ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਵੱਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਤਿੰਨ ਦਿਨਾਂ ਲਈ ਰੁਕ ਜਾਵੇਗੀ ਇਟਲੀ ਦੇ ਮਿਲਾਨ ਸ਼ਹਿਰ ਦੀ ਰਫਤਾਰ!
ਵੱਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਤਿੰਨ ਦਿਨਾਂ ਲਈ ਰੁਕ ਜਾਵੇਗੀ ਇਟਲੀ ਦੇ ਮਿਲਾਨ ਸ਼ਹਿਰ ਦੀ ਰਫਤਾਰ!
Page Visitors: 2504

ਵੱਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਤਿੰਨ ਦਿਨਾਂ ਲਈ ਰੁਕ ਜਾਵੇਗੀ ਇਟਲੀ ਦੇ ਮਿਲਾਨ ਸ਼ਹਿਰ ਦੀ ਰਫਤਾਰ!
Posted On 25 Dec 2015
By : Punjab Mail USA
ਮਿਲਾਨ, 25 ਦਸੰਬਰ (ਪੰਜਾਬ ਮੇਲ)- ਇਟਲੀ ਦੇ ਮਿਲਾਨ ਸ਼ਹਿਰ ਵਿਚ ਪ੍ਰਦੂਸ਼ਣ ਦੇ ਵੱਧਦੇ ਪੱਧਰ ਨੂੰ ਦੇਖਦੇ ਹੋਏ ਤਿੰਨ ਦਿਨਾਂ ਲਈ ਇੱਥੇ ਨਿੱਜੀ ਵਾਹਨਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਪ੍ਰਦੂਸ਼ਣ ਕਾਰਨ ਵਧੀ ਧੁੰਦ ਦੀ ਸਮੱਸਿਆ ਨੂੰ ਦੇਖਦੇ ਹੋਏ ਮਿਲਾਨ ਦੀਆਂ ਸੜਕਾਂ ‘ਤੇ ਸਕੂਟਰਾਂ, ਮੋਟਰਸਾਈਕਲਾਂ ਅਤੇ ਕਾਰਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਰੋਕ ਸੋਮਵਾਰ ਤੋਂ ਲਾਗੂ ਹੋਵੇਗੀ। ਸੋਮਵਾਰ ਤੋਂ ਲੋਕ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਕਾਰਾਂ ਤੇ ਮੋਟਰਸਾਈਕਲ ਨਹੀਂ ਚਲਾ ਸਕਣਗੇ। ਇਸ ਦੌਰਾਨ ਜਨਤਕ ਟਰਾਂਸਪੋਰਟ ਨੂੰ ਸਸਤਾ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਪੂਰਾ ਦਿਨ ਸਫਰ ਕਰਨ ਲਈ 1.50 ਯੂਰੋ ਦੀ ਵਿਸ਼ੇਸ਼ ਟਿਕਟ ਜਾਰੀ ਕੀਤੀ ਗਈ ਹੈ।
ਮਿਲਾਨ ਬਾਰਿਸ਼ ਨਾ ਹੋਣ ਕਾਰਨ ਹਾਲ ਦੇ ਹਫਤਿਆਂ ਵਿਚ ਪ੍ਰਦੂਸ਼ਣ ਵਿਚ ਕਾਫੀ ਵਾਧਾ ਹੋਇਆ ਹੈ। ਸ਼ਹਿਰ ਦੇ ਮੇਅਰ ਨੇ ਸਾਰੇ ਲੋਕਾਂ ਨੂੰ ਕਿਹਾ ਹੈ ਕਿ ਉਹ ਤਿੰਨ ਦਿਨਾਂ ਤੱਕ ਕਾਰ ਅਤੇ ਮੋਟਰਸਾਈਕਲ ਨਾ ਚਲਾਉਣ।
ਪ੍ਰਦੂਸ਼ਣ ਕਾਰਨ ਸੰਘਣੀ ਧੁੰਦ ਦੀ ਸਮੱਸਿਆ ਹਾਲ ਹੀ ਵਿਚ ਕਈ ਦੇਸ਼ਾਂ ਵਿਚ ਕਾਫੀ ਵੱਧ ਗਈ ਹੈ। ਦਿੱਲੀ ਵਿਚ ਵੀ ਪ੍ਰਦੂਸ਼ਣ ਦੇ ਵੱਧਦੇ ਪੱਧਰ ਨੂੰ ਦੇਖਦੇ ਹੋਏ ਸਰਕਾਰ ਇਵਨ-ਆਡ ਨੰਬਰਾਂ ਵਾਲੀਆਂ ਗੱਡੀਆਂ ਚਲਾਉਣ ਦੀ ਯੋਜਨਾ ਬਣਾ ਰਹੀ ਹੈ। ਉੱਥੇ ਚੀਨ ਦੀ ਰਾਜਧਾਨੀ ਬੀਜਿੰਗ ਵਿਚ ਪ੍ਰਦੂਸ਼ਣ ਦੇ ਵੱਧਦੇ ਹੋਏ ਪੱਧਰ ਨੂੰ ਦੇਖਦੇ ਹੋਏ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.