ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਲੰਬੀ ਹਲਕੇ ਦੇ ਅਕਾਲੀ ਨੇਤਾਵਾਂ ਦੀ ਸਵਿਫਟ ਕਾਰ ‘ਚੋਂ ਮਿਲੀ ਧਮਾਕਾ-ਖੇਜ਼ ਸਮੱਗਰੀ
ਲੰਬੀ ਹਲਕੇ ਦੇ ਅਕਾਲੀ ਨੇਤਾਵਾਂ ਦੀ ਸਵਿਫਟ ਕਾਰ ‘ਚੋਂ ਮਿਲੀ ਧਮਾਕਾ-ਖੇਜ਼ ਸਮੱਗਰੀ
Page Visitors: 2556

ਲੰਬੀ ਹਲਕੇ ਦੇ ਅਕਾਲੀ ਨੇਤਾਵਾਂ ਦੀ ਸਵਿਫਟ ਕਾਰ ‘ਚੋਂ ਮਿਲੀ ਧਮਾਕਾ-ਖੇਜ਼ ਸਮੱਗਰੀ
   ਬਠਿੰਡਾ, 14 ਅਗਸਤ (ਪੰਜਾਬ ਮੇਲ)- ਲੰਬੀ ਹਲਕੇ ਦੇ ਅਕਾਲੀ ਨੇਤਾਵਾਂ ਦੀ ਸਵਿਫਟ ਕਾਰ ’ਚੋਂ ਮਿਲੀ ਧਮਾਕਾਖੇਜ਼ ਸਮੱਗਰੀ ਦਾ ਭੇਤ ਡੂੰਘਾ ਹੋ ਗਿਆ ਹੈ। ਏ.ਡੀ.ਜੀ.ਪੀ(ਕਾਨੂੰਨ ਤੇ ਵਿਵਸਥਾ) ਰੋਹਿਤ ਚੌਧਰੀ ਨੇ ਸੀਆਈਏ ਸਟਾਫ ਵਿੱਚ ਕਾਰ ਸਵਾਰਾਂ ਤੋਂ ਪੁੱਛ ਪਡ਼ਤਾਲ ਕਰਨ ਦੇ ਨਾਲ ਨਾਲ ਪੁਲੀਸ ਅਫਸਰਾਂ ਨਾਲ ਮੀਟਿੰਗ ਕੀਤੀ। ਬਠਿੰਡਾ ਛਾਉਣੀ ਦੇ ਅਫਸਰਾਂ ਨੂੰ ਕਾਰ ’ਚੋਂ ਮਿਲੀ ਸਮੱਗਰੀ ਦਿਖਾਈ ਗਈ ਅਤੇ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤਾਇਨਾਤ ਬੀ.ਐਸ.ਐਫ ਅਧਿਕਾਰੀ ਸੰਗਰਾਮ ਸਿੰਘ ਨੂੰ ਵੀ ਸਮੱਗਰੀ ਬਾਰੇ ਪੁੱਛਿਆ ਹੈ। ਸੂਤਰਾਂ ਮੁਤਾਬਕ ਸੰਗਰਾਮ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਾਰ ’ਚੋਂ ਘੱਟ ਤੀਬਰਤਾ ਵਾਲੀ ਧਮਾਕਾਖੇਜ਼ ਸਮੱਗਰੀ ਮਿਲੀ ਹੈ।
    ਪੁਲੀਸ ਅਫਸਰਾਂ ਨੇ ਲਹਿਰਾ ਥਰਮਲ ਦੇ ਮੁੱਖ ਸੁਰੱਖਿਆ ਅਫਸਰ ਕਰਨਲ ਸੁਖਚਰਨ ਸਿੰਘ ਰਾਏ ਤੋਂ ਵੀ ਹਾਲਾਤ ਬਾਰੇ ਜਾਣਕਾਰੀ ਲਈ। ਸੀ.ਆਈ.ਏ ਸਟਾਫ ਵੱਲੋਂ ਵੀ ਹਿਰਾਸਤ ਵਿੱਚ ਲਏ ਕਾਰ ਸਵਾਰਾਂ ਤੋਂ ਪੁੱਛ ਪਡ਼ਤਾਲ ਕੀਤੀ ਜਾ ਰਹੀ ਹੈ। ਕਾਰ ਸਵਾਰ ਰਾਤ ਨੂੰ ਸੜਕ ਹਾਦਸੇ ਮਗਰੋਂ ਬਠਿੰਡਾ ਦੇ ਸਰਕਟ ਹਾਊਸ ਵਿੱਚ ਠਹਿਰੇ ਸਨ, ਜਿਸ ਨੇ ਪੁਲੀਸ ਲਈ ਸਿਰਦਰਦੀ ਪੈਦਾ ਕਰ ਦਿੱਤੀ ਹੈ।
  ਪੁਲੀਸ ਨੇ ਪਤਾ ਲਗਾ ਲਿਆ ਹੈ ਕਿ ਰਾਤ ਹਾਦਸੇ ਮਗਰੋਂ ਕਾਰ ਸਵਾਰਾਂ ਨੂੰ ਗੁਰਜੰਟ ਸਿੰਘ ਵਾਸੀ ਰਾਜੀਆਣਾ ਲੈ ਕੇ ਗਿਆ ਸੀ। ਪੁਲੀਸ ਨੇ ਅੱਜ ਕਾਰ ਸਵਾਰਾਂ ਦੇ ਪਿੰਡ ਰੱਤਾ ਖੇੜਾ ਅਤੇ ਰਾਜੀਆਣਾ ਵਿੱਚ ਛਾਪੇ ਮਾਰੇ। ਕਾਰ ਸਵਾਰਾਂ ਨੇ ਆਖਿਆ ਸੀ ਕਿ ਉਨ੍ਹਾਂ ਨੇ ਹਾਦਸੇ ਮਗਰੋਂ ਟੈਕਸੀ ਯੂਨੀਅਨ ਰਾਮਪੁਰਾ ’ਚੋਂ ਕਾਰ ਮੰਗਵਾਈ ਸੀ। ਅੱਜ ਪੁਲੀਸ ਨੇ ਜਦੋਂ ਪਤਾ ਕੀਤਾ ਤਾਂ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ।  
..................................................................
ਟਿੱਪਣੀ:- ਇਹ ਕਿਸੇ ਨੂੰ ਮਾਰਨ ਲਈ ਨਹੀਂ, ਵੋਟਾਂ ਲਈ ਪੰਜਾਬ ਵਿਚ ਅੱਗ ਲਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ!
      ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.