ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਹੁਣ ਆਈ.ਐਸ. ਨੇ ਤਾਈਵਾਨ ਨੂ ਵੀ ਲਲਕਾਰਿਆ
ਹੁਣ ਆਈ.ਐਸ. ਨੇ ਤਾਈਵਾਨ ਨੂ ਵੀ ਲਲਕਾਰਿਆ
Page Visitors: 2502

ਹੁਣ ਆਈ.ਐਸ. ਨੇ ਤਾਈਵਾਨ ਨੂ ਵੀ ਲਲਕਾਰਿਆ
ਤਾਈਪੇਈ, 30 ਨਵੰਬਰ (ਪੰਜਾਬ ਮੇਲ)-ਤਾਈਵਾਨ ਆਮ ਤੌਰ ਉੱਤੇ ਅੰਤਰਰਾਸ਼ਟਰੀ ਮਾਨਤਾ ਲਈ ਤਰਸਦਾ ਰਹਿੰਦਾ ਹੈ, ਪਰ ਇਸਲਾਮਕ ਸਟੇਟ ਵੱਲੋਂ ਜਾਰੀ ਇੱਕ ਵੀਡੀਓ ਵਿੱਚ ਤਾਈਵਾਨ ਨੂੰ ਕੱਟੜਪੰਥੀ ਮੈਂਬਰ ਕਿਹਾ ਗਿਆ ਹੈ, ਇਸ ਨਾਲ ਤਾਈਵਾਨ ਤੇ ਇਸਲਾਮਕ ਸਟੇਟ ਦੇ ਹਮਲੇ ਦਾ ਡਰ ਵਧ ਗਿਆ ਹੈ।
ਤਾਈਵਾਨ ਯੂ ਐਨ ਓ ਦਾ ਮੈਂਬਰ ਨਹੀਂ ਹੈ ਤੇ ਉਸ ਨੂੰ ਇੱਕ ਦੇਸ਼ ਵਜੋਂ ਮਾਨਤਾ ਪ੍ਰਾਪਤ ਨਹੀਂ ਹੈ। ਸਿਰਫ ਦੋ ਦਰਜਨ ਛੋਟੇ ਤੇ ਗ਼ਰੀਬ ਦੇਸ਼ ਉਸ ਦੀ ਮਦਦ ਕਰਦੇ ਹਨ, ਪਰ ਇਸ ਹਫਤੇ ਉਸ ਨੂੰ ਜਿਹੋ ਜਿਹੀ ਮਾਨਤਾ ਮਿਲੀ ਹੈ, ਜਿਹੜੀ ਮਾਨਤਾ ਉਹ ਨਹੀਂ ਚਾਹੁੰਦਾ। ਰਿਪੋਰਟ ਮੁਤਾਬਕ ਇਸਲਾਮਕ ਸਟੇਟ (ਆਈ ਐਸ ਆਈ ਐਸ) ਦੇ ਵੀਡੀਓ ਵਿੱਚ ਤਾਈਵਾਨ ਦੇ ਝੰਡੇ ਨੂੰ ਇਸ ਕੱਟੜਪੰਥੀ ਗਰੁੱਪ ਵਿਰੁੱਧ ਅਮਰੀਕੀ ਅਗਵਾਈ ਵਾਲੇ ਗਠਜੋੜ ਦੇ 65 ਮੈਂਬਰਾਂ ਵਿੱਚੋਂ ਸੱਠ ਦੇ ਝੰਡਿਆਂ ਨੂੰ ਸੂਚੀਬੱਧ ਕੀਤਾ ਗਿਆ ਹੈ। ਵੀਡੀਓ ਵਿੱਚ ਇੱਕ ਸ਼ਖਸ ਗਠਜੋੜ ਦੇ ਮੈਂਬਰ ਦੇਸ਼ਾਂ ਨੂੰ ਧਮਕੀ ਦਿੰਦਾ ਨਜ਼ਰੀਂ ਪੈਂਦਾ ਹੈ।
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ 22 ਨਵੰਬਰ ਨੂੰ ਕੁਆਲਾਲੰਪੁਰ ਵਿੱਚ ਆਸੀਆਨ ਮੀਟਿੰਗ ਦੌਰਾਨ ਤਾਈਵਾਨ ਦਾ ਨਾਂ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਇਸਲਾਮਿਕ ਸਟੇਟ ਵਿਰੁੱਧ ਗਠਜੋੜ ਦੇ ਇੱਕ ਮੈਂਬਰ ਵਜੋਂ ਲਿਆ ਸੀ। ਇਹ ਵੀਡੀਓ ਉਸ ਬਿਆਨ ਮਗਰੋਂ ਆਇਆ ਹੈ। ਤਾਈਵਾਨ ਸਰਕਾਰ ਨੇ ਕਿਹਾ ਸੀ ਕਿ ਤਾਈਵਾਨ ਸੀਰੀਆਈ ਸ਼ਰਨਾਰਥੀ ਕੈਂਪ ਵਿੱਚ ਸਿਰਫ ਪਹਿਲਾਂ ਤੋਂ ਬਣਾਏ ਘਰ ਅਤੇ ਤੰਬੂ ਜਿਹੀ ਮਨੁੱਖੀ ਸਹਾਇਤਾ ਦੇ ਰਿਹਾ ਹੈ। ਕਿਸੇ ਤਰ੍ਹਾਂ ਦੀ ਫੌਜੀ ਮਦਦ ਨਹੀਂ ਦਿੱਤੀ, ਪਰ ਇਸ ਨਾਲ ਤਾਈਵਾਨ ‘ਤੇ ਕੱਟੜਪੰਥੀ ਹਮਲੇ ਦਾ ਡਰ ਖਤਮ ਨਹੀਂ ਹੋ ਸਕਿਆ ਹੈ। ਤਾਈਵਾਨ ਸਰਕਾਰ ਨੇ ਬੰਦਰਗਾਹਾਂ ‘ਤੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ। ਰਾਸ਼ਟਰਪਤੀ ਮਾ ਯਿੰਗ ਜੀਓ ਨੇ ਲੋਕਾਂ ਨੂੰ ਕਿਹਾ ਹੈ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.