ਕੈਟੇਗਰੀ

ਤੁਹਾਡੀ ਰਾਇ



ਦੀਕਸ਼ਾ ਸਿੰਘ
ਆਪਣੇ ਦੇਸ਼ ਵਿੱਚ ਸਿੱਖ ਇਤਿਹਾਸਕ ਇਮਾਰਤਾਂ ਢਾਹੀਆਂ ਦਾ ਕਿਉਂ ਦੁੱਖ ਨਹੀਂ ?
ਆਪਣੇ ਦੇਸ਼ ਵਿੱਚ ਸਿੱਖ ਇਤਿਹਾਸਕ ਇਮਾਰਤਾਂ ਢਾਹੀਆਂ ਦਾ ਕਿਉਂ ਦੁੱਖ ਨਹੀਂ ?
Page Visitors: 2475

ਆਪਣੇ ਦੇਸ਼ ਵਿੱਚ ਸਿੱਖ ਇਤਿਹਾਸਕ ਇਮਾਰਤਾਂ ਢਾਹੀਆਂ ਦਾ ਕਿਉਂ ਦੁੱਖ ਨਹੀਂ ?
 ਪ੍ਰੋ. ਕਸ਼ਮੀਰਾ ਸਿੰਘ USA
ਖ਼ਬਰਾਂ ਹਨ ਕਿ ਪਾਕਿਸਤਾਨ ਵਿੱਚ ਇੱਕ ਪੁਰਾਤਨ ਇਮਾਰਤ, ਜਿਸ ਦਾ ਸਿੱਖਾਂ ਨਾਲ਼ ਸੰਬੰਧ ਦੱਸਿਆ ਜਾਂਦਾ ਹੈ, ਨੂੰ ਢਹਿ-ਢੇਰੀ ਕਰ ਦਿੱਤਾ ਹੈ । ਇੱਸ ਕਾਰਵਾਈ ਤੋਂ ਨਾਰਾਜ਼ ਹੋ ਕੇ ਕਈ ਸੱਜਣ ਵਲੋਂ ਪਾਤਿਸਤਾਨ ਦੇ ਇੱਸ ਰਵੱਈਏ ਦੀ ਵਿਰੋਧਤਾ ਕੀਤੀ ਹੈ ।
ਪਾਕਿਸਤਾਨ ਸਰਕਾਰ ਦੀ ਕਾਰਵਾਈ ਦਾ ਵਿਰੋਧ ਕਰਨ ਵਾਲ਼ਿਆਂ ਵਿੱਚ ਕੁੱਝ ਕੁ ਹੇਠ ਲਿਖੇ ਸੱਜਣ ਸ਼ਾਮਲ ਹਨ :
1. ਮਨਜਿੰਦਰ ਸਿੰਘ ਪ੍ਰਧਾਨ ਦਿੱਲੀ ਕਮੇਟੀ
2. ਹਰਸਿਮਰਤ ਕੌਰ ਬਾਦਲ
3. ਸ਼੍ਰੋ. ਗੁ. ਪ੍ਰ. ਕਮੇਟੀ
4. ਮੁਹੰਮਦ ਸਦੀਕ
5. ਪ੍ਰਕਾਸ਼ ਸਿੰਘ ਬਾਦਲ
6. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਉੱਪਰੋਕਤ ਤੋਂ ਬਿਨਾਂ ਹੋਰ ਵੀ ਕਈਆਂ ਨੇ ਪੁਰਾਤਨ ਇਮਾਰਤ ਨੂੰ ਢਾਹੁਣ 'ਤੇ ਦੁੱਖ ਪ੍ਰਗਟ ਕੀਤਾ ਹੈ ।
ਬਹੁਤ ਵੱਡਾ ਸਵਾਲ ਵਿਰੋਧ ਕਰਨ ਵਾਲ਼ਿਆਂ ਨੂੰ:
ਦੂਜੇ ਦੇਸ਼ ਵਿੱਚ ਇੱਕ ਸਿੱਖ ਇਤਿਹਾਸਕ ਇਮਾਰਤ ਨੂੰ ਢਾਹੁਣ ਉੱਤੇ ਦੁੱਖ ਪ੍ਰਗਟ ਵਾਲ਼ਿਓ ਦੱਸੋ ਭਾਰਤ ਵਿੱਚ ਸਿੱਖਾਂ ਦੇ ਪੁਰਾਤਨ ਅਸਥਾਨ ਢਹਿ-ਢੇਰੀ ਕਰ ਕੇ ਉਨ੍ਹਾਂ ਦਾ ਖੁਰਾ-ਖੋਜ ਮਿਟਾ ਕੇ ਅਤੇ ਸਿੱਖਾਂ ਦੀਆਂ ਪੁਰਾਤਨ ਇਤਿਹਾਸਕ ਯਾਦਗਾਰਾਂ ਨੂੰ ਤਬਾਹ ਕਰਨ ਵਾਲ਼ਿਆਂ ਉੱਤੇ ਤੁਹਾਨੂੰ ਵਿਰੋਧ ਦਾ ਚੇਤਾ ਕਿਉਂ ਨਹੀਂ ਆਇਆ? ਤੁਹਾਡੇ ਵਿੱਚੋਂ ਜੋ ਪੁਰਾਤਨ ਸਿੱਖ ਇਤਿਹਾਸਕ ਨਿਸ਼ਾਨੀਆਂ ਨੂੰ ਖ਼ਤਮ ਕਰਨ ਉੱਤੇ ਤੁਲੇ ਹੋਏ ਹਨ ਤੁਸੀਂ ਬਾਕੀਆਾਂ ਨੇ ਉਨ੍ਹਾਂ ਦਾ ਵਿਰੋਧ ਕਿਉਂ ਨਹੀਂ ਕੀਤਾ?
ਤੁਹਾਡੇ ਆਪਣੇ ਦੇਸ਼ ਵਿੱਚ ਹੀ :
ੳ). ਸਾਹਿਬਜ਼ਾਦਿਆਂ ਵਾਲ਼ੀ ਖ਼ੂਨੀ ਦੀਵਾਰ ਢਾਹ ਕੇ ਓਥੇ ਥੜਾ ਬਣਾ ਦਿੱਤਾ ਗਿਆ
ਅ). ਗੁਰਦੁਆਰਾ ਕਤਲਗੜ੍ਹ ਦਾ ਪੁਰਾਤਨ ਅਸਥਾਨ ਢਾਹ ਕੇ ਨਵੀ ਆਧੁਨਿਕ ਇਮਾਰਤ ਬਣਾ ਦਿੱਤੀ ਗਈ
ੲ). ਠੰਢੇ ਬੁਰਜ ਨੂੰ ਢਾਹ ਕੇ ਉਹ ਨਿਸ਼ਾਨ ਮਿਟਾ ਦਿੱਤਾ ਗਿਆ ।
ਸ). ਚਮਕੌਰ ਦੀ ਕੱਚੀ ਗੜ੍ਹੀ ਢਹਿ-ਢੇਰੀ ਕਰ ਕੇ ਪੁਰਾਤਨ ਯਾਦਗਾਰ ਦੇ ਨਿਸ਼ਾਨ ਖ਼ਤਮ ਕਰ ਦਿੱਤੇ ਗਏ
ਹ). ਪੁਰਾਤਨ ਸਿੱਖ ਬੁੰਗੇ ਕਈ ਢਾਹ ਦਿੱਤੇ ਗਏ ਅਤੇ ਕਈਆਂ ਦੀ ਸ਼ਕਲ ਹੀ ਬਦਲ ਦਿੱਤੀ ਗਈ ।
ਕ). ਗੁਰਦੁਆਰਾ ਤਰਨਤਾਰਨ ਦੀ ਦਰਸ਼ਨੀ ਡਿਉੜੀ ਢਾਹ ਦਿੱਤੀ ਗਈ
ਇਹ ਤਾਂ ਕੁੱਝ ਚੋਣਵੀਆਂ ਉਦਾਹਰਣਾ ਹਨ । ਸੱਭ ਸਿੱਖੀ ਨਿਸ਼ਾਨਾ ਦਾ ਖੁਰਾ ਖੋਜ ਮਿਟਾਉਣ ਲਈ ਡੂੰਘੀ ਸਾਜਸ਼ ਅਧੀਨ ਕੰਮ ਕੀਤਾ ਜਾ ਰਿਹਾ ਹੈ ।
ਜੇ ਤੁਸੀਂ ਅਜੇ ਵੀ ਭਾਰਤ ਵਿੱਚ ਸਿੱਖਾਂ ਦੀਆਂ ਇਤਿਹਾਸਕ ਨਿਸ਼ਾਨੀਆਂ ਨੂੰ ਖ਼ਤਮ ਹੁੰਦਾ ਦੇਖ ਕੇ ਵਿਰੋਧ ਨਾ ਕੀਤਾ ਤਾਂ ਸਾਫ਼ ਹੈ ਕਿ ਦਾਲ਼ ਵਿੱਚ ਕੁੱਝ ਕਾਲ਼ਾ ਜ਼ਰੂਰ ਹੈ । ਤੁਸੀਂ ਵੀ ਸਿੱਖਾਂ ਦੀਆਂ ਇਤਿਹਾਸਕ ਨਿਸ਼ਾਨੀਆਂ ਨੂੰ ਖ਼ਤਮ ਕਰਨ ਵਿੱਚ ਜ਼ਰੂਰ ਭਾਗੀਦਾਰ ਹੋਵੋਗੇ। ਜਿਨ੍ਹਾਂ ਨੇ ਸਿੱਖਾਂ ਦੀਆਂ ਇਤਿਹਾਸਕ ਨਿਸ਼ਾਨੀਆਂ ਨਹੀਂ ਰਹਿਣ ਦਿੱਤੀਆਂ ਉਨ੍ਹਾਂ ਵਿਰੁੱਧ ਵੀ ਬਿਆਨ ਦਿਓ ਅਤੇ ਕਾਰਵਾਈ ਤੇ ਦੁੱਖ ਪ੍ਰਗਟ ਕਰੋ ਫਿਰ ਪਤਾ ਲੱਗੇਗਾ ਕਿ ਕੌਣ ਦੋਸ਼ੀ ਹੈ ।
 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.