ਕੈਟੇਗਰੀ

ਤੁਹਾਡੀ ਰਾਇ



ਪਰਮ ਜੀਤ ਸਿੰਘ
ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕਰਨ ਵਾਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸ ਦੇ ਤਨਖਾਹੀਏ ਜੱਥੇਦਾਰਾਂ, ਪੁਜ਼ਾਰੀਆਂ , ਪਰਚਾਰਕਾਂ ਤੇ ਗ੍ਰੰਥੀਆਂ ਨੂੰ ਤਨਖਾਹ ਕੌਣ ਲਾਵੇਗਾ ?
ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕਰਨ ਵਾਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸ ਦੇ ਤਨਖਾਹੀਏ ਜੱਥੇਦਾਰਾਂ, ਪੁਜ਼ਾਰੀਆਂ , ਪਰਚਾਰਕਾਂ ਤੇ ਗ੍ਰੰਥੀਆਂ ਨੂੰ ਤਨਖਾਹ ਕੌਣ ਲਾਵੇਗਾ ?
Page Visitors: 2417

ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕਰਨ ਵਾਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸ ਦੇ ਤਨਖਾਹੀਏ ਜੱਥੇਦਾਰਾਂ, ਪੁਜ਼ਾਰੀਆਂ , ਪਰਚਾਰਕਾਂ ਤੇ ਗ੍ਰੰਥੀਆਂ ਨੂੰ ਤਨਖਾਹ ਕੌਣ ਲਾਵੇਗਾ ?
ਅਜੇ ਵੀ ਇਹ ਬਿਪਰਵਾਦੀਆਂ ਨੇ ਸਿੱਖ ਬੀਬੀਆਂ ਦੇ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੇ ਹੱਕ ਤੇ ਅੜਿੱਕਾ ਡਾਹਉਣ ਤੋਂ ਨਹੀਂ ਹਟਣਾ ਬੇਸ਼ੱਕ ਪੰਜਾਬ ਸਰਕਾਰ ਨੇ ਵੀ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਦੀ ਸੇਵਾ ਨਿਭਾਉਣ ਦੀ ਇਜਾਜ਼ਤ ਦੇਣ ਦਾ ਮਤਾ ਪੰਜਾਬ ਅਸੈਂਬਲੀ ਵੱਲੋਂ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਹੈ !!
 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਆਇਆਂ ੯੯ ਸਾਲ ਤੋਂ ਜਿਆਦਾ ਸਮਾਂ ਹੋ ਚੁੱਕਾ ਹੈ ਪਰ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਤਿ ਸਿੱਖ ਰਹਿਤ ਮਰਯਾਦਾ ੧੦੦ ਮੀਟਰ ਦੀ ਦੂਰੀ ਤੇ ਦਰਬਾਰ ਸਾਹਿਬ ਅੰਦਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਗੂ ਨਹੀਂ ਕਰ ਸਕੀ ।
   ਸਿੱਖ ਰਹਿਤ ਮਰਯਾਦਾ ਵਿੱਚ ਗੁਰਦੁਆਰੇ ਦੇ ਸਿਰਲੇਖ ਵਿੱਚ ਮਦ (ਗ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸਾ ਸੋਧ ਕੇ ਪ੍ਰਕਾਸ਼ ਕੀਤਾ ਜਾਵੇ । ਪ੍ਰਕਾਸ਼ ਕਰਨ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਕ ਸ਼ਬਦ ਦਾ ਵਾਕ ਲਿਆ ਜਾਵੇ ।
 ਸਿਰਲੇਖ ਹੁਕਮ ਲੈਣਾ ਦੀ ਮਦ (ੲ) ਵਿੱਚ ਦੀਵਾਨ ਸਮੇਂ ਸੰਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੇਵਲ ਸਿੱਖ (ਮਰਦ ਜਾਂ ਤੀਵੀਂ) ਹੀ ਬੈਠਣ ਦਾ ਅਧਿਕਾਰੀ ਹੈ ।
   ਇਸੇ ਸਿਰਲੇਖ ਦੀ ਮਦ (ਹ) ਵਿੱਚ ਹੁਕਮ ਲੈਣ ਦੀ ਵਿਧੀ ਵੀ ਦਰਜ਼ ਹੈ ।
   ਸਧਾਰਨ ਪਾਠ / ਅਖੰਡ ਪਾਠ ਸਿਰਲੇਖ ਵਿੱਚ ਪਾਠ ਦੇ ਅਰੰਭ ਕਰਨ ਦੀ ਮਰਯਾਦਾ ਦਰਜ਼ ਹੈ । ਇਹ ਮਰਯਾਦਾ ੭-੧-੧੯੪੫ ਤੋਂ ਪ੍ਰਵਾਨ ਕੀਤੀ ਹੋਈ ਹੈ । ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਦੇ ਤਨਖਾਹੀਏ ਜੱਥੇਦਾਰ ਇਸ ਮਰਯਾਦਾ ਨੂੰ ਪਿਛਲੀ ਪੌਣੀ ਸਦੀ ਤੋਂ ਆਪਣੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਵਿੱਚ ਕਿਉਂ ਲਾਗੂ ਨਹੀਂ ਕਰ ਸਕੀ ?
ਪਰਮ ਜੀਤ ਸਿੰਘ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.