ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪਠਾਨਕੋਟ ‘ਚ ਕੁੱਝ ਘੰਟਿਆਂ ਦੀ ਸ਼ਾਂਤੀ ਤੋਂ ਬਾਅਦ ਦੁਬਾਰਾ ਗੋਲੀਬਾਰੀ
ਪਠਾਨਕੋਟ ‘ਚ ਕੁੱਝ ਘੰਟਿਆਂ ਦੀ ਸ਼ਾਂਤੀ ਤੋਂ ਬਾਅਦ ਦੁਬਾਰਾ ਗੋਲੀਬਾਰੀ
Page Visitors: 2465

ਪਠਾਨਕੋਟ ‘ਚ ਕੁੱਝ ਘੰਟਿਆਂ ਦੀ ਸ਼ਾਂਤੀ ਤੋਂ ਬਾਅਦ ਦੁਬਾਰਾ ਗੋਲੀਬਾਰੀ

Posted On 02 Jan 2016

hamla
ਪਠਾਨਕੋਟ, 2 ਜਨਵਰੀ (ਪੰਜਾਬ ਮੇਲ)- ਪਠਾਨਕੋਟ ‘ਚ ਹਵਾਈ ਫੌਜ ਸਟੇਸ਼ਨ ‘ਤੇ ਹਮਲਾ ਕਰਨ ਵਾਲੇ 4 ਅੱਤਵਾਦੀਆਂ ਨੂੰ ਮਾਰਨ ਤੋਂ ਬਾਅਦ ਕੁੱਝ ਘੰਟਿਆਂ ਦੀ ਸ਼ਾਂਤੀ ਤੋਂ ਬਾਅਦ ਦੁਬਾਰਾ ਗੋਲੀਬਾਰੀ ਦੀ ਖਬਰ ਹੈ। ਸੁਰੱਖਿਆ ਬਲਾਂ ਦੇ ਤਲਾਸ਼ੀ ਅਭਿਆਨ ਦੇ ਦੌਰਾਨ ਦੁਬਾਰਾ ਗੋਲੀਬਾਰੀ ਸ਼ੁਰੂ ਹੋਈ। ਤਾਜ਼ਾ ਗੋਲੀਬਾਰੀ ਨਾਲ ਇਲਾਕੇ ‘ਚ ਹੋਰ ਅੱਤਵਾਦੀਆਂ ਦੇ ਮੌਜੂਦ ਹੋਣ ਦੇ ਸੰਕੇਤ ਮਿਲੇ ਹਨ ਲੇਕਿਨ ਰੱਖਿਆ ਸੂਤਰਾਂ ਨੇ ਕਿਹਾ ਕਿ ਅੱਤਵਾਦੀਆਂ ਦੀ ਸਹੀ ਗਿਣਤੀ ਦੀ ਪੁਸ਼ਟੀ ਨਹੀਂ ਹੋਈ ਹੈ। ਸੂਤਰਾਂ ਨੇ ਕਿਹਾ ਕਿ ਤਲਾਸ਼ੀ ਅਭਿਆਨ ਦੇ ਦੌਰਾਨ ਤਾਜ਼ਾ ਗੋਲੀਬਾਰੀ ਹੋਈ। ਸੈਨਾ ਤੇ ਐਨਸੀਜੀ ਵਲੋਂ ਸਾਂਝੀ ਕੀਰਵਾਈ ਜਾਰੀ ਹੈ। ਉਥੇ ਹੀ ਸੈਨਾ ਦੇ 2 ਹੈਲੀਕਾਪਟਰ ਵੀ ਤੈਨਾਤ ਕੀਤੇ ਗਏ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.