ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਗੁਰਦਵਾਰਾ ਮੰਜੀ ਸਾਹਿਬ ਸਰਾਂ ਵਿਚ ਦੋ ਔਰਤਾਂ ਦੀਆਂ ਮਿਲੀਆਂ ਲਾਸ਼ਾਂ
ਗੁਰਦਵਾਰਾ ਮੰਜੀ ਸਾਹਿਬ ਸਰਾਂ ਵਿਚ ਦੋ ਔਰਤਾਂ ਦੀਆਂ ਮਿਲੀਆਂ ਲਾਸ਼ਾਂ
Page Visitors: 2401

ਗੁਰਦਵਾਰਾ ਮੰਜੀ ਸਾਹਿਬ ਸਰਾਂ ਵਿਚ ਦੋ ਔਰਤਾਂ ਦੀਆਂ ਮਿਲੀਆਂ ਲਾਸ਼ਾਂ
ਖੰਨਾ, 16 ਨਵੰਬਰ (ਪੰਜਾਬ ਮੇਲ)-ਬੀਜਾ ਨਜ਼ਦੀਕ ਜੀ ਟੀ ਰੋਡ ‘ਤੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਕੱਲ੍ਹ ਸਨਸਨੀ ਫੈਲ ਗਈ, ਜਦੋਂ ਗੁਰੂ ਘਰ ਦੀ ਬਿਲਡਿੰਗ ਦੇ ਕਮਰੇ ‘ਚੋਂ ਦੋ ਔਰਤਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਗੁਰਦੁਆਰਾ ਸਾਹਿਬ ਦੇ ਮੈਨੇਜਰ ਜੰਗੀਰ ਸਿੰਘ ਅਨੁਸਾਰ ਦੋ ਔਰਤਾਂ, ਜਿਨ੍ਹਾਂ ਦੀ ਉਮਰ ਕਰੀਬ 30 ਸਾਲ ਤੇ 55 ਸਾਲ ਲੱਗਦੀ ਸੀ, ਨੇ 13 ਨਵੰਬਰ ਨੰ ਬਾਅਦ ਦੁਪਹਿਰ ਅੰਮ੍ਰਿਤਾ ਅਰੋੜਾ ਪੁੱਤਰੀ ਕੁਲਦੀਪ ਅਰੋੜਾ ਦੇਵਨਗਰ ਮੱਧ ਪ੍ਰਦੇਸ਼ ਦੇ ਨਾਂ ਉੱਤੇ ਕਮਰਾ ਤਿੰਨ ਬੁੱਕ ਕਰਵਾ ਲਿਆ ਤੇ ਇਹ ਕਮਰੇ ਦੇ ਅੰਦਰ ਹੀ ਰਹੀਆਂ। ਜਦੋਂ ਸੇਵਾਦਾਰ 15 ਨਵੰਬਰ ਨੂੰ ਕਮਰਿਆਂ ਵਿਚਲੇ ਯਾਤਰੂਆਂ ਦੀ ਜਾਂਚ ਕਰ ਰਹੇ ਸਨ ਤਾਂ ਕਮਰਾ ਨੰਬਰ ਤਿੰਨ ਅੰਦਰ ਤੋਂ ਬੰਦ ਸੀ। ਜਦੋਂ ਕਮਰੇ ਦਾ ਦਰਵਾਜ਼ਾ ਵਾਰ ਵਾਰ ਖੜਕਾਉਣ ‘ਤੇ ਵੀ ਨਾ ਖੁੱਲ੍ਹਿਆ ਤਾਂ ਦਰਵਾਜ਼ੇ ਦੀ ਕੁੰਡੀ ਨੂੰ ਤੋੜ ਕੇ ਵੇਖਿਆ ਤਾਂ ਅੰਦਰ ਬਿਸਤਰ ਉੱਤੇ ਦੋ ਔਰਤਾਂ ਮ੍ਰਿਤ ਹਾਲਤ ਵਿੱਚ ਪਈਆਂ ਸਨ। ਇਸ ਬਾਰੇ ਚੌਕੀ ਕੋਟਾਂ ਦੇ ਮੁਖੀ ਸੁਖਵਿੰਦਰਪਾਲ ਸਿੰਘ ਨੂੰ ਸੂਚਿਤ ਕੀਤਾ। ਉਨ੍ਹਾਂ ਤੁਰੰਤ ਮੌਕੇ ‘ਤੇ ਆ ਕੇ ਜਾਂਚ ਉਪਰੰਤ ਆਪਣੇ ਉਚ ਅਫਸਰਾਂ ਨੂੰ ਜਾਣਕਾਰੀ ਦਿੱਤੀ। ਪੁਲਸ ਤਫਤੀਸ਼ ਅਨੁਸਾਰ ਦੋਵੇਂ ਮ੍ਰਿਤਕ ਔਰਤਾਂ ਦੀ ਉਮਰ 35 ਤੋਂ ਚਾਲੀ ਸਾਲ ਦੇ ਕਰੀਬ ਸੀ। ਉਨ੍ਹਾਂ ਕੋਲੋਂ ਡੀ ਏ ਵੀ ਸਕੂਲ ਦਿੱਲੀ ਦਾ ਸਰਟੀਫਿਕੇਟ, ਕਰੀਬ 20 ਹਜ਼ਾਰ ਰੁਪਏ ਨਕਦ, ਕਾਫੀ ਮਾਤਰਾ ਵਿੱਚ ਦਵਾਈਆਂ ਵੀ ਮਿਲੀਆਂ ਹਨ। ਇੰਸਪੈਕਟਰ ਭੁਪਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮੁਢਲੀ ਜਾਂਚ ਅਨੁਸਾਰ ਦੋਵੇਂ ਔਰਤਾਂ ਨੇ ਸਮੂਹਿਕ ਖੁਦਕੁਸ਼ੀ ਕੀਤੀ ਲੱਗਦੀ ਹੈ। ਉਨ੍ਹਾਂ ਕੋਲੋਂ ਮਿਲੇ ਦੋ ਗਲਾਸਾਂ ‘ਚੋਂ ਕੋਈ ਦਵਾਈ ਹੇਠਾਂ ਡਿੱਗੀ ਹੈ। 

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.