ਜਗਤਾਰ ਸਿੰਘ ਜਾਚਕ
‘ਹਿੰਦੁਸਤਾਨ’ ਬਨਾਮ ‘ਭਾਰਤ’
Page Visitors: 2455
‘ਹਿੰਦੁਸਤਾਨ’ ਬਨਾਮ ‘ਭਾਰਤ’
ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਰਚਿਤ ‘ਸ੍ਰੀ ਗੁਰੂ ਗ੍ਰੰਥ ਕੋਸ਼’ ਮੁਤਾਬਿਕ ਮਾਨਵ-ਏਕਤਾ ਦੇ ਮੁੱਦਈ ਗੁਰੂ ਨਾਨਕ ਸਾਹਿਬ ਜੀ ਵੇਲੇ ਰਾਸ-ਕੁਮਾਰੀ ਤੋਂ ਹਿਮਾਲਿਆ ਤੱਕ ਅਤੇ ਦਰਾ ਖ਼ੈਬਰ ਤੋਂ ਬਰਮਾ ਤੱਕ ਦੇ ਸਾਰੇ ਇਲਾਕੇ ਅਥਵਾ ਦੇਸ਼ ਨੂੰ ‘ਹਿੰਦੁਸਤਾਨ’ ਆਖਿਆ ਜਾਂਦਾ ਸੀ । ਮਹਾਨ-ਕੋਸ਼ ਅਨੁਸਾਰ ਇਸ ਦੀ ਕੁੱਲ ਲੰਬਾਈ 1900 ਮੀਲ ਅਤੇ ਚੌੜਾਈ 1500 ਮੀਲ ਸੀ । ਧਰਤਿ-ਲੋਕਾਈ ਦੇ ਸੁਧਾਰ ਹਿੱਤ ਪ੍ਰਚਾਰ-ਦੌਰੇ (ਉਦਾਸੀਆਂ) ਕਰਦਿਆ ਜਗਤ ਦਾ ਗ਼ਮਖ਼ਾਰ ਬਾਬਾ ਨਾਨਕ ਸੰਨ 1521 (ਸੰਮਤ 1578) ਨੂੰ ਭਾਈ ਲਾਲੋ ਦੇ ਘਰ ਨਗਰ ਏਮਨਾਬਾਦ (ਸੈਦਪੁਰ) ਜ਼ਿਲਾ ਗੁਜਰਾਂਵਾਲਾ ਵਿੱਚ ਸਨ, ਜਦੋਂ ਬਾਦਸ਼ਾਹ ਬਾਬਰ ਕਾਬਲ ਤੋਂ ਹਿੰਦੁਸਤਾਨ ’ਤੇ ਹਮਲਾਵਰ ਹੋਇਆ । ਸ਼ੇਰ-ਮਰਦ ਗੁਰੂ ਬਾਬੇ ਨੂੰ ਜਿਥੇ ਬਾਬਰ