ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਸਾਨ ਬਰਨਾਰਡੀਨੋ ਗੋਲੀ ਕਾਂਡ ਲਈ ਜ਼ਿਮੇਵਾਰ ਔਰਤ ਦੀ ਲਾਸ਼ ਲੈਣ ਕੋਈ ਨਹੀੰ ਆਯਾ
ਸਾਨ ਬਰਨਾਰਡੀਨੋ ਗੋਲੀ ਕਾਂਡ ਲਈ ਜ਼ਿਮੇਵਾਰ ਔਰਤ ਦੀ ਲਾਸ਼ ਲੈਣ ਕੋਈ ਨਹੀੰ ਆਯਾ
Page Visitors: 2402

ਸਾਨ ਬਰਨਾਰਡੀਨੋ ਗੋਲੀ ਕਾਂਡ ਲਈ ਜ਼ਿਮੇਵਾਰ ਔਰਤ ਦੀ ਲਾਸ਼ ਲੈਣ ਕੋਈ ਨਹੀੰ ਆਯਾ
ਸਾਨ ਬਰਨਾਰਡੀਨੋ, 16 ਦਸੰਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸ਼ਹਿਰ ਸਾਨ ਬਰਨਾਰਡੀਨੋ ਵਿਖੇ ਹੋਏ ਕਤਲੇਆਮ ਲਈ ਜ਼ਿੰਮੇਵਾਰ ਔਰਤ ਤਾਸ਼ਫੀਨ ਮਲਿਕ ਦੀ ਲਾਸ਼ ਲੈਣ ਲਈ ਕਿਸੇ ਨੇ ਵੀ ਹੱਕ ਨਹੀਂ ਜਤਾਇਆ। ਜ਼ਿਕਰਯੋਗ ਹੈ ਕਿ ਤਾਸ਼ਫੀਨ ਮਲਿਕ ਨੇ ਆਪਣੇ ਪਤੀ ਸਈਦ ਰਿਜ਼ਵਾਨ ਫਾਰੂਕ ਨਾਲ ਰਲ ਕੇ ਸਨ ਬਰਨੀਡੋ ਵਿਚ ਅੰਨ੍ਹੇਵਾਹ ਗੋਲੀਆਂ ਚਲਾ ਕੇ 14 ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ 22 ਦੇ ਕਰੀਬ ਲੋਕ ਜ਼ਖਮੀ ਕਰ ਦਿੱਤੇ ਸਨ। ਉਪਰੰਤ ਇਨ੍ਹਾਂ ਦੋਹਾਂ ਪਤੀ-ਪਤਨੀ ਦੀ ਪੁਲਿਸ ਮੁਠਭੇੜ ਵਿਚ ਗੋਲੀਆਂ ਵੱਜਣ ਨਾਲ ਮੌਤ ਹੋ ਗਈ ਸੀ। ਫਾਰੂਕ ਦਾ ਜਨਮ ਕੈਲੀਫੋਰਨੀਆ ਵਿਚ ਹੀ ਹੋਇਆ ਸੀ। ਪਰ ਉਸ ਦੀ ਪਤਨੀ ਸਾਊਦੀ ਅਰਬ ਨਾਲ ਸੰਬੰਧਤ ਸੀ ਅਤੇ ਇਨ੍ਹਾਂ ਦਾ ਵਿਆਹ ਸਾਊਦੀ ਅਰਬ ਹੋਇਆ ਸੀ। ਉਪਰੰਤ ਵਿਆਹ ਦੇ ਆਧਾਰ ‘ਤੇ ਇਹ ਅਮਰੀਕਾ ਆਈ ਸੀ। ਇਸ ਦੇ ਸੰਬੰਧ ਮੁਸਲਿਮ ਕੱਟੜਪੰਥੀਆਂ ਨਾਲ ਹੋਣ ਦੇ ਸਬੂਤ ਮਿਲੇ ਹਨ। ਤਾਸ਼ਫੀਨ ਮਲਿਕ ਦੇ ਫੌਤ ਹੋਣ ਤੋਂ ਬਾਅਦ ਇਸ ਦੀ ਲਾਸ਼ ‘ਤੇ ਕਿਸੇ ਨੇ ਵੀ ਆਪਣਾ ਹੱਕ ਨਹੀਂ ਜਤਾਇਆ। ਹੁਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਮ੍ਰਿਤਕ ਦੇਹ ਨੂੰ ਇਥੋਂ ਕੋਈ ਨਾ ਲੈ ਕੇ ਗਿਆ, ਤਾਂ ਸਰਕਾਰੀ ਤੌਰ ‘ਤੇ ਇਸ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ। 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.