ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪਾਕਿਸਤਾਨ ‘ਚ ਇਕੋ ਸਾਲ ਵਿੱਚ 417 ਹਿੰਦੂ ਕੁੜੀਆਂ ਦਾ ਧਰਮ ਤਬਦੀਲ
ਪਾਕਿਸਤਾਨ ‘ਚ ਇਕੋ ਸਾਲ ਵਿੱਚ 417 ਹਿੰਦੂ ਕੁੜੀਆਂ ਦਾ ਧਰਮ ਤਬਦੀਲ
Page Visitors: 2523

ਪਾਕਿਸਤਾਨ ‘ਚ ਇਕੋ ਸਾਲ ਵਿੱਚ 417 ਹਿੰਦੂ ਕੁੜੀਆਂ ਦਾ ਧਰਮ ਤਬਦੀਲ
ਪਾਕਿ-ਹਿੰਦੂ ਕੌਂਸਲ ਵੱਲੋਂ ਸੁਪਰੀਮ ਕੋਰਟ ‘ਚ ਕੇਸ ਕਰਕੇ ਇਨਸਾਫ ਦੀ ਮੰਗ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਮੇਲ) –ਸਰਹੱਦ ਪਾਰ ਪਾਕਿਸਤਾਨ ਵਿੱਚ ਪਿਛਲੇ ਅਨੇਕਾਂ ਸਾਲਾਂ ਤੋਂ ਉਥੋਂ ਦੇ ਘੱਟ ਗਿਣਤੀ ਹਿੰਦੂ ਤਰਸ ਯੋਗ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ ਤੇ ਇਸ ਬਾਰੇ ਉਥੋਂ ਬਹੁਤ ਸਾਰੇ ਹਿੰਦੂ ਪਰਵਾਰ ਹਿਜਰਤ ਕਰਕੇ ਭਾਰਤ ਦੇ ਸ਼ਹਿਰਾਂ ਵਿੱਚ ਰਹਿ ਰਹੇ ਹਨ।
ਭਰੋਸੇ ਯੋਗ ਸੂਤਰਾਂ ਮੁਤਾਬਕ ਇਸ ਖਤਮ ਹੋ ਰਹੇ ਸਾਲ 2015 ਵਿੱਚ ਪਾਕਿਸਤਾਨ ਦੇ ਵੱਖ-ਵੱਖ ਸਥਾਨਾਂ ਤੋਂ 417 ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਧਰਮ ਤਬਦੀਲ ਕਰਵਾਇਆ ਗਿਆ ਹੈ। ਇੰਨੇ ਵੱਡੇ ਅੰਕੜਿਆਂ ਦੇ ਬਾਵਜੂਦ ਇਸ ਸਾਲ ਪਾਕਿ ਵੱਲੋਂ ਹਿੰਦੂਆਂ ਦੀ ਹਿਜਰਤ ਦੀ ਗਿਣਤੀ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਰਹੀ ਹੈ, ਜੋ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਛੱਡਦੀ ਹੈ। ਜਾਣਕਾਰ ਸੂਤਰਾਂ ਅਨੁਸਾਰ ਸਾਲ 2015 ਤੋਂ ਪਹਿਲਾਂ ਹਰ ਹਫਤੇ ਇਕ ਦੋ ਵਾਰ ਪਾਕਿ ਤੋਂ ਹਿੰਦੂ ਪਰਵਾਰ ਹਿਜਰਤ ਕਰਕੇ ਭਾਰਤ ਆਉਂਦੇ ਸਨ, ਪਰ ਇਸ ਵਾਰ ਗਿਣਤੀ ਘੱਟ ਰਹੀ। ਇਹ ਵੀ ਪਤਾ ਲੱਗਾ ਕਿ ਇਸ ਵਾਰ ਪਾਕਿ ਤੋਂ ਹਿੰਦੂਆਂ ਦਾ ਜਥਾ ਭਾਰਤ ਆਇਆ ਤਾਂ ਜਥੇ ਦੇ ਮੈਂਬਰਾਂ ਨੇ ਪਾਕਿ ਵਿੱਚ ਰਹਿੰਦੇ ਹਿੰਦੂਆਂ ਦੀ ਤਰਸ ਯੋਗ ਹਾਲਤ ਦੀ ਗੱਲ ਨਹੀਂ ਕੀਤੀ, ਜਦੋਂ ਕਿ ਇਸ ਤੋਂ ਪਹਿਲਾਂ ਜਦੋਂ ਕਿਤੇ ਸਰਹੱਦ ਪਾਰ ਤੋਂ ਹਿੰਦੂ ਜਥਾ ਭਾਰਤ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਆਉਂਦਾ ਸੀ ਤਾਂ ਉਥੋਂ ਦੇ ਹਿੰਦੂਆਂ ਦੀ ਬਦਤਰ ਹਾਲਤ ਅਤੇ ਉਨ੍ਹਾਂ ਉੱਤੇ ਹੁੰਦੇ ਜ਼ੁਲਮਾਂ ਦੀ ਜਾਣਕਾਰੀ ਦਿੰਦਾ ਅਤੇ ਬੇਨਤੀ ਕਰਦਾ ਸੀ ਕਿ ਤੁਸੀਂ ਭਾਰਤ ਸਰਕਾਰ ਨੂੰ ਕਹਿ ਕੇ ਉਥੋਂ ਦੇ ਹਿੰਦੂਆਂ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਦੀ ਮੰਗ ਕਰੋ। ਇਸ ਵਾਰ ਉਨ੍ਹਾਂ ਦੀ ਚੁੱਪੀ ਨੇ ਇਹ ਦੱਸ ਦਿੱਤਾ ਹੈ ਕਿ ਇਸ ਦੇ ਪਿੱਛੇ ਕੀ ਕਾਰਨ ਹੈ।
ਜਾਣਕਾਰੀ ਸੂਤਰਾਂ ਅਨੁਸਾਰ ਪਾਕਿਸਤਾਨ ਹਿੰਦੂ ਕੌਂਸਲ ਕਰਾਚੀ ਨੇ ਉਥੇ ਸੁਪਰੀਮ ਕੋਰਟ ਵਿੱਚ ਕੇਸ ਦਰਜ ਕਰ ਕੇ ਇਨਸਾਫ ਮੰਗਿਆ ਹੈ। ਇਸ ਸਾਲ ਜੋ 417 ਹਿੰਦੂ ਲੜਕੀਆਂ ਦਾ ਜਬਰੀ ਧਰਮ ਤਬਦੀਲ ਕਰਵਾਇਆ ਗਿਆ ਹੈ, ਇਸ ਤੋਂ ਸਬੰਧਤ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.