ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
ਦਸਮ ਗ੍ਰੰਥ ਦੇ ਲਿਖਾਰੀ ਦੀਆਂ ਇਤਹਾਸਕ ਭੁੱਲਾਂ
ਦਸਮ ਗ੍ਰੰਥ ਦੇ ਲਿਖਾਰੀ ਦੀਆਂ ਇਤਹਾਸਕ ਭੁੱਲਾਂ
Page Visitors: 20

 

ਦਸਮ ਗ੍ਰੰਥ ਦੇ ਲਿਖਾਰੀ ਦੀਆਂ ਇਤਹਾਸਕ ਭੁੱਲਾਂ
ਅਕਾਲਪੁਰਖ ਬਾਚ ਇਸ ਕੀਟ ਪ੍ਰਤਿ। ਅਬ ਮੈ ਅਪਨੀ ਕਥਾ ਬਖਾਨੋ
ਲਿਖਣ ਤੋਂ ਬਾਅਦ ਜਦੋਂ ਦਸਮ ਗ੍ਰੰਥ ਦਾ ਲਿਖਾਰੀ ਇਹ ਲਿਖ ਹੱਟਦਾ ਹੈ ਕਿ ਮੈਂ ਹੇਮ ਕੁੰਟ ਪ੍ਰਬਤ ਤੇ ਪਿੱਛਲੇ ਜਨਮ ਵਿਚ ਕਾਲਕਾ ਦੇਵੀ ਨੂੰ ਧਿਆਇਆ ਅਥਵਾ ਅਰਾਧਿਆ ਜਿੱਥੇ ਪਾਂਡਵਾਂ ਨੇ ਰਾਜ-ਭਾਗ ਹਾਰਨ ਯਾ ਤਿਆਗਣ ਤੋਂ ਬਾਅਦ ਤਪੱਸਿਆ ਕੀਤੀ, ਜਿੱਥੇ ਪਹਾੜਾਂ ਦੀਆਂ ਸੱਤ ਚੋਟੀਆਂ ਦਿੱਸਦੀਆਂ ਹਨ,ਮੈਂ ਉੱਥੇ ਤੱਪ ਕਰਦਾ ਕਰਦਾ ਰੱਬ ਰੂਪ ਹੀ ਹੋ ਗਿਆ (ਦਵੈ ਤੇ ਏਕ ਰੂਪ ਹੈਵ ਗਯੋ)। ਪਿਛਲੇ ਜਨਮ ਬਾਰੇ ਵੀ ਕੋਈ ਨਹੀਂ ਦੱਸ ਸਕਦਾ ਕਿ ਮੈ ਕੀ ਸਾਂ, ਕੌਣ ਸੀ, ਕੌਣ ਮੇਰਾ ਮਾਂ-ਬਾਪ ਸੀ ਇਹ ਵੀ ਸਨਾਤਨੀ ਮਨੌਤ ਹੈ, ਆਦਿ। ਜਿਵੇਂ:
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਜਮ ਆਇ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ॥ ਗੁ.ਗ੍ਰੰਥ ਪੰਨਾ 156, ਮ:1 ਅੱਗੇ ਜਪਾਂ ਤਪਾਂ ਬਾਰੇ ਗੁਰਬਾਣੀ ਦਾ ਫੁਰਮਾਣ ਹੈ;
ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ3ਗੁ. ਗ੍ਰੰ.ਪੰਨਾ 48
ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਵੈ ਧ੍ਰਿਗੁ ਜੀਵਾਸੁ॥ ਪੰਨਾ 86
ਅਨਿਕ ਬਰਖ ਕਿਏ ਜਪੁ ਤਾਪਾ॥ ਗਵਨ ਕੀਆ ਧਰਤੀ ਭਰਮਾਤਾ।
ਇਕੁ ਖਿਨੁ
ਹਿਰਦੈ ਸਾਂਤ ਨ ਆਵੈ ਜੋਗੀ ਬਹੁੜਿ ਬਹੁੜਿ ਉਠ ਧਾਵੈ ਜੀਉ3ਪੰਨਾ 98
ਐਸਿਆਂ ਜਪਾਂ ਤਪਾਂ ਨੂੰ ਤੇ ਚੌਂਕੜੀਆਂ ਯਾ ਚੌਂਕੜੇ ਮਾਰ ਕੇ ਜਿੰਦਗੀ ਗਾਲਣ ਨੂੰ ਗੁਰਬਾਣੀ ਮੂਲੋਂ ਹੀ ਨਿਕਾਰਦੀ ਹੈ। ਇਸ ਤਰ੍ਹਾਂ ਧਿਆਨ ਇਕਾਗਰ ਕਰਨ ਨਾਲ, ਚੌਕੜੇ-ਚੌਕੜੀਆਂ ਮਾਰਨ ਨਾਲ, ਵਾਹਿ ਗੁਰੂ ਵਾਹਿ ਗੁਰੂ ਕਰਨ ਨਾਲ ਮਨ ਸ਼ਾਂਤ ਨਹੀਂ ਹੋਂਦਾ।
ਮਹਾਦੇਵ ਅਚੁੱਤ ਕਹਵਾਯੋ ॥ ਬਿਸ਼ਨ ਆਪ ਹੀ ਕੋ ਠਹਿਰਾਯੋ ॥
ਬ੍ਰਹਮਾ ਆਪ ਪਾਰਬ੍ਰਹਮ ਬਖਾਨਾ ॥ ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ ॥੮॥ ਦ.ਗ੍ਰੰ.ਪੰਨਾ 55)
ਤਬ ਸਾਖੀ ਪ੍ਰਭ ਅਸ਼ਟ ਬਨਾਏ ॥ ਸਾਖ ਨਮਿਤ ਦੇਬੇ ਠਹਿਰਾਏ ॥
ਤੇ ਕਹੈ ਕਰੋ ਹਮਾਰੀ ਪੂਜਾ ॥ ਹਮ ਬਿਨ ਅਵਰੁ ਨ ਠਾਕੁਰੁ ਦੂਜਾ ॥੯॥
ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਆਪਣੀ ਹੀ ਪੂਜਾ ਕਰਵਾਉਣ ਲੱਗ ਪਏ, ਆਪਣੇ ਆਪ ਨੂੰ ਹੀ ਰੱਬ ਕਹਾਉਣ ਲੱਗ ਪਏ ਕਿ ਸਾਥੋਂ ਬਗੈਰ ਹੋਰ ਕੋਈ ਠਾਕੁਰ ਨਹੀਂ।
ਬ੍ਰਹਮਾ ਚਾਰ ਹੀ ਬੇਦ ਬਨਾਏ ॥ ਸਰਬ ਲੋਕ ਤਿਹ ਕਰਮ ਚਲਾਏ ॥
ਜਿਨਕੀ ਲਿਵ ਹਰਿ ਚਰਨਨ ਲਾਗੀ ॥ ਤੇ ਬੇਦਨ ਤੇ ਭਏ ਤਿਆਗੀ ॥੧੯॥
ਜਿਨ ਮਤਿ ਬੇਦ ਕਤੇਬਨ ਤਿਆਗੀ ॥ ਪਾਰਬ੍ਰਹਮ ਕੇ ਭਏ ਅਨੁਰਾਗੀ ॥
ਪੁਨਿ ਹਰਿ ਗੋਰਖ ਕੌ ਉਪਰਾਜਾ ॥ ਸਿਖ ਕਰੇ ਤਿਨਹੂੰ ਬਡ ਰਾਜਾ ॥
ਸ੍ਰਵਨ ਫਾਰਿ ਮੁੱਦ੍ਰਾ ਦੁਐ ਡਾਰੀ ॥ ਹਰਿ ਕੀ ਪ੍ਰੀਤ ਰੀਤਿ ਨ ਬਿਚਾਰੀ ॥੨੪॥
ਬ੍ਰਹਮਾ ਨੇ ਚਾਰ ਵੇਦ ਬਣਾਏ ਤੇ ਲੋਕਾਂ ਨੂੰ ਉਨ੍ਹਾਂ ਅਨੁਸਾਰ ਕੰਮ ਕਾਰੇ ਲਾਇਆ। ਜਿਨ੍ਹਾਂ ਨੇ ਬੇਦਾਂ ਦੀ ਹਰੋ-ਰੀਤ ਤਿਆਗ ਦਿੱਤੀ ਉਹ ਹਰੀ ਦੇ ਚਰਨਾਂ ਨਾਲ ਜੁੜ ਗਏ। (ਇਸ ਦਾ ਹਰੀ ਗੁਰਬਾਣੀ ਵਾਲਾ ਨਹੀਂ ਸਗੋਂ ਗੋਡਿਆਂ ਤਕ ਲੰਮੀਆਂ ਬਾਹਾਂ ਵਾਲਾ, ਝਾਜ਼ਰਾਂ ਬੰਨ ਕੇ ਨੱਚਣ ਵਾਲਾ ਅਤੇ ਭੰਗ ਸ਼ਰਾਬ ਪੀਕੇ ਜੰਗਲ ਵਿਚ ਬੜਕਾਂ ਮਾਰਨ ਵਾਲਾ ਹੈ ਜਿਵੇਂ ਕੋਈ ਸ਼ੇਰ ਦਾ ਬੱਚਾ ਚੰਗਿਆੜ ਰਿਹਾ ਹੋਵੇ। ਫਿਰ ਗੋਰਖ ਵੀ ਪੈਦਾ ਕਰ ਦਿੱਤਾ ਜਿਸਨੇ ਕੰਨਾਂ ਵਿਚ ਮੁੰਦਰਾਂ ਪਾਈਆਂ। ਉੱਸ ਤੋਂ ਬਾਅਦ;
ਪੁਨਿ ਹਰਿ ਰਾਮਾਨੰਦ ਕੋ ਕਰਾ ॥ ਭੇਸ ਬੈਰਾਗੀ ਕੋ ਜਿਨਿ ਧਰਾ ॥
ਕੰਠੀ ਕੰਠਿ ਕਾਠ ਕੀ ਡਾਰੀ ॥ ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ ॥੨੫॥
ਰਾਮਾ ਨੰਦ ਨੂੰ ਪੈਦਾ ਕੀਤਾ ਜਿਸ ਨੇ ਬੈਰਾਗੀਆਂ ਦੇ ਭੇਸ ਵਾਲਾ ਪੰਥ ਚਲਾਇਆ ਪਰ ਇਹਬਹੁਤ ਵੱਡੀ ਇਤਹਾਸਕ ਗਲਤੀ ਹੈ ਕਿਉਂਕਿ ਮਹਾਂਦੀਨ, ਮੁਹੰਮਦ ਸਾਹਿਬ ਜਿਸ ਨੇ ਇਸਲਾਮ ਚਲਾਇਆ ਹੈ ਉਹ ਤਾਂ 1550 ਕੁ ਸਾਲ ਪਹਿਲਾਂ ਹੋਇਆ ਹੈ ਤੇ ਰਾਮਾ ਨੰਦ ਗੁਰੂ ਨਾਨਕ ਪਿਤਾ ਜੀ ਦਾ ਸਮਕਾਲੀ ਹੈ। ਇਸ ਕਰਕੇ ਇਹ ਤਰਤੀਬ ਹੀ ਗਲਤ ਹੈ। ਭੁੱਲਾਂ ਹੋਰ ਵੀ ਬਹੁਤ ਹਨ ਇਹ ਸਿਰਫ ਨਮੂਨੇ ਮਾਤਰ ਹਨ। ਜੇਕਰ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਦਾ ਲਿਖਾਰੀ ਮੰਨ ਵੀ ਲਈਏ ਤਾਂ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਗੁਰੂ ਜੀ ਇਤਹਾਸ ਤੋਂ ਕੋਰੇ ਹਨ।
ਜੇ ਪ੍ਰਭੁ ਪਰਮ ਪੁਰਖ ਉਪਜਾਏ ॥ ਤਿਨ ਤਿਨ ਅਪਨੇ ਰਾਹ ਚਲਾਏ ॥
ਮਹਾਦੀਨ ਤਬ ਪ੍ਰਭ ਉਪਰਾਜਾ ॥ ਅਰਬ ਦੇਸ ਕੋ ਕੀਨੋ ਰਾਜਾ ॥੨੬॥
ਤਿਨ ਭੀ ਏਕ ਪੰਥ ਉਪਰਾਜਾ ॥ ਲਿੰਗ ਬਿਨਾ ਕੀਨੇ ਸਭ ਰਾਜਾ ॥
ਸਭ ਤੇ ਆਪਨਾ ਨਾਮੁ ਜਪਾਯੋ। ਸਤਿਨਾਮੁ ਕਾਹੂ ਨ ਦ੍ਰਿੜਾਯੋ27ਦ.ਗ੍ਰੰ.ਪੰਨਾ 56)
ਹੁਣ ਸਤਿਨਾਮੁਦ੍ਰਿੜ ਕਰਵਾਉਣ ਤਕ ਗੱਲ ਪਹੁੰਚ ਚੁੱਕੀ ਹੈ। ਸਾਡੀਆਂ ਨੌਂ ਪਾਤਸਾਹੀਆਂ, ਭਗਤਾਂ-ਭੱਟਾਂ ਅਤੇ ਅਨੇਕਾਂ ਹੋਰ ਗੁਰਮੁਖ ਪਿਆਰਿਆਂ ਜਿਨ੍ਹਾਂ ਨੇ ਆਪਣਾ ਖੂੰਨ ਡੋਲ੍ਹ ਕੇ ਇਸ ਲਹਿਰ ਨੂੰ ਸਿੰਜਿਆ, ਖੜਾ ਕੀਤਾ ਸੀ, ਜੋ ਲਹਿਰ ਸਤਿਨਾਮ ਨੂੰ ਅਧਾਰ ਬਣਾ ਕੇ ਪੈਦਾ ਕੀਤੀ ਗਈ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਹੂ ਬਾ ਹੂ ਅੱਗੇ ਤੋਰਿਆ, ਇਹ ਤੱਥ ਤੇ ਤੱਤ ਜੋ ਉਨ੍ਹਾਂ ਦੇ ਸਾਹਮਣੇ ਹੈ, ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਨਕਾਰ ਸਕਦੇ ਹਨ?
ਪ੍ਰਮਾਤਮਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਰਹੇ ਹਨ ਕਿ ਜਿਸ ਜਿਸ ਨੂੰ ਵੀ ਮੈਂ ਧਰਤੀ ਤੇ ਭੇਜਿਆ ਹੈ ਉਸ ਨੇ ਆਪਣਾ ਆਪਣਾ ਨਾਮ ਹੀ ਜਪਾਇਆ ਹੈ ਤੇ ਹੁਣ ਤੂੰ ਜਾ ਕੇ ਇਹ ਕੰਮ ਕਰ।
ਅਕਾਲ ਪੁਰਖ ਬਾਚ॥ਚੌਪਈ॥
ਮੈਂ ਅਪਨਾ ਸੁਤ ਤੋਹਿ ਨਿਵਾਜਾ॥ ਪੰਥ ਪ੍ਰਚੁਰ ਕਰਬੇ ਕੱਹ ਸਾਜਾ॥
29ਦ.ਗ੍ਰੰ. ਪੰਨਾ 57
ਕਿਸੇ ਰੱਬ ਨੂੰ, ਪ੍ਰਮਾਤਮਾ ਜੀ ਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਕੋਈ ਚੇਤਾ ਨਹੀਂ ਕੇ ਉਨ੍ਹਾਂ ਨੇ ਕੀਹਦਾ ਨਾਮ ਜਪਾਇਆ? ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਰੱਬ ਪਿੱਛਲੇ ਜਨਮ ਵਾਲੇ ਦੁਸ਼ਟ ਦਮਨ ਨੂੰ ਹੀ ਆਪਣਾ ਪੁੱਤਰ ਨਿਵਾਜ਼ਦੇ ਹਨ ਜਦੋਂ ਕਿ ਗੁਰਬਾਣੀ ਮੁਤਾਬਕ ਤੂੰ ਸਾਝਾ ਸਾਹਿਬੁ ਬਾਪੁ ਹਮਾਰਾਅਸੀਂ ਸਾਰੇ ਦੇ ਸਾਰੇ ਜੀਆ-ਜੰਤ ਪ੍ਰਮਾਤਮਾ ਦੇ ਹੀ ਪੁੱਤਰ-ਧੀਆਂ ਹਾਂ।
ਦਸਮ ਗ੍ਰੰਥ ਦੇ ਪੰਨਾ 1124 ਤੇ ਚਰਿਤ੍ਰ 217 ਵਿਚ ਯੁਨਾਨੀ ਬਾਦਸ਼ਾਹ ਸਿਕੰਦਰ (ਅਲੈਗਜ਼ੰਡਰ) ਦੀ ਕਹਾਣੀ ਲਿਖੀ ਹੈ ਜਿਹੜੀ ਮੂਲੋਂ ਹੀ ਗਲਤ ਹੈ। ਕਿਉਂਕਿ ਇਤਹਾਸਕ ਸੋਮਿਆਂ ਮੁਤਾਬਕ ਸਿਕੰਦਰ ਸਿੰਧ ਦਰਿਆ ਪਾਰ ਕਰਕੇ ਹਿੰਦੋਸਤਾਨ ਦੇ ਕਿਸੇ ਵੀ ਹਿੱਸੇ ਵਿਚ ਨਹੀਂ ਵੜ ਸਕਿਆ ਕਿਉਂਕਿ ਪੋਰਸ ਨੇ ਹੀ ਉਸਦਾ ਨੱਕ ਭੋਰ ਦਿੱਤਾ ਸੀ। ਫਿਰ ਉੱਤਰ-ਦੱਖਣ ਪੂਰਬ ਪੱਛਮ ਵਿਚ ਲੜਾਈਆਂ ਕਰਕੇ ਹੋਰ ਜਿੱਤਾਂ ਪ੍ਰਾਪਤ ਕਰਨੀਆਂ, ਚੀਨ-ਮਚੀਨ ਦੀ ਗੱਲ ਤਾਂ ਦੂਰ ਦੀ ਹੈ। ਮਾਨਸਰੋਵਰ ਪ੍ਰਬਤ ਤੇ ਅੰਮ੍ਰਿਤ ਦਾ ਕੁੰਡ ਲੱਭਣ ਲਈ ਸਿਕੰਦਰ ਨਹੀਂ ਗਿਆ ਤੇ ਨਾ ਹੀ ਕੋਈ ਅੰਮ੍ਰਿਤ ਦਾ ਕੁੰਡ ਕਿਸੇ ਥਾਂ ਤੇ ਅੱਜ ਤੱਕ ਕਿਸੇ ਨੂੰ ਲੱਭਿਆ ਹੈ। ਇਹ ਸਾਰੀ ਹਿੰਦੂ ਮਥਿਆਲੋਜੀ ਕੰਮ ਕਰ ਰਹੀ ਹੈ। ਪੋਰਸ ਨਾਲ ਲੜਾਈ ਕਰਨ ਤੋਂ ਬਾਅਦ ਸਿਕੰਦਰ ਦੀ ਤਬੀਅਤ ਵਿਗੜ ਗਈ ਤੇ ਥੋੜੇ ਹੀ ਦਿਨਾਂ ਵਿਚ ਉਹ ਪਾਰ ਬੋਲ ਗਿਆ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਿਆਂ ਫੈਸਲਾ ਕਰਨਾ ਹੈ ਕਿ ਕੀ ਠੀਕ ਤੇ ਕੀ ਗਲਤ ਹੈ। ਮੈਂ ਸਿਰਫ ਤੁਹਾਨੂੰ ਜਾਣਕਾਰੀ ਦੇ ਰਿਹਾ ਹਾਂ ਜੋ ਮੈਂ ਆਪ ਦਸਮ ਗ੍ਰੰਥ ਨੂੰ ਪੜ੍ਹ ਕੇ ਪ੍ਰਾਪਤ ਕੀਤੀ ਹੈ। ਇਸੇ ਨੂੰ ਅੱਗੇ ਤੁਹਾਡੇ ਤਕ ਪਹੁੰਚਾਣਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹੋਣ ਦੇ ਨਾਤੇ ਮੈਂ ਆਪਣਾ ਫਰਜ਼ ਸਮਝਦਾ ਹਾਂ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.