ਕੈਟੇਗਰੀ

ਤੁਹਾਡੀ ਰਾਇ



ਪ੍ਰਭਦੀਪ ਸਿੰਘ (ਟਾਈਗਰ ਜਥਾ)
ਖੱਪਗ੍ਰੇਡੀਆਂ ਦਾ ਮੋਹਰੀ ਸਾਧ ਢੱਡਰੀਆਂਵਾਲਾ ਬਨਾਮ ਪ੍ਰਿਥੀਚੰਦ
ਖੱਪਗ੍ਰੇਡੀਆਂ ਦਾ ਮੋਹਰੀ ਸਾਧ ਢੱਡਰੀਆਂਵਾਲਾ ਬਨਾਮ ਪ੍ਰਿਥੀਚੰਦ
Page Visitors: 2432

ਖੱਪਗ੍ਰੇਡੀਆਂ ਦਾ ਮੋਹਰੀ ਸਾਧ ਢੱਡਰੀਆਂਵਾਲਾ ਬਨਾਮ ਪ੍ਰਿਥੀਚੰਦ
ਪ੍ਰਭਦੀਪ ਸਿੰਘ
    ਸਾਧ (ਖੱਪਗ੍ਰੇਡੀਆਂ ਦਾ ਮੋਹਰੀ) ਆਪਣੀਆਂ ਯੋਗਤਾਵਾਂ ਗਿਣਾ ਰਿਹ ਸੀ ਮੈਂ ਲੰਗਰ ਦਾ ਪ੍ਰਬੰਧ ਕਰਦਾ, ਪਿਸ਼ਾਬਖਾਨੇ ਦਾ ਪ੍ਰਬੰਧ ਕਰਦਾ, ਏ.ਸੀ ਦਾ ਪ੍ਰਬੰਧ ਅਤੇ ਹੋਰ ਸਾਰਾ ਪ੍ਰਬੰਧ ਕਿਵੇਂ ਚੱਲਦਾ ਸਾਰਾ ਧਿਆਨ ਰੱਖਣਾ ਪੈਂਦਾ ।
    ਹੈ ਨਾ, ਸਾਰੇ ਗੁਣ ਪ੍ਰਿਥੀਚੰਦ ਵਾਲੇ ?
 ਉਹ ਭੀ ਪ੍ਰਬੰਧ ਦਾ ਹੀ ਧਨੀ ਸੀ। ਲੰਗਰ ਦਾ ਪ੍ਰਬੰਧ, ਸੰਗਤ ਦਾ ਪ੍ਰਬੰਧ, ਮਾਇਆ ਦਾ ਪ੍ਰਬੰਧ ਅਤਿਆਦਿ ਦੀ ਹਉਮੈਂ ਹੀ ਉਸਨੂੰ ਲੈ ਡੁੱਬੀ ਪਰ ਜਦੋਂ ਗੱਲ ਸਰਕਾਰੀ ਪ੍ਰਬੰਧ ਦੀਆਂ ਅਵਾਮ ਮਾਰੂ ਨੀਤੀਆਂ ਨੂੰ ਵੰਗਾਰਣ ਦੀ ਆਈ ਤਾਂ ਸ਼ੇਰ ਦੀ ਭਬਕ ਮਾਰ ਕੇ ਹਕੂਮਤ ਨੂੰ ਵੰਗਾਰਨ ਵਾਲਾ ਉਸ ਸਮੇਂ ਲੋਕਾਂ ਦੀਆਂ ਨਜ਼ਰਾਂ ਵਿੱਚ ਗੁਰੂ ਅਰਜੁਨ ਸਾਹਿਬ ਪ੍ਰਵਾਨ ਹੋਇਆ ।
    1) ਵਿਗਿਆਨੀ ਤਸ਼ੱਦਦ ਦਾ ਮਾਰਿਆ ਇਹ ਪੁਜਾਰੀ ਇੰਨਾ ਹੀ ਦੱਸ ਦੇਵੇ ਕਿ ਇਸ ਨੇ ਕਿਸੇ ਭੀ ਸਰਕਾਰੀ ਧੱਕੇ ਦਾ ਜੇ ਅੱਜ ਤੱਕ ਵਿਰੋਧ ਕੀਤਾ ਹੋਵੇ ?
    2) ਕੇ.ਪੀ.ਐਸ ਗਿੱਲ ਵਰਗਿਆਂ ਨੂੰ ਸੁਰਖਰੂ ਕਰਕੇ ਕੀ ਇਹ ਸਟੇਟ ਦੀ ਨੀਤੀ ਨੂੰ ਲਾਗੂ ਨਹੀਂ ਕਰ ਰਹੇ?
    3) ਕੀ ਇਹਨਾਂ ਨੇ ਗੁਰੂ ਯੋਗਤਾ, ਗੁਰੂ ਗ੍ਰੰਥ ਦੀ ਸਿਰਮੌਰਤਾ ਅਤੇ ਬਾਬਾ ਦੀਪ ਸਿੰਘ ਵਰਗੇ ਜੋਧਿਆਂ 'ਤੇ ਸਵਾਲ ਖੜੇ ਕਰਕੇ ਆਰ ਐਸ ਐਸ ਦੀ ਗੁਰੂ ਪ੍ਰਤੀ ਸ਼ੰਕਾ ਖੜੀ ਕਰਨ ਵਾਲੀ ਨੀਤੀ ਨੂੰ ਨਹੀਂ ਪ੍ਰਚਾਰਿਆ ?
    4) ਜਦੋਂ ਤੁਹਾਡੇ ਮੁਤਾਬਕ ਗੁਰੂ ਗ੍ਰੰਥ ਗੁਰੂ ਨਹੀਂ, ਕੇਵਲ ਗਿਆਨ ਹੀ ਗੁਰੂ ਹੈ ਉਹ ਭਾਵੇ ਜਿਥੇ ਮਰਜੀ ਹੋਵੇ ਅਤੇ ਗੁਰੂ ਗ੍ਰੰਥ ਕੇਵਲ ਇੱਕ ਜਰੀਆ ਹੈ ਤੇ ਫਿਰ ਭੀ ਬਾਰ ਬਾਰ ਇਹ ਕਹਿਣਾ ਕਿ ਮੇਰੀ ਸਾਰੀ ਪ੍ਰੌਪਰਟੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੈ। ਕਿਸ ਗੱਲ ਦਾ ਸੰਕੇਤ ਹੈ ?
  ਕੀ ਇਹ ਕੇਵਲ ਲੋਕਾਂ ਤੋਂ ਠੱਗੀ ਮਾਰ ਕੇ ਪੈਸੇ ਇੱਕਠੇ ਕਰਕੇ ਗੁਰੂ ਗ੍ਰੰਥ ਦੀ ਆੜ ਵਿੱਚ ਆਪਣੀ ਅਯਾਸ਼ ਜਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਤੱਕ ਹੀ ਸੀਮਤ ਨਹੀਂ ?
    5) ਕੁਦਰਤ ਨੂੰ ਅੰਤ ਮੰਨਣ ਵਾਲਿਉ ਤੁਹਾਡੇ 'ਤੇ ਪਿੱਛੇ ਜਿਹੇ ਇਖਲਾਕੋਂ ਹੀਣੇ ਜਿਸਨੂੰ ਹੋਰ ਸ਼ਬਦਾਂ ਵਿੱਚ ਗੈਰ ਕੁਦਰਤੀ ਸੰਬੰਧਾਂ ਵਾਲੇ ਇਲਜ਼ਾਮ ਤੁਹਾਡੇ ਇੱਕ ਪੁਰਾਣੇ ਸਾਥੀ ਨੇ ਲਗਾਏ ਹਨ, ਜਿਸ ਵਿੱਚ ਕੁਦਰਤ ਵਾਲੇ ਰੱਬ ਦੇ ਹੁਕਮ ਦੀ ਖਿਲਾਫੀਅਤ ਹੋ ਰਹੀ ਹੈ, ਕੀ ਇਹ ਬਿੱਟੂ ਵਾਲੀ ਬੁਝਾਰਤ ਨੂੰ ਸੁਲਝਾ ਕੇ ਕੁਦਰਤੀ ਅੰਸ਼ ਇਹ ਲੁਕਾਈ ਅਤੇ ਆਪਣੇ ਕੁਦਰਤ ਵਾਲੇ ਰੱਬ ਦੀ ਕਚਿਹਰੀ ਵਿੱਚ ਸੁਰਖਰੂ ਹੋਵੋਗੇ ?
    ਅਖੀਰ 'ਤੇ ਇਹ ਕਹਾਂਗਾ ਕਿ ਜੇ ਬਾਰ ਬਾਰ ਪ੍ਰਬੰਧ ਵਾਲੀ ਹੀ ਮੱਖੀ ਤੇ ਮੱਖੀ ਮਾਰਨੀ ਹੈ ਤਾਂ ਇਸ ਗੱਲੋਂ ਰਾਧਾ ਸੁਆਮੀ ਕਿਹੜੇ ਘੱਟ ਹਨ ?
  ਸਫਾਈ, ਏ.ਸੀ, ਭੀੜਾਂ ਨੂੰ ਸਾਂਭਣ ਦਾ ਪ੍ਰਬੰਧ, ਫਰੀ ਹਸਪਤਾਲ ਅਤੀਆਦਿ ਤੇਰੇ ਤੋਂ ਕਿਤੇ ਵੱਡਾ ਅਤੇ ਬਿਹਤਰ ਹੋਵੇਗਾ, ਪਰ ਗੁਰੂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ।

    ਅਗਲੀ ਕਾਰਵਾਈ ਰੇਡੀਉ ਤੋਂ !
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.