ਕੈਟੇਗਰੀ

ਤੁਹਾਡੀ ਰਾਇ



ਤਰਲੋਚਨ ਸਿੰਘ ਦੁਪਾਲਪੁਰ
ਪੁੱਤਰ ਹੋਣ ਚਾਰ………!-
ਪੁੱਤਰ ਹੋਣ ਚਾਰ………!-
Page Visitors: 2754

  ਪੁੱਤਰ ਹੋਣ ਚਾਰ………!-          
ਬੜੀ ਪੁਰਾਣੀ ਇਕ ਗੱਲ ਯਾਦ ਆਈ ਹੈ।ਸਾਡੇ ਪਿੰਡ ਦਾ ਇਕ ਬਜ਼ੁਰਗ,ਜਿਹਦਾ ਇਕੋ ਹੀ ਲੜਕਾ ਸੀ।ਇਕ ਦਿਨ ਉਹ ਚਰ੍ਹੀ ਦੀ ਭਰੀ ਸਿਰ ‘ਤੇ ਚੁੱਕੀ ਆਪਣੇ ਵਿਹੜੇ ਵੜਿਆ।
ਅੱਗੇ ਸਾਡੇ ਪਿੰਡ ਜਾਡਲੇ ਤੋਂ ਆਉਂਦਾ ਇਕ ਪਾਂਧਾ ਉਹਦੇ ਘਰੇ ਬੈਠਾ ਸੀ ।
ਬੁੜ੍ਹੀਆਂ ਉਸਨੂੰ ਮੱਸਿਆ-ਪੁੰਨਿਆਂ ਬਾਰੇ ਪੁੱਛ ਰਹੀਆਂ ਸਨ ।
ਥੱਕਿਆ ਹਾਰਿਆ ਬਜ਼ੁਰਗ ਵੀ ਉਨਾਂ ਕੋਲ਼ ਆਣ ਬੈਠਾ।            
ਚਲਦੀਆਂ ਗੱਲਾਂ ਵਿਚ ਜਦੋਂ ਔਲਾਦ ਦਾ ਜਿਕਰ ਛਿੜਿਆ ਤਾਂ ਬਜ਼ੁਰਗ ਕਹਿੰਦਾ=
“ਪੰਡਿਤ ਜੀ, ਪੁੱਤ ਹੋਣ ਚਾਰ,ਲਗ ਜਾਵੇ ਗ਼ੁਲਜ਼ਾਰ…!”
ਟੋਪੀ ‘ਤਾਂਹ ਨੂੰ ਚੁਕ ਕੇ ਸਿਰ ਖੁਰਕਦਾ ਹੋਇਆ ਪਾਂਧਾ ਬੋਲਿਆ-
   “……ਐ…ਮੈ‘ਖਿਆ….ਨਹੀਂ ਜਜ਼ਮਾਨ…ਇਹ ਗੱਲ ਨ੍ਹੀ ਦਰੁਸਤ……!”
“ ਹਲਾ !...ਫਿਰ ਦਰੁਸਤ ਕਿਹੜੀ  ਆ, ਤੂੰ ਦਸਦੇ ਪੰਡਿਤ ਜੀ?” ਅੱਖਾਂ ਡੂੰਘੀਆਂ ਜਿਹੀਆਂ ਕਰਕੇ ਬਾਪੂ ਪੰਡਿਤ ਵੱਲ ਨੂੰ ਝਾਕਣ ਲੱਗਾ।
ਪੁੱਤ ਹੋਵੇ ਏਕ, ਹੋਵੇ ਨੇਕ !” ਪੰਡਿਤ ਆਪਣੀ ਐ੍ਹਨਕ ਸਵਾਰਦਿਆਂ ਬੋਲਿਆ।
ਸੋਚ ਰਿਹਾ ਹਾਂ ਕਿ ਸਾਡੇ ਪਿੰਡ ਦਾ ਉਹ ਬਜ਼ੁਰਗ ਤਾਂ ਇਕ ਆਮ ਅਨਪ੍ਹੜ ਪੇਂਡੂ ਭਰਾ ਸੀ । ਜੋ ਚਾਰ ਪੁੱਤਰਾਂ ਦੀ ‘ਗੁਲਜ਼ਾਰ’ ਦੀ ਕਾਮਨਾ ਕਰਦਾ ਸੀ । ਪਰ ਇਸ ਗੱਲ ਤੋਂ ਕਈ ਦਹਾਕੇ ਬੀਤ ਜਾਣ ਬਾਅਦ ਅਜ ਵੀ  ਸਾਡੇ ਪੜ੍ਹੇ ਲਿਖੇ ‘ਧਾਰਮਿਕ ਆਗੂ’ ਸਿੱਖਾਂ ਨੂੰ ‘ਚਾਰ ਪੁੱਤਰ ਜੰਮਣ’ ਦੀਆਂ ਹਦਾਇਤਾਂ ਦੇ ਰਹੇ ਨੇ!! ਕਮਾਲ ਐ!!!
  ਤਰਲੋਚਨ ਸਿੰਘ ‘ਦੁਪਾਲ ਪੁਰ’

     001-408-915-1268

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.