ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਸਾਰੀ ਕੌਮ ਇੱਕ ਵਾਰੀ ਗਿਆਨੀ ਹਰਪ੍ਰੀਤ ਸਿੰਘ ਦੇ "ਕੂੜੇ ਸੱਚ" ਨੂੰ ਜ਼ਰੂਰ ਸੁਣੇ
ਸਾਰੀ ਕੌਮ ਇੱਕ ਵਾਰੀ ਗਿਆਨੀ ਹਰਪ੍ਰੀਤ ਸਿੰਘ ਦੇ "ਕੂੜੇ ਸੱਚ" ਨੂੰ ਜ਼ਰੂਰ ਸੁਣੇ
Page Visitors: 2441

ਸਾਰੀ ਕੌਮ ਇੱਕ ਵਾਰੀ ਗਿਆਨੀ ਹਰਪ੍ਰੀਤ ਸਿੰਘ ਦੇ "ਕੂੜੇ ਸੱਚ" ਨੂੰ ਜ਼ਰੂਰ ਸੁਣੇ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ
  ਸ਼੍ਰੋਮਣੀ ਕਮੇਟੀ ਦੇ ਸੌ ਸਾਲਾ ਸਮਾਗਮ ਵਿੱਚ ਸਿਆਸੀ ਲੀਡਰਾਂ ਦੇ ਨਾਲ ਉਨ੍ਹਾਂ ਦੇ ਮੁਖੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬੋਲਦਿਆਂ ਸੁਣਿਆ, ਉਨ੍ਹਾਂ ਨੇ ਬਹੁਤ ਸੋਹਣੇ ਢੰਗ ਨਾਲ ਸ਼੍ਰੋਮਣੀ ਕਮੇਟੀ ਦੀ ਹਰਚੰਦਉਰੀ ਪੇਸ਼ ਕੀਤੀ। ਸਿਆਸੀ ਨਿਯਮਾਂ ਅਨੁਸਾਰ ਦੂਜਿਆਂ 'ਤੇ ਝੂਠੇ ਉਲਾਂਭੇ ਗੁੱਸੇ ਗਿਲੇ ਭੀ ਆਇਦ ਕੀਤੇ। ਮੈਂ ਚਾਹੁੰਦਾ ਹਾਂ ਸਾਰੀ ਕੌਮ ਇੱਕ ਵਾਰ ਜ਼ਰੂਰ ਇਸ "ਕੂੜੇ ਸੱਚ" ਨੂੰ ਸੁਣੇ।
    ਉਲਾਂਭੇ ਵਿੱਚ ਜਥੇਦਾਰ ਨੇ ਆਖਿਆ - "ਕੁਛ ਲੋਕ ਸਾਡੀ ਮਰਿਆਦਾ ਨੂੰ ਸਾਡੇ ਨਿਤਨੇਮ, ਸਾਡੇ ਅੰਮ੍ਰਿਤ ਨੂੰ ਪੈ ਨਿਕਲੇ, ਸਾਡੀ ਬਾਣੀ ਨੂੰ ਪੈ ਨਿਕਲੇ।"
    ਗਿਆਨੀ ਹਰਪ੍ਰੀਤ ਸਿੰਘ ਜੀ ਤੁਸਾਂ ਸੱਚ ਆਖਿਆ ਕਿ ਇਹ ਮਰਿਆਦਾ, ਇਹ ਮਹਾਕਾਲ ਵਾਲਾ ਨਿਤਨੇਮ, ਅੰਮ੍ਰਿਤ ਅਤੇ ਚਰਿਤਰੋਪਾਖਿਆਨ ਬਾਣੀ ਸਭ ਤੁਹਾਡੀ ਹੈ, ਗੁਰੂ ਦੀ ਨਹੀਂ। ਹੁਣ ਤਾਂ ਤਖ਼ਤ ਅਤੇ ਗੁਰਦੁਆਰੇ ਭੀ ਤੁਹਾਡੇ ਹਨ, ਗੁਰੂ ਦੇ ਨਹੀਂ, ਇਸੇ ਲਈ ਉਥੇ ਚੰਡੀ ਅਤੇ ਦੁਰਗਾ ਦੇਵੀ ਦੀਆਂ ਵਾਰਾਂ ਗਾਈਆਂ ਜਾਂਦੀਆਂ ਹਨ। ਜਥੇਦਾਰ ਜੀ ਸ਼ੇਰ ਬਿਰਤੀ ਕੌਮ ਦੇਖ ਰਹੀ ਹੈ, ਇਥੇ ਸਭ ਕੁਝ ਤੁਹਾਡਾ ਨਾਗਪੁਰ ਤੋਂ ਆਇਆ ਸਮਾਨ ਹੈ।
    ਜੇ ਪੈ ਨਿਕਲਣ ਤੋਂ ਬਚਣਾ ਹੈ ਤਾਂ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥" ਅਨੁਸਾਰ ਮਰਿਆਦਾ, ਨਿਤਨੇਮ, ਅੰਮ੍ਰਿਤ ਸਭ ਕੁਛ ਗੁਰੂ ਦਾ ਕਰ ਦੇਵੋ, ਪੈ ਨਿਕਲਣ ਦਾ ਡਰ ਨਹੀਂ ਰਹੇਗਾ, ਸਭ ਸਿਰ ਝੁਕਾ ਦੇਣਗੇ।
..............................................

 

ਟਿੱਪਣੀ:-ਸਾਰੀਆਂ ਗੱਲਾਂ ਸਮਝਣ ਵਾਲੀਆਂ ਹਨ। ਗਿਆਨੀ ਹਰਪ੍ਰੀਤ ਸਿੰਘ ਜੀ ਪਰਕਾਸ਼ ਸਿੰਘ ਬਾਦਲ ਦੇ ਨਹੀਂ, ਸੁਖਬੀਰ ਸਿੰਘ ਬਾਦਲ ਦੇ ਲਫਾਫੇ ਵਿਚੋਂ ਨਿਕਲੇ ਜਥੇਦਾਰ ਹਨ, ਉਨ੍ਹਾਂ ਦੇ ਨਾਮ ਨਾਲ ਐਮ,ਏ.ਲ਼ੱਗਾ ਹੋਇਆ ਹੈ, ਪਰ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਉਹ ਨਾ ਤਾਂ ਗੁਰਮਤਿ ਵਿਚ ਐਮ.ਏ.ਹਨ ਅਤੇ ਨਾ ਹੀ ਅਮਗ੍ਰੇਜ਼ੀ ਵਿਚ, ਉਹ ਨਾ ਤਾਂ ਗੁਰਬਾਣੀ ਦਾ ਗਿਆਨ ਰੱਖਦੇ ਹਨ ਅਤੇ ਨਾ ਹੀ ਉਨ੍ਹਾਂ ਦਾ ਅੰਗ੍ਰੇਜ਼ੀ ਦਾ ਉਚਾਰਨ ਹੀ ਸਹੀ ਹੈ। ਫਿਰ ਸਿੱਖਾਂ ਨੂੰ ਉਨ੍ਹਾਂ ਦੇ ਐਮ.ਏ.ਹੋਣ ਦਾ ਕੀ ਲਾਭ? ਉਨ੍ਹਾਂ ਨੂੰ ਅਕਾਲ-ਤਖਤ ਦਾ ਜਥੇਦਾਰ ਕਿਸ ਲਿਆਕਤ ਆਸਰੇ ਲਾਇਆ ਗਿਆ ਹੈ ?
  ਇਕ ਕੰਮ ਉਨ੍ਹਾਂ ਦੇ ਜ਼ਿੱਮੇ ਹੈ ਕਿ
, ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪੈਰਾਂ ਸਿਰ ਕਰਨਾ, ਅਤੇ ਇਸ ਵਿਚ ਉਹ ਪੂਰੀ ਸਮਰਥਾ ਨਾਲ ਲੱਗੇ ਹੋਏ ਹਨ। ਲੇਕਨ ਜੋ ਗੱਲ ਸਿੱਖਾਂ ਨੇ ਪਿਛਲੇ 40 ਸਾਲ ਵਿਚ ਸਮਝੀ ਹੈ, ਉਸ ਨੂੰ ਪੁੱਠਾ ਗੇੜਾ ਦੇਣ ਵਿਚ ਉਹ ਸਫਲ ਨਹੀਂ ਹੋ ਸਕਦੇ। ਨਾ ਹੀ ਜਿਹੜੇ ਬੰਦਿਆਂ ਨੇ ਪਿਛਲੇ 40 ਸਾਲ ਬਾਦਲ ਨੂੰ ਜੀ ਸਾਹਿਬਆਖਿਆ ਹੈ ਉਹ ਹੀ ਸਿੱਖਾਂ ਨੂੰ ਭੁਲੇਖਾ ਪਾ ਸਕਦ ਹਨੇ।

  ਇਹ ਵੇਲਾ ਹੈ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦਾ
, ਅਤੇ ਇਹ ਦੋਵੇਂ ਧਿਰਾਂ ਕਿਸੇ ਵੇਲੇ ਵੀ ਮੋਦੀ ਨਾਲ ਮਿਲ ਕੇ ਕਿਸਾਨਾਂ ਦੇ ਸੰਘਰਸ਼ ਨੂੰ ਲੀਹੋਂ ਲਾਹ ਸਕਦੀਆਂ ਹਨ, ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਇਸ ਪਾਸਿਉਂ ਅਵੇਸਲੇ ਨਹੀਂ ਹੋਣਾ ਚਾਹੀਦਾ। ਫਿਲਹਾਲ ਸਾਰਾ ਧਿਆਨ ਕਿਸਾਨਾਂ ਦੇ ਅੰਦੋਲਨ ਵੱਲ ਲਾਉਣਾ ਚਾਹੀਦਾ ਹੈ। ਇਸ ਦੇ ਨਿਬੜਨ ਪਿੱਛੋਂ, ਸਾਰੇ ਮਸਲ੍ਹੇ ਹੱਲ ਕਰ ਲਵਾਂਗੇ।                    ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.