ਕੈਟੇਗਰੀ

ਤੁਹਾਡੀ ਰਾਇ



ਹਰਮੀਤ ਸਿੰਘ ਖਾਲਸਾ
ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਨਾਮ ਇਕ ਚਿੱਠੀ।
ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਨਾਮ ਇਕ ਚਿੱਠੀ।
Page Visitors: 2786

ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਨਾਮ ਇਕ ਚਿੱਠੀ।
ਪੰਜਾਬ ਵਿਚ ਪਿਛਲੇ ਕੁੱਝ ਮਹੀਨਿਆਂ ਵਿਚ ਤਿਨ ਲੋਕ ਲਹਿਰਾਂ ਚਲੀਆਂ ਬਾਪੂ ਸੂਰਤ ਸਿੰਘ ਦੀ ਲਹਿਰ, ਕਿਸਾਨਾਂ ਦੀ ਲਹਿਰ ਅਤੇ ਸ਼੍ਰੀ ਅਕਾਲ ਤਖਤ ਉਪਰ ਕਾਬਜ ਮਸੰਦਾ ਦੇ ਖਿਲਾਫ ਲੋਕ ਲਹਿਰ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪਾਂ ਦੀ ਬੇਅਦਬੀ ਕਰਵਾ ਕੇ, ਧਿਆਨ ਇਨ੍ਹਾ ਤਿਨੇ ਹੀ ਲੋਕ ਲਹਿਰਾਂ ਤੋਂ ਹਟਾ ਕੇ ਬਾਦਲ ਨੇ ਇਕੋ ਝੱਟਕੇ ਵਿਚ ਹੀ ਇਹ ਤਿਨੇ ਲੋਕ ਲਹਿਰਾਂ ਫੇਲ ਕਰ ਦਿਤਿਆਂ।
ਸਤਿਕਾਰਯੋਗ ਭਾਈ ਪੰਥਪ੍ਰੀਤ ਸਿੰਘ ਜੀ ਅਤੇ ਭਾਈ ਰਣਜੀਤ ਸਿੰਘ ਜੀਉ ਆਪ ਜੀ ਨੇ ਹੁਣ ਤੱਕ ਪੰਥ ਦੀ ਯੋਗ ਅਗਵਾਈ ਕੀਤੀ ਹੈ ਜੀ ਅਤੇ ਆਸ ਹੈ ਕਿ ਅੱਗੇ ਵੀ ਆਪ ਪੰਥ ਦੀ ਯੋਗ ਅਗਵਾਈ ਕਰਦੇ ਰਹੋਗੇ। ਦਾਸ ਦੀ ਆਪ ਜੀ ਨੂੰ ਇਕ ਬੇਨਤੀ ਹੈ ਕਿ ਲੋਕ ਲਹਿਰਾਂ ਕਾਮਯਾਬ ਨਹੀ ਹੁੰਦੀਆਂ ਜਦੋ ਤੱਕ ਕਿ ਸਹੀ ਨੀਤੀ/ ਰੋਡ ਮੈਪ ਬਨਾ ਕੇ ਉਸ ਨੂੰ ਪੁਰੀ ਤਰ੍ਹਾ ਲਾਗੂ ਨਹੀ ਕੀਤਾ ਜਾਂਦਾ ਇਸ ਲਈ ਦਾਸ ਦੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਜਲਦ ਤੋਂ ਜਲਦ ਇਕ ਈਮੇਲ ਆਈਡੀ (email id ) ਅਤੇ ਫੋਨ ਨੰਬਰ ਜਾਰੀ ਕਰੋ ਜਿਸ ਉਪਰ ਪੂਰੇ ਪੰਥ ਦੇ ਸੁਝਾਵ ਪਹਂੁਚ ਸਕਣ ਅਤੇ ਫੇਰ ਉਨ੍ਹ ਸੁਝਾਵਾਂ ਅਨੁਸਾਰ ਸਹੀ ਰੋਡ ਮੈਪ ਤਿਆਰ ਕੀਤਾ ਜਾ ਸਕੇ।
ਦਾਸ ਦਾ ਇਹ ਮਨਣਾ ਹੈ ਕਿ ਪੰਜਾਬ ਵਿਚ ਪੰਥ ਦੀ ਆਪਣੀ ਸਰਕਾਰ ਹੀ ਸਾਰੀਆਂ ਸਮਸਿਆਵਾਂ ਦਾ ਹੱਲ ਹੋ ਸਕਦੀ ਹੈ, ਕਿਉਂਕਿ ਜੇ ਪੰਥ ਦੀ ਆਪਣੀ ਸਰਕਾਰ ਹੋਵੇਗੀ ਤਾਂ ਅਕਾਲ ਤਖੱਤ ਉਪਰ ਕਰਪਟ ਲੋਕਾਂ ਦਾ ਕਬਜਾ ਨਹੀ ਹੋਵੇਗਾ, ਕਮੇਟੀ ਦੇ 900 ਕਰੋੜ ਦੇ ਬਜਟ ਦੇ ਲਾਹੇ ਨਾਲ ਕੌਮ ਦੀ ਚੜਦੀ ਕਲਾ ਕੀਤੀ ਜਾ ਸਕਦੀ ਹੈ, ਪੰਜਾਬ ਵਿਚ ਨਸ਼ੇ ਨਹੀ ਹੋਣਗੇ, ਕਿਸਾਨ ਕਰਜਾ ਮੁਕੱਤ ਹੋਵੇਗਾ, ਨਹਿਰਾਂ ਦੇ ਪਾਣੀ ਦੀ ਸਮਸਿਆ ਹੱਲ ਹੋਵੇਗੀ, 30-30 ਸਾਲਾਂ ਤੋਂ ਜੇਲਾਂ ਵਿਚ ਰੁਲਦੀ ਜਵਾਨੀ ਬਾਹਰ ਆਵੇਗੀ, ਕਰਪਸ਼ਨ ਨਹੀ ਹੋਵੇਗੀ ਅਤੇ ਪੰਜਾਬ ਗੁਰਬਾਣੀ ਵਿਚ ਦਰਸਾਏ ‘ਬੇਗਮਪੁਰਾ’ ਦੀ ਨਿਆਈ ਹੋਵੇਗਾ।
ਦਾਸ ਦੀ ਆਪ ਜੀ ਨੂੰ ਬੇਨਤੀ ਹੈ ਕਿ ‘ਸ. ਅਜਮੇਰ ਸਿੰਘ ਜੀ’ ਵਰਗੇ ਬੁਧੀਜੀਵਿਆਂ ਅਤੇ ਪੰਥ ਦੀ ਰਾਏ ਲੈ ਕੇ ਪੰਜਾਬ ਵਿਚ 2017 ਵਿਚ ਹੋਣ ਵਾਲੀਆਂ ਚੋਣਾ ਵਿਚ ਨਿਤਰ ਕੇ ਪੰਥਕ ਸਰਕਾਰ ਬਨਾਉਣ ਲਈ ਰੋਡ ਮੈਪ ਤਿਆਰ ਕਰਨਾ ਚਾਹੀਦਾ ਹੈ। ਕਿਰਪਾ ਕਰਕੇ ਇਸ ਨੂੰ ਇਸ ਤਰ੍ਹਾ ਨਾ ਸੋਚਿਆ ਜਾਵੇ ਕਿ ਅਸੀ ਤਾਂ ਪਰਚਾਰਕ ਹਾਂ ਅਸੀ ਰਾਜਨੀਤੀ ਵਿਚ ਨਹੀ ਜਾ ਸਕਦੇ, ਜੇ ਕੌਮ ਦਾ ਭਲਾ ਕਰਨਾ ਹੈ ਤਾਂ ਇਹ ਹੀ ਸਭ ਤੋਂ ਸੋਖਾ ਤਰੀਕਾ ਹੈ ਨਾਲੇ ਹੁਣ ਤਾਂ ਬਿਦ ਵੀ ਪਰਮਾਤਮਾਂ ਨੇ ਆਪ ਹੀ ਬਣਾ ਦੀਤੀ ਹੋਈ ਹੈ।
ਕੌਮ ਦੀ ਚੜਦੀ ਕਲ੍ਹਾ ਦੀ ਆਸ ਵਿਚ।
ਹਰਮੀਤ ਸਿੰਘ ਖਾਲਸਾ
ਡਬਰਾ ( ਗਵਾਲਿਅਰ )
……………………….
ਟਿੱਪਣੀ:-  ਆਪਣੇ-ਆਪਣੇ ਨੇਤੇ ਐਲਾਨਣ ਤੋਂ ਗੁਰੇਜ਼ ਕਰੋ, ਜਿਨ੍ਹਾਂ ਨੂੰ ਤੁਸੀਂ ਅੱਜ ਪੰਥ ਦੀ ਵਾਗ-ਡੋਰ ਸੌਂਪਣੀ ਚਾਹੁੰਦੇ ਹੋ, ਉਹ ਕੱਲ ਕੀ ਸਨ ?  ਕਿਸੇ ਵੇਲੇ ਬਾਦਲ ਨੂੰ ਵੀ ਏਦਾਂ ਹੀ ਸਿਰ ਤੇ ਬਿਠਾਇਆ ਗਿਆ ਸੀ ਅਤੇ ਸਿੱਖਾਂ ਨੇ ਹੀ ਉਸ ਨੂੰ ਵੋਟਾਂ ਪਾ ਕੇ ਏਥੋਂ ਤਕ ਪਹੁੰਚਾਇਆ ਹੈ। ਲੀਡਰ, ਸੰਘਰਸ਼ ਵਿਚੋਂ ਪੈਦਾ ਹੋਣ ਦਿਉ, ਉਨ੍ਹਾਂ ਵਿਚੋਂ ਜਿਹੜਾ ਸਹੀ ਅਵਾਈ ਕਰੇਗਾ ਉਹ ਆਪੇ ਅੱਗੇ ਵਧਦਾ ਜਾਵੇਗਾ, ਜੋ ਇਸ ਲਾਇਕ ਨਹੀਂ ਹੋਵੇਗਾ ਉਹ ਆਪੇ ਪੱਛੜਦਾ ਜਾਵੇਗਾ। ਸਾਰੇ ਪੰਥ ਦਾ ਕੰਮ, ਸਾਰੇ ਪੰਥ ਨੂੰ ਹੀ ਕਰਨ ਦਿਉ ।
                                  ਅਮਰ ਜੀਤ ਸਿੰਘ ਚੰਦੀ                  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.