ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਕੌੜਾ ਸੱਚ - ਸਿਰਫ ਭੇਖ... ਇੱਕ ਖਤਰਾ
ਕੌੜਾ ਸੱਚ - ਸਿਰਫ ਭੇਖ... ਇੱਕ ਖਤਰਾ
Page Visitors: 2413

ਕੌੜਾ ਸੱਚ - ਸਿਰਫ ਭੇਖ... ਇੱਕ ਖਤਰਾ
  ਪ੍ਰੋ. ਦਰਸ਼ਨ ਸਿੰਘ ਖਾਲਸਾ

     ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥
     ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ
੧॥ ਪੰਨਾ ੬੮੦

   ਲੋਕਾਂ ਨੂੰ ਗੁੰਮਰਾਹ ਕਰਣ ਲਈ ਭੇਖੀ ਸਿੱਖ ਬਣਨ ਬਣਾਉਣ ਦਾ ਇੱਕ ਕੋਝਾ ਯਤਨ। ਨੀਲੇ ਪੀਲੇ ਲੰਬੇ ਚੋਲੇ, ਦੂਹਰੀਆਂ ਦਸਤਾਰਾਂ, ਊਪਰੋਂ ਕਿਰਪਾਨਾਂ, ਪ੍ਰਕਾਸ਼ ਦਾਹੜੇ, ਕਕਾਰਾਂ ਦਾ ਪਹਿਰਾਵਾ, ਫਰੀਦ ਜੀ ਦੇ ਬਚਨ ਵਾਂਗੂੰ ....
      ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥
      ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ
੫੦॥
     'ਗੁਰਬਾਣੀ ਇਸੁ ਜਗ ਮਹਿ ਚਾਨਣੁ' ਤੋਂ ਅਖਾਂ ਬੰਦ ਕਰਕੇ ਬਚਿੱਤਰ ਨਾਟਕ ਅਤੇ ਹੋਰ ਬਹੁਤ ਸਾਰੀਆਂ ਕਲਮਾਂ ਦੀ ਸਿਆਹੀ ਨਾਲ ਫੈਲੀ ਕਾਲਖ ਦੇ ਅੰਧੇਰੇ ਵਿੱਚ ਦਿਲ ਅੰਧਿਆਰੀ ਰਾਤਿ ਬਣਾਈ ਬੈਠਾ ਅੱਜ ਦਾ ਬਹੁਤਾਤ ਸਿੱਖ ਦੁਹਾਗਣ ਦੇ ਸ਼ਿੰਗਾਰ ਕਰਨ ਵਾਂਗੂੰ ਗੁਰਬਾਣੀ ਦੀ ਅਗਵਾਈ ਛੱਡ ਕੇ ਸਿਰਫ ਸਿੱਖੀ ਦਾ ਭੇਖ ਬਣਾਈ ਬੈਠਾ ਦਿਸਦਾ ਹੈ ....
     ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣਿ ਤਨਿ ਸੀਗਾਰੁ ॥ ਪੰਨਾ ੩੧
     ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੂ ਪੰਨਾ ੫੦੮
ਅੱਜ ਦਾ ਦੁਖਾਂਤ ਹੈ ਕਿ ਇਸ ਅਗਿਆਨਤਾ ਦੇ ਘੁੱਪ ਅੰਧੇਰੇ ਵਿਚ ਬੇਪਛਾਣ ਰਾਹ ਨੂੰ ਆਪਣਾ ਰਸਤਾ (ਪੰਥ) ਸਮਝ ਕੇ ਭਟਕ ਚੁੱਕੇ ਲੋਕਾਂ ਨੂੰ ਦੁਸ਼ਮਣ ਨੇ ਬਾਹੋਂ ਫੜ ਕੇ ਆਪਣੇ ਨਾਲ ਅਪਣੀ ਮੰਜਿਲ ਬ੍ਰਾਹਮਣਵਾਦ ਵਲ ਤੋਰ ਲਿਆ ਹੈ। ਸਿੱਖੀ ਭੇਖ ਵਿੱਚ ਹੁਣ ਉਹ ਨਾ ਗੁਰਬਾਣੀ ਦੀ ਗੱਲ ਸੁਨਣਾ ਚਾਹੁੰਦੇ ਹਨ, ਬਲਕਿ ਗੁਰਬਾਣੀ ਦੀ ਗੱਲ ਕਰਨ ਵਾਲਿਆਂ ਲਈ ਕੰਡਿਆਂ ਦੀ ਵਾੜ ਬਣ ਖਲੋਤੇ ਹਨ। ਅੱਜ ਸਿਖੀ ਦੇ ਵੇਹੜੇ ਵਿੱਚ ਸਾਰੇ ਝਗੜੇ ਪੈਦਾ ਕਰਨ ਵਾਲੇ ਭੀ ਉਹ ਲੋਕ ਹੀ ਹਨ।
ਜਿਸ ਦਿਨ ਸਿੱਖ ਅਖਵਾਉਣ ਵਾਲਾ ਹਰ ਬਸ਼ਰ 'ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ' ਨਾਲ ਜੁੜ ਜਾਵੇਗਾ ਸਭ ਝਗੜੇ ਮਿੱਟ ਜਾਣਗੇ। ਕੇਵਲ ਜੇਹੜੇ ਸਿੱਖੀ ਭੇਖ ਵਿਚ ਹੋਂਦੇ ਹੋਇ ਗੁਰੂ ਗ੍ਰੰਥ ਸਾਹਿਬ ਦੀ ਸਰਬਉਚਤਾ ਤੋਂ ਮੂਹ ਮੋੜ ਕੇ, ਬਚਿੱਤਰ ਨਾਟਕ ਸਮੇਤ ਹੋਰ ਹੋਰ ਗ੍ਰੰਥਾਂ ਨੂੰ ਆਪਣੇ ਜੀਵਨ ਦਾ ਅਧਾਰ ਬਣਾਈ ਫਿਰਦੇ ਹਨ, ਉਹਨਾ ਲਈ ਗੁਰੂ ਬਚਨ ਹੈ ....
     ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ ॥
     ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ
੪॥

       ਧੰਨਵਾਦ ਸਹਿਤ
:
 ਆਤਮਜੀਤ ਸਿੰਘ ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.