ਕੈਟੇਗਰੀ

ਤੁਹਾਡੀ ਰਾਇ



ਅੱਜ ਦਾ ਵਿਚਾਰ
" ਮਾਂ RSS " ਤੇ " ਧੀ RSS "
" ਮਾਂ RSS " ਤੇ " ਧੀ RSS "
Page Visitors: 1245

" ਮਾਂ  RSS "     ਤੇ     " ਧੀ  RSS "
ਭਾਵੇਂ ਰਾਸ਼ਟਰੀ ਸਵੈਮਸੇਵਕ ਸੰਘ (RSS) bjp ਨੂੰ ਸਿੱਧੇ ਰੂਪ ਵਿੱਚ ਚਲਾ ਰਿਹਾ ਹੈ ਪਰ ਉਸ ਨੇ ਹਰ ਪਾਰਟੀ ਅਤੇ ਹਰ ਅਦਾਰੇ ਵਿੱਚ ਆਪਣੀ ਘੁਸਪੈਠ ਕਰ ਰੱਖੀ ਹੈ[
  ਜ਼ਾਹਰਾ ਤੌਰ ਤੇ ਉਸ ਦਾ ਏਜੰਡਾ ਹਿੰਦੁਤਵ ਜਾਂ ਹਿੰਦੂ ਰਾਸ਼ਟਰ ਹੈ॥ਇਸ ਕੰਮ ਲਈ ਉਹ ਮੁਸਲਮਾਨਾਂ ਨਾਲ ਤਾਂ ਸਿੱਧੀ ਟੱਕਰ ਲੈ ਰਹੇ ਹਨ ਜਿਹੜਾ ਥੋਹੜਾ ਔਖਾ ਕੰਮ ਹੈ ਅਤੇ ਜੋ ਬਾਕੀ ਦੁਨੀਆਂ ਦੀ ਨਜ਼ਰ ਤੋਂ ਬਚ ਨਹੀਂ ਸਕਦਾ ਪਰ ਸਿੱਖਾਂ ਅਤੇ ਸਿੱਖੀ ਦੀਆਂ ਅੰਦਰ ਤੋਂ ਜੜਾਂ ਕੱਟਣ ਲਈ ਉਹ ਆਪਣੀ ਖਾਸ ਸ਼ਾਖਾ ਰਾਸ਼ਟਰੀ ਸਿੱਖ ਸੰਗਤ (rss) ਦੀ ਲੰਮੇ ਸਮੇ ਤੋਂ ਵਰਤੋਂ ਕਰਦੀ ਆ ਰਹੀ ਹੈ  ਸਿੱਖਾਂ ਦੇ ਸਿਰ ਕੱਢ ਆਗੂ,ਸੰਤ ਬਾਬੇ ਜਾਂ ਤਾਂ rss ਦੇ ਆਪਣੇ ਬੰਦੇ ਹਨ ਜਾਂ ਉਹਨਾਂ ਦੇ ਪ੍ਭਾਵ ਹੇਠ ਕੰਮ ਕਰਦੇ ਹਨ॥ ਇਸ ਦੇ ਨਤੀਜੇੇ ਵਜੋਂ ਬਾ੍ਹਮਣੀ ਰਹੁਰੀਤਾਂ ਸਿੱਖਾਂ ਉੱਪਰ ਹਾਵੀ ਹੋ ਰਹੀਆਂ ਹਨ[ ਇਸੇ ਦੀ ਕੜੀ ਵਜੋਂ ਦਸਮ ਗ੍ੰਥ, ਸੂਰਜ ਪਰਕਾਸ਼ ਅਤੇ ਹੋਰ ਅਨਮਤੀ ਗ੍ੰਥਾਂ, ਕਿਤਾਬਾਂ ਸਿੱਖੀ ਦੇ ਵਿਹੜੇ ਵਿੱਚ ਪ੍ਫੁੱਲਤਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਸਿੱਖਾਂ ਨੂੰ ਗੁਰੂ ਗ੍ੰਥ ਸਾਹਿਬ ਦੀ ਰੱਬੀ, ਮਾਨਵੀ ਅਤੇ ਭਾਈਚਾਰਿਕ ਸਾਂਝ ਵਾਲੀ ਵੀਚਾਰਧਾਰਾ ਤੋਂ ਤੋੜਿਆ ਜਾ ਸਕੇ[ ਜੇ ਕੋਈ ਸਿੱਖ ਬੁੱਧੀਜੀਵੀ,ਸਿੱਖ ਚਿੰਤਕ ਜਾਂ ਸਿੱਖੀ ਲਈ ਤੜਪ ਰੱਖਣ ਵਾਲਾ ਸਧਾਰਨ ਸਿੱਖ ਇਹਨਾਂ ਦੇ ਅਜਿਹੇ ਮਨਸੂਬਿਆਂ ਬਾਰੇ ਅਵਾਜ਼ ਉਠਾਵੇ ਤਾਂ ਇਹ ਉਲਟਾ ਉਹਨਾਂ ਲੋਕਾਂ ਨੂੰ ਹੀ rss ਦੇ ਬੰਦੇ ਗਰਦਾਨ ਦਿੰਦੇ ਹਨ[
  ਇਸ ਸੰਧਰਬ ਵਿੱਚ ਇੱਕ ਪੁਰਾਣੀ ਕਥਾ ਯਾਦ ਆ ਰਹੀ ਹੈ: ਹਰ ਮਹੀਨੇ ਮੱਸਿਆ ਦੇ ਦੀਵਾਨ ਵਿੱਚ ਇੱਕ ਬੀਬੀ ਹਾਜ਼ਰੀ ਭਰਦੀ ਸੀ॥ਉਸ ਦਾ ਘਰ ਦੀਵਾਨ ਵਾਲੀ ਜਗਾਹ ਦੇ ਬਿਲਕੁੱਲ ਨਜ਼ਦੀਕ ਸੀ[ ਉਹ ਪੈਸੇ ਧੇਲੇ ਦੇ ਮਾਮਲੇ ਵਿੱਚ ਘਰੋਂ ਸੌਖੀ ਸੀ[ ਕੁਝ ਚੋਰਾਂ ਨੇ ਉਸ ਨੂੰ ਲੁੱਟਣ ਲਈ ਆਪਣਾ ਇੱਕ ਕਵੀਸ਼ਰੀ ਜਥਾ ਤਿਆਰ ਕਰ ਲਿਆ[
  ਸਟੇਜ ਸਕੱਤਰ ਤੋਂ ਵਕਤ ਲੈ ਕੇ ਕਵੀਸ਼ਰੀ ਸ਼ੁਰੂ ਕਰ ਦਿੱਤੀ[ ਜਦੋਂ ਬੀਬੀ ਪੂਰੀ ਲਗਨ ਨਾਲ ਕਵੀਸ਼ਰੀ ਸੁਣ ਰਹੀ ਸੀ ਤਾਂ ਉਹਨਾਂ ਦੇ ਬਾਕੀ ਸਾਥੀਆਂ ਨੇ ਬੀਬੀ ਦੇ ਘਰ ਜਾ ਸੰਨ ਲਾਈ [ ਮਾਲ ਮੱਤੇ ਤੋਂ ਇਲਾਵਾ ਇੱਕ ਭਾਰੀ ਪੇਟੀ ਘਰ ਵਿੱਚੋਂ ਬਾਹਰ ਖਿੱਚ ਲਿਆਂਦੀ[ ਕਿਉਂਕਿ ਪੇਟੀ ਚੁੱਕਣ ਵਿੱਚ ਭਾਰੀ ਸੀ ਇਸ ਲਈ ਕਵੀਸ਼ਰੀ ਕਰਦੇ ਸਾਥੀਆਂ ਨੂੰ ਇਸ਼ਾਰੇ ਨਾਲ ਪੁੱਛਿਆ ਕਿ ਇਸ ਦਾ ਕੀ ਕੀਤਾ ਜਾਵੇ[ ਜਥੇ ਵਾਲਿਆਂ ਨੇ ਕਵੀਸ਼ਰੀ ਨਾਲ ਕਾਫੀਆ ਮਿਲਾਉਂਦੇ ਹੋਏ ਬੋਲਣਾ ਸ਼ੁਰੂ ਕੀਤਾ: "ਨਾਮ ਦੇ ਹੁਲਾਰੇ ਦੇ ਨਾਲ ਲੈ ਜੋ ਸਿੰਘੋ ਰੇਹੜ ਖੇਹੜ ਕੇ" ਉਧਰ ਬੀਬੀ ਨੇ ਆਪਣੀ ਪੇਟੀ ਲੁੱਟਦੀ ਵੇਖ ਕੇ ਰੌਲਾ ਪੌਣਾ ਸ਼ੁਰੂ ਕਰ ਦਿੱਤਾ ਕਿ ਚੋਰ ਉਸ ਦੀ ਪੇਟੀ ਲੁੱਟ ਕੇ ਲਿਜਾ ਰਹੇ ਹਨ ਤਾਂ ਸਟੇਜ ਵਾਲਿਆਂ ਨੇ ਢੋਲਕੀ ਛੈਣੇ ਹੋਰ ਤੇਜ ਕਰਦੇ ਹੋਏ ਗਉਣਾ ਸ਼ੁਰੂ ਕਰ ਦਿੱਤਾ: "ਮਾਈ ਸੱਚ ਕਹਿੰਦੀ ਐ ਜੀ ਮਾਈ ਸੱਚ ਕਹਿੰਦੀਐੈ" ਇਸ ਰੌਲੇ ਵਿੱਚ ਬੀਬੀ ਦੀ ਅਵਾਜ਼ ਦੱਬ ਗਈ ਅਤੇ ਚੋਰ ਦਿਨ ਦਿਹਾੜੇ ਬੀਬੀ ਦੇ ਸਾਹਮਣੇ ਮਾਲ ਲੈ ਕੇ ਰਫੂ ਚੱਕਰ ਹੋ ਗਏ[ 
 ਇਹੋ ਹਾਲ ਇਸ ਵੇਲੇ ਸਿੱਖੀ ਦਾ ਹੋ ਰਿਹਾ ਹੈ[ ਸਿੱਖੀ ਲਈ ਤੜਪ ਰੱਖਣ ਵਾਲੇ ਤਾਂ ਰੌਲਾ ਪਾ ਰਹੇ ਹਨ ਪਰ ਚੋਰਾਂ ਦੇ ਰੌਲੇ ਦੀ ਅਵਾਜ਼ ਏਨੀ ਉੱਚੀ ਹੈ ਕਿ ਉਹਨਾਂ ਦੀ ਅਵਾਜ਼ ਦਬ ਕੇ ਰਹਿ ਜਾਂਦੀ ਹੈਇਹ ਵੇਲਾ ਜਾਗਣ ਦਾ ਅਤੇ ਆਪਣਾ ਘਰ ਬਚਾਉਣ ਦਾ ਹੈ,ਇੱਕ ਦੂਜੇ ਦੇ ਮੂੰਹ ਵੱਲ ਵੇਖਣ ਅਤੇ ਦੂਸ਼ਣਬਾਜ਼ੀ ਦਾ ਨਹੀਂ ਆਉ ਸਾਰੇ ਮਿਲ ਕੇ ਸਿੱਖੀ ਨੂੰ ਠੱਗਾਂ ਤੋਂ ਬਚਾਈਏ ਅਤੇ ਸਿੱਖੀ ਦੇ ਵਿਹੜੇ ਵਿੱਚ ਸੁੱਟੇ ਕੂੜ ਕਬਾੜ ਨੂੰ ਹੂੰਝ ਕੇ ਬਾਹਰ ਵਗਾਹ ਮਾਰੀਏ ਅਤੇ ਕੇਵਲ ਤੇ ਕੇਵਲ ਗੁਰੂ ਗ੍ੰਥ ਸਾਹਿਬ ਜੀ ਨੂੰ ਸਮ੍ਪਿਤ ਹੋਈਏ॥ ਇਸ ਵੇਲੇ ਇੰਨਾ ਹੀ,ਧੰਨਵਾਦ                                            

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.