ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਸਰੀ ਦੇ ਪੰਜਾਬੀ ਨੂੰ 5 ਕਰੋੜ ਰੁਪਏ ਦਾ ਮੁਆਵਜ਼ਾ
ਸਰੀ ਦੇ ਪੰਜਾਬੀ ਨੂੰ 5 ਕਰੋੜ ਰੁਪਏ ਦਾ ਮੁਆਵਜ਼ਾ
Page Visitors: 2534

ਸਰੀ ਦੇ ਪੰਜਾਬੀ ਨੂੰ 5 ਕਰੋੜ ਰੁਪਏ ਦਾ ਮੁਆਵਜ਼ਾ
ਸਰੀ, 2 ਦਸੰਬਰ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਤਕਰੀਬਨ 8 ਸਾਲ ਪਹਿਲਾਂ ਇਕ ਬੱਸ ਹਾਦਸੇ ‘ਚ ਜ਼ਖਮੀ ਹੋਣ ਵਾਲੇ ਸਰੀ ਦੇ ਪੰਜਾਬੀ ਨੂੰ ਅਦਾਲਤ ਨੇ ਪੰਜ ਕਰੋੜ ਰੁਪਏ ਦਾ ਹਰਜਾਨਾ ਦੁਆਇਆ ਹੈ। 61 ਸਾਲਾ ਉਜਾਗਰ ਸਿੰਘ ਧਾਲੀਵਾਲ 22 ਦਸੰਬਰ 2007 ਵਾਲੇ ਦਿਨ ਟਰਾਂਸ-ਕੈਨੇਡਾ ਹਾਈਵੇ ਉਪਰ ਹੋਏ ਹਾਦਸੇ ‘ਚ ਜ਼ਖਮੀ ਹੋ ਗਿਆ ਸੀ।
ਪਿੰ੍ਰਸ ਜਾਰਜ ਦੀ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਉਜਾਗਰ ਸਿੰਘ ਧਾਲੀਵਾਲ ਘਟਨਾ ਵਾਲੇ ਦਿਨ ਮਕੈਂਜੀ ਸ਼ਹਿਰ ਤੋਂ, ਜਿਥੇ ਉਹ ਲੱਕੜ ਮਿੱਲ ‘ਚ ਕੰਮ ਕਰਦਾ ਸੀ, ਆਪਣੇ ਪਰਿਵਾਰ ਨੂੰ ਮਿਲਣ ਸਰੀ ਆ ਰਿਹਾ ਸੀ, ਜਦੋਂ ਗਰੇਹੌਂਡ ਦੀ ਬੱਸ ਅਚਾਨਕ ਹਾਈਵੇ ਤੋਂ ਤਿਲਕ ਕੇ ਪੱਥਰ ਦੇ ਬੈਰੀਅਰ ਨਾਲ ਜਾ ਟਕਰਾਈ। ਵੱਡਾ ਝਟਕਾ ਲੱਗਣ ਕਾਰਨ ਧਾਲੀਵਾਲ ਸੀਟਾਂ ਵਿਚਕਾਰ ਡਿੱਗ ਗਿਆ ਅਤੇ ਉਸ ਦੀ ਗਰਦਨ ਉਪਰ ਸੱਟ ਲੱਗ ਗਈ। ਘਟਨਾ ਸਮੇਂ ਬੱਸ ਜਸਕਰਨ ਸਿੰਘ ਢਿੱਲੋਂ ਚਲਾ ਰਿਹਾ ਸੀ।
ਧਾਲੀਵਾਲ ਗਰੇਹੌਂਡ ਬੱਸ ਕੰਪਨੀ ਤੇ ਇੰਸ਼ੋਰੈਂਸ ਕੰਪਨੀ ਨੂੰ ਅਦਾਲਤ ਲੈ ਗਿਆ ਸੀ। ਡਾਕਟਰ ਨੇ ਅਦਾਲਤ ਨੂੰ ਦੱਸਿਆ ਕਿ ਹਾਦਸੇ ਕਾਰਨ ਧਾਲੀਵਾਲ ਕੰਮ ਤੋਂ ਆਹਰੀ ਹੋ ਗਿਆ, ਉਹ ਪੰਜ ਸਾਲ ਤੋਂ ਕੰਮ ਤੋਂ ਨਹੀਂ ਜਾ ਸਕਿਆ। ਬੱਸ ਕੰਪਨੀ ਨੇ ਮੰਨਿਆ ਕਿ ਗਲਤੀ ਉਨ੍ਹਾਂ ਦੇ ਡਰਾਈਵਰ ਦੀ ਸੀ। ਮਾਨਯੋਗ ਜੱਜ ਐਰਨ ਸਿਲਵਰਮੈਨ ਨੇ ਉਜਾਗਰ ਸਿੰਘ ਨੂੰ ਪੀੜਤ ਮੰਨਦਿਆਂ 9 ਲੱਖ 60 ਹਜ਼ਾਰ ਡਾਲਰ ਤੇ ਵਕੀਲ ਦਾ ਖਰਚਾ ਦੇਣ ਦਾ ਹੁਕਮ ਦਿੱਤਾ ਹੈ। 

 
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.