ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਟਰੱਕ ‘ਚੋ ਮਿਲੀਆਂ 71 ਪਰਵਾਸੀਆਂ ਦੀਆਂ ਲਾਸ਼ਾਂ
ਟਰੱਕ ‘ਚੋ ਮਿਲੀਆਂ 71 ਪਰਵਾਸੀਆਂ ਦੀਆਂ ਲਾਸ਼ਾਂ
Page Visitors: 2452

ਟਰੱਕ ‘ਚੋ ਮਿਲੀਆਂ 71 ਪਰਵਾਸੀਆਂ ਦੀਆਂ ਲਾਸ਼ਾਂ
ਵਿਆਨਾ, 28 ਅਗਸਤ (ਪੰਜਾਬ ਮੇਲ)-ਆਸਟ੫ੇਲੀਆ ਦੀ ਪੁਲਸ ਨੇ ਇਕ ਲਾਵਾਰਿਸ ਟਰੱਕ ਵਿਚੋਂ 71 ਪਰਵਾਸੀਆਂ ਦੀਆਂ ਗਲੀਆਂ-ਸੜੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ਵਿਚੋਂ ਅੱਠ ਅੌਰਤਾਂ ਅਤੇ ਚਾਰ ਬੱਚੇ ਹਨ। ਇਸ ਹੈਰਾਨ ਕਰਨ ਵਾਲੀ ਘਟਨਾ ਤੋਂ ਬਾਅਦ ਮਨੱੁਖੀ ਸਮੱਗਲਰਾਂ ਦੀ ਖੋਜ ਤੇਜ਼ੀ ਨਾਲ ਕਰ ਦਿੱਤੀ ਗਈ ਹੈ। ਪੁੁਲਸ ਨੇ ਤਿੰਨ ਸ਼ੱਕੀਆਂ ਨੂੰ ਹੰਗਰੀ ਵਿਚ ਿਗ਼੍ਰਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ ਦੋ ਬੁਲਗਾਰੀਆ ਅਤੇ ਇਕ ਹੰਗਰੀ ਦਾ ਨਾਗਰਿਕ ਹੈ।
ਪੁਲਸ ਮੱੁਖੀ ਹੈਂਸ ਪੀਟਰ ਡੋਸਕੋਜਿਲ ਨੇ ਦੱਸਿਆ ਕਿ ਟਰੱਕ ਹੰਗਰੀ ਨਾਲ ਲੱਗਦੀ ਸਰਹੱਦ ਕੋਲ ਮਿਲਿਆ ਹੈ। ਬੱੁਧਵਾਰ ਨੂੰ ਇਸ ਟਰੱਕ ਨੂੰ ਹਾਈਵੇਅ ‘ਤੇ ਸਮੱਗਲਰਾਂ ਨੇ ਛੱਡ ਦਿੱਤਾ ਸੀ। ਪਰਵਾਸੀਆਂ ਦੀ ਮੌਤ ਸਾਹ ਘੱੁਟਣ ਦੇ ਖ਼ਦਸ਼ੇ ਕਾਰਨ ਹੋਈ ਹੈ। ਹੈਂਸ ਨੇ ਦੱਸਿਆ ਕਿ ਟਰੱਕ ਵਿਚੋਂ ਇਕ ਦਸਤਾਵੇਜ਼ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋਂ ਲੱਗਦਾ ਹੈ ਕਿ ਮਿ੍ਰਤਕ ਪਰਵਾਸੀਆਂ ਵਿਚੋਂ ਕੁਝ ਸੀਰੀਆ ਵਿਚ ਸਨ।
ਇਸ ਘਟਨਾ ‘ਤੇ ਦੱੁਖ ਪ੍ਰਗਟਾਉਂਦਿਆਂ ਜਰਮਨੀ ਦੀ ਚਾਂਸਲਰ ੲੰਜੇਲਾ ਮਰਕਲ ਨੇ ਇਸ ਨੂੰ ਯੂਰਪ ਲਈ ਧਮਕੀ ਭਰਿਆ ਦੱਸਿਆ ਹੈ। ਬਾਲਕਨ ਨੇਤਾਵਾਂ ਨਾਲ ਇਕ ਸੰਮੇਲਨ ਵਿਚ ਉਨ੍ਹਾਂ ਕਿਹਾ ਕਿ ਦਿਲ ਦਹਿਲਾ ਦੇਣ ਵਾਲੀ ਇਸ ਖ਼ਬਰ ਨੂੰ ਸੁਣ ਕੇ ਉਹ ਹੈਰਾਨ ਰਹਿ ਗਏ ਹਨ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.