੱਤ ਨਹੀਂ ਹੋਈ ਪਰ ਕੇਸਧਰਤਾ ਨੇ ਕਾਫੀ ਹੱਦ ਤੱਕ ਇਹ ਮੋਸ਼ਨ ਜਿੱਤ ਲਿਆ।
……………………..
ਟਿੱਪਣੀ:- ਕੀ ਇਹ ਸਾਰੇ ਵੀਰ ਵਿਚਾਰਨ ਦੀ ਖੇਚਲ ਕਰਨਗੇ ? ਨੌਂ ਸਾਲਾਂ ਵਿਚ ਕੇਸ ਤੇ ਕਿੰਨੇ ਪੈਸੇ ਲੱਗੇ ? ਉਹ ਪੈਸੇ ਪੰਥ ਦੇ ਸਨ ਜਾਂ ਇਨ੍ਹਾਂ ਵੀਰਾਂ ਦੇ ਨਿੱਜੀ ਸਨ ? ਜੇ ਪੰਥ ਦੇ ਸਨ ਤਾਂ ਕੀ ਸੰਗਤ ਨੇ ਇਹ ਦਸਵੰਧ ਦੇ ਪੈਸੇ ਪੰਥ ਦੀ ਚੜ੍ਹਦੀ ਕਲਾ ਲਈ ਦਿੱਤੇ ਸਨ ਜਾਂ ਮੁਕੱਦਮੇ ਲੜਨ ਲਈ ? ਜੇ ਇਹ ਦਸਵੰਧ ਪੰਥ ਦੀ ਚੜ੍ਹਦੀ ਕਲਾ ਲਈ ਸੀ ਤਾਂ ਤੁਸੀਂ ਪੰਥ ਦੇ ਪੈਸਿਆਂ ਨੂੰ ਕੀ ਸਮਝ ਕੇ ਮੁਕੱਦਮੇ ਤੇ ਲਾ ਦਿੱਤਾ ? ਜੇ ਇਹ ਪੈਸੇ ਇਨ੍ਹਾਂ ਵੀਰਾਂ ਦੇ ਨਿੱਜੀ ਸਨ ਤਾਂ ਕੀ ਇਹ ਪੈਸੇ ਮਿਹਨਤ ਨਾਲ ਕਮਾਏ ਹੋਏ ਸਨ ? ਜਾਂ ਹੇਰਾ-ਫੇਰੀ ਨਾਲ ? ਜੇ ਉਹ ਪੈਸੇ ਪੰਥ ਦੇ ਬੱਚਿਆਂ ਦੀ ਪੜ੍ਹਾਈ ਜਾਂ 84 ਦੇ ਪੀੜਤਾਂ ਤੇ ਲਗਦੇ ਤਾਂ ਕੀ ਹੁੰਦਾ ?    
   ਗੁਰਦੁਆਰੇ ਦੇ ਪ੍ਰਬੰਧ ਨੂੰ ਅਦਾਲਤਾਂ ਆਸਰੇ ਚਲਾਉਣ ਵਾਲਿਉ, ਆਪਣੇ ਵਿਰਸੇ ਤੇ ਵੀ ਕੁਝ ਝਾਤ ਮਾਰੋ । ਇਹ ਗੁਰੂ ਦੇ ਦੁਆਰੇ ਹਨ ਤੁਹਾਡੀ ਪੁਸ਼ਤੈਨੀ ਜਗੀਰ ਨਹੀਂ । ਅਜੇ ਵੀ ਹੋਸ਼ ਕਰੋ, ਤੁਸੀਂ ਤਾਂ ਹੋਰ ਦੋ-ਚਾਰ/ ਦੱਸ-ਵੀਹ ਸਾਲ ਨੂੰ ਚਲੇ ਹੀ ਜਾਣਾ ਹੈ, ਪੰਥ ਦੀਆਂ ਬੇੜੀਆਂ ਵਿਚ ਵੱਟੇ ਨਾ ਪਾਉ, ਆਪਣੇ ਆਪ ਨੂੰ ਬਾਦਲ ਦੀ ਕਤਾਰ ਵਿਚ ਨਾ ਖੜਾ ਕਰੋ।                        ਅਮਰ ਜੀਤ ਸਿੰਘ ਚੰਦੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.