ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪਾਕਿਸਤਾਨੀ ਆਜ਼ਾਦੀ ਦਿਹਾੜੇ ਮੌਕੇ ਕਸ਼ਮੀਰ ‘ਚ ਲਹਿਰਾਏ ਗਏ ਪਾਕਿਸਤਾਨੀ ਝੰਡੇ
ਪਾਕਿਸਤਾਨੀ ਆਜ਼ਾਦੀ ਦਿਹਾੜੇ ਮੌਕੇ ਕਸ਼ਮੀਰ ‘ਚ ਲਹਿਰਾਏ ਗਏ ਪਾਕਿਸਤਾਨੀ ਝੰਡੇ
Page Visitors: 2473

ਪਾਕਿਸਤਾਨੀ ਆਜ਼ਾਦੀ ਦਿਹਾੜੇ ਮੌਕੇ ਕਸ਼ਮੀਰ ‘ਚ ਲਹਿਰਾਏ ਗਏ ਪਾਕਿਸਤਾਨੀ ਝੰਡੇ
ਸ਼੍ਰੀਨਗਰ, 14 ਅਗਸਤ (ਪੰਜਾਬ ਮੇਲ)- ਕਸ਼ਮੀਰ ਵਿਚ ਇਕ ਵਾਰ ਫਿਰ ਆਸੀਆ ਅੰਦਰਾਬੀ ਦੀ ਅਗਵਾਈ ਵਿਚ ਦੁਖਤਰਾਨ-ਏ-ਮਿੱਲਤ ਦੇ ਮੈਂਬਰਾਂ ਨੇ ਪਾਕਿਸਤਾਨੀ ਆਜ਼ਾਦੀ ਦਿਹਾੜੇ ਮੌਕੇ ਪਾਕਿਸਤਾਨੀ ਝੰਡੇ ਲਹਿਰਾਏ। ਇਹੀ ਨਹੀਂ, ਵੱਖਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪਾਕਿਸਤਾਨ ਸਮਰਥਕ ਨਾਅਰੇ ਲਗਾਏ ਅਤੇ ਗੀਤ ਵੀ ਗਾਏ। ਇਹ ਪ੍ਰੋਗਰਾਮ ਦੁਖਤਰਾਨ-ਏ-ਮਿੱਲਤ ਵਲੋਂ ਕਰਵਾਇਆ ਗਿਆ ਸੀ। ਪ੍ਰੋਗਰਾਮ ਗੁਪਤ ਥਾਂ ‘ਤੇ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸੰਗਠਨ ਦੀਆਂ ਕਾਫੀ ਔਰਤਾਂ ਵੀ ਮੌਜੂਦ ਸਨ। ਸੂਤਰਾਂ ਅਨੁਸਾਰ ਆਯੋਜਨ ਮਗਰੋਂ ਵ੍ਹਟਸਅਪ ‘ਤੇ ਤਸਵੀਰਾਂ ਪ੍ਰਸਾਰਿਤ ਹੋਣ ਲੱਗੀਆਂ ਤਾਂ ਜਾ ਕੇ ਸੁਰੱਖਿਆ ਬਲਾਂ ਨੂੰ ਇਸਦੀ ਜਾਣਕਾਰੀ ਮਿਲੀ। ਅਜਿਹਾ ਪਹਿਲੀ ਵਾਰ ਨਹੀਂ ਹੋਇਆ।
ਇਸ ਤੋਂ ਪਹਿਲਾਂ ਵੀ ਆਸੀਆ ਅੰਦਰਾਬੀ ਕਈ ਵਾਰ ਪਾਕਿਸਤਾਨੀ ਝੰਡਾ ਲਹਿਰਾ ਚੁੱਕੀ ਹੈ। ਇਸ ਘਟਨਾ ਮਗਰੋਂ ਇਕ ਵਾਰ ਫਿਰ ਘਾਟੀ ਵਿਚ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਹੈ। ਸੂਬੇ ਵਿਚ ਭਾਜਪਾ-ਪੀ. ਡੀ. ਪੀ. ਗਠਜੋੜ ਸਰਕਾਰ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਰਾਸ਼ਟਰ ਵਿਰੋਧੀ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਵਾਰ-ਵਾਰ ਅਜਿਹੀਆਂ ਹਰਕਤਾਂ ਕਰਨ ਦੇ ਬਾਵਜੂਦ ਮੁਫਤੀ ਦੀ ਅਗਵਾਈ ਵਾਲੀ ਸਰਕਾਰ ਇਨ੍ਹਾਂ ਵੱਖਵਾਦੀਆਂ ਵਿਰੁੱਧ ਸਖ਼ਤ ਕਦਮ ਨਹੀਂ ਚੁੱਕ ਰਹੀ, ਜਿਸ ਨਾਲ ਇਨ੍ਹਾਂ ਵੱਖਵਾਦੀਆਂ ਦਾ ਹੌਸਲਾ ਵੱਧਦਾ ਜਾ ਰਿਹਾ ਹੈ। ਓਧਰ, ਜੰਮੂ-ਕਸ਼ਮੀਰ ਦੇ ਸਰਹੱਦੀ ਪੁੰਛ ਜ਼ਿਲੇ ਦੇ ਦੂਰ-ਦੁਰਾਡੇ ਸੇਰੀ ਇਲਾਕੇ ਵਿਚ ਇਕ ਸਕੂਲ ਦੀ ਇਮਾਰਤ ‘ਤੇ ਸ਼ੱਕੀ ਹਰਾ ਅਤੇ ਕਾਲਾ ਝੰਡਾ ਲਗਾਇਆ ਗਿਆ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.