ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਸੈਂਟਾ ਕਲਾਰਾ ਦੇ ਭੁਪਿੰਦਰ ਸਿੰਘ ਚੀਮਾ ਨੂੰ ਸਰਬੱਤ-ਖਾਲਸਾ ਵਿਚ ਹਿੱਸਾ ਲੈਣ ਤੇ ਭੇਜਿਆ ਜੇਲ੍ਹ
ਸੈਂਟਾ ਕਲਾਰਾ ਦੇ ਭੁਪਿੰਦਰ ਸਿੰਘ ਚੀਮਾ ਨੂੰ ਸਰਬੱਤ-ਖਾਲਸਾ ਵਿਚ ਹਿੱਸਾ ਲੈਣ ਤੇ ਭੇਜਿਆ ਜੇਲ੍ਹ
Page Visitors: 2500

ਸੈਂਟਾ ਕਲਾਰਾ ਦੇ ਭੁਪਿੰਦਰ ਸਿੰਘ ਚੀਮਾ ਨੂੰ ਸਰਬੱਤ-ਖਾਲਸਾ ਵਿਚ ਹਿੱਸਾ ਲੈਣ ਤੇ ਭੇਜਿਆ ਜੇਲ੍ਹ
ਫਰੀਮਾਂਟ, 25 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਸਿਟੀਜ਼ਨ ਅਤੇ ਕੈਲੀਫੋਰਨੀਆ ਦੇ ਸ਼ਹਿਰ ਸੈਂਟਾ ਕਲਾਰਾ ਵਿਚ ਰਹਿਣ ਵਾਲੇ ਭੁਪਿੰਦਰ ਸਿੰਘ ਚੀਮਾ ਨੂੰ ਪੰਜਾਬ ਪੁਲਿਸ ਨੇ ਉਥੇ ਹੋਏ ਸਰਬੱਤ ਖਾਲਸਾ ਵਿਚ ਹਿੱਸਾ ਲੈਣ ਦੇ ਜ਼ੁਰਮ ਵਜੋਂ ਗ੍ਰਿਫ਼ਤਾਰ ਕਰ ਲਿਆ ਹੈ।
ਭੁਪਿੰਦਰ ਸਿੰਘ ਨੂੰ ਉਸ ਦੇ ਪਿੰਡ ਕਾਲਾ ਅਫਗਾਨਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਹ ਪਿਛਲੇ ਦਿਨੀਂ ਹੀ ਆਪਣੀ ਮਾਤਾ ਸੁਰਿੰਦਰ ਕੌਰ ਨਾਲ ਪੰਜਾਬ ਆਪਣੇ ਰਿਸ਼ਤੇਦਾਰ ਨੂੰ ਮਿਲਣ ਗਏ ਸਨ। ਜਦੋਂ ਉਸ ਨੂੰ ਪਤਾ ਲੱਗਾ ਕਿ ਪੰਜਾਬ ‘ਚ ਸਰਬੱਤ ਖਾਲਸਾ ਹੋ ਰਿਹਾ ਹੈ, ਤਾਂ ਉਹ ਵੀ ਉਸ ਵਿਚ ਸ਼ਾਮਲ ਹੋਣ ਲਈ ਚਲੇ ਗਏ। ਇਸ ਦੌਰਾਨ ਉਨ੍ਹਾਂ ਦਾ ਨਾਂ ਸਟੇਜ ਤੋਂ ਵੀ ਬੋਲਿਆ ਗਿਆ। ਭੁਪਿੰਦਰ ਸਿੰਘ ਚੀਮਾ ਦਾ ਭਰਾ ਗੁਰਬਿੰਦਰ ਸਿੰਘ ਜੌਲੀ ਸ਼੍ਰੋਮਣੀ ਅਕਾਲੀ ਦਲ ਮਾਨ, ਜ਼ਿਲ੍ਹਾ ਬਟਾਲਾ ਦਾ ਪ੍ਰਧਾਨ ਹੈ। ਪੁਲਿਸ ਗੁਰਬਿੰਦਰ ਸਿੰਘ ਜੌਲੀ ਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਘਰ ਕਈ ਦਿਨਾਂ ਤੋਂ ਰੇਡ ਮਾਰ ਰਹੀ ਸੀ। ਪਰ ਉਹ ਉਨ੍ਹਾਂ ਦੇ ਅੜਿੱਕੇ ਨਾ ਆਉਣ ‘ਤੇ ਪੁਲਿਸ ਨੇ ਭੁਪਿੰਦਰ ਸਿੰਘ ਚੀਮਾ ਨੂੰ 21 ਨਵੰਬਰ ਸਵੇਰੇ 6 ਵਜੇ ਉਨ੍ਹਾਂ ਦੇ ਘਰੋਂ ਚੁੱਕ ਲਿਆ। ਇਸ ਦੌਰਾਨ ਉਸ ਨੂੰ ਵੱਖ-ਵੱਖ ਥਾਣਿਆਂ ਵਿਚ ਰੱਖਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਨੂੰ ਧਾਰਾ 107/108/51 ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ ਦਿੱਲੀ ਵਿਚ ਸਥਿਤ ਅਮਰੀਕਨ ਅੰਬੈਸੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਤਾਂ ਕਿ ਇਸ ਅਮਰੀਕੀ ਨਾਗਰਿਕ ਨੂੰ ਉਥੋਂ ਛੁਡਾਇਆ ਜਾ ਸਕੇ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਭੁਪਿੰਦਰ ਸਿੰਘ ਚੀਮਾ ਨੂੰ ਤੁਰੰਤ ਰਿਹਾਈ ਲਈ ਕਿਹਾ ਹੈ ਅਤੇ ਅਮਰੀਕਾ ਦੀ ਹੋਰ ਜਥੇਬੰਦੀਆਂ ਨੂੰ ਇਸ ਸੰਬੰਧੀ ਆਵਾਜ਼ ਚੁੱਕਣ ਦੀ ਅਪੀਲ ਕੀਤੀ ਹੈ।

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.