ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪ੍ਰਧਾਨ ਮੰਤ੍ਰੀ ਨਰਿੰਦਰ ਮੋਦੀ ਸਾਮ੍ਹਣੇ ਤਿਰੰਗੇ ਦਾ ਅਪਮਾਨ !
ਪ੍ਰਧਾਨ ਮੰਤ੍ਰੀ ਨਰਿੰਦਰ ਮੋਦੀ ਸਾਮ੍ਹਣੇ ਤਿਰੰਗੇ ਦਾ ਅਪਮਾਨ !
Page Visitors: 2547

ਪ੍ਰਧਾਨ ਮੰਤ੍ਰੀ ਨਰਿੰਦਰ ਮੋਦੀ ਸਾਮ੍ਹਣੇ ਤਿਰੰਗੇ ਦਾ ਅਪਮਾਨ !
ਕੁਆਲਾਲੰਪੁਰ, 21 ਨਵੰਬਰ (ਪੰਜਾਬ ਮੇਲ) – ਆਸੀਆਨ ਸੰਮੇਲਨ੍ਹ ਦੇ ਦੌਰਾਨ ਭਾਰਤੀ ਤਿਰੰਗੇ ਦਾ ਅਪਮਾਨ ਕੀਤਾ ਗਿਆ | ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਜਿਥੇ ਹੋਣੀ ਸੀ, ਠੀਕ ਉਸੇ ਜਗਾ ‘ਤੇ ਭਾਰਤੀ ਤਿਰੰਗਾ ਉਲਟਾ ਲੱਗਿਆ ਹੋਇਆ ਸੀ | ਜਾਪਾਨ ਦੇ ਪ੍ਰਧਾਨ ਮੰਤਰੀ ਉਥੇ ਪਹਿਲਾਂ ਪਹੁੰਚ ਗਏ | ਇਸਦੇ ਬਾਅਦ ਉਹ ਬਹੁਤ ਦੇਰ ਤੱਕ ਤਿਰੰਗੇ ਨੂੰ ਵੇਖਦੇ ਰਹੇ, ਹਾਲਾਂਕਿ ਕਿਸੇ ਭਾਰਤੀ ਅਧਿਕਾਰੀ ਦੀ ਇਸ ‘ਤੇ ਨਜ਼ਰ ਨਹੀਂ ਪਈ | ਹਰੇ ਰੰਗ ਵਾਲਾ ਪਾਸਾ ਉਪਰ ਸੀ ਜਦਕਿ ਕੇਸਰੀ ਹੇਠਾ ਸੀ | ਬਾਅਦ ‘ਚ ਉਥੇ ਪ੍ਰਧਾਨ ਮੰਤਰੀ ਮੋਦੀ ਪਹੁੰਚੇ ਅਤੇ ਦੋਵੇ ਨੇਤਾ ਹੱਥ ਮਿਲਾਉਣ ਦੇ ਬਾਅਦ ਕਮਰੇ ‘ਚ ਚਲੇ ਗਏ | 

 
 
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.