ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਸਿੱਖ ਨਿਗਲਿਆ ਜਾ ਰਿਹਾ ਹੈ
ਸਿੱਖ ਨਿਗਲਿਆ ਜਾ ਰਿਹਾ ਹੈ
Page Visitors: 2496

ਸਿੱਖ ਨਿਗਲਿਆ ਜਾ ਰਿਹਾ ਹੈ
ਆਤਮਜੀਤ ਸਿੰਘ, ਕਾਨਪੁਰ
ਸਿੱਖ ਨਿਗਲਿਆ ਜਾ ਰਿਹਾ ਹੈ,
ਕਲਮ ਰਾਹੀਂ, ਕਾਰ ਸੇਵਾ ਬਾਬਿਆ ਰਾਹੀਂ, ਬਿਪਰਵਾਦ ਰਾਹੀਂ, ਉਨਾਂ ਲਿਖਾਰੀਆਂ ਰਾਹੀਂ ਜੋ ਗੁਰ ਇਤਿਹਾਸ ਨੂੰ ਬਿਪਰਵਾਦੀ ਸੋਚ ਦੇ ਅਧੀਨ ਰੱਲ ਗੱਡ ਕਰਕੇ ਪੇਸ਼ ਕਰ ਰਹੇ ਹਨ, ਤੁਸੀਂ ਆਪ ਵੇਖ ਸਕਦੇ ਕੁੱਝ ਦਿਨ ਪਹਿਲਾਂ ਇਕ ਯੂਨੀਵਰਸਟੀ ਦੇ ਇਤਿਹਾਸਕਾਰ ਨੇ ਮੁੜ 'ਬਾਲਾ' ਨੂੰ ਪ੍ਰਗਟ ਕਰ ਦਿਤਾ ਜਦ ਕਿ ਭਾਈ ਗੁਰਦਾਸ ਜੀ ਅਤੇ ਦੂਜੇ, ਤੀਜੇ, ਚੌਥੇ ਪਾਤਸ਼ਾਹ ਨੇ ਇਸ ਅਖੌਤੀ ਬਾਲੇ ਦਾ ਕੋਈ ਜਿਕਰ ਨਹੀਂ ਕੀਤਾ ..।
ਬਿਪਰਵਾਦ ਨੇ ਪਤਾ ਨਹੀਂ ਹੋਰ ਕਿੰਨੇ ਕੁ ਅਜਿਹੇ ਲਿਖਾਰੀ ਸਿੱਖ ਇਤਿਹਾਸ ਨੂੰ ਵਿੜਾਗਨ ਲਈ ਸਾਡੇ ਵਿਚ ਵਾੜ ਰੱਖੇ ਹਨ ਅਤੇ ੫੫੦ ਸਾਲ ਤੋਂ ਸਾਨੂੰ ਖਤਮ ਕਰਨ ਵਿਚ ਲਗਾ ਹੋਇਆ ਹੈ .. ਅਤੇ ਇਹੋ ਜਿਹੇ ਇਤਿਹਾਸਕਾਰਾਂ ਨੇ ਸਿੱਖ ਪਰਿਵਾਰਾਂ ਦੇ ਦਿਮਾਗ ਵਿਚ ਬਿਪਰ ਨੂੰ ਮਜ਼ਬੂਤ ਕਰਨ ਤੋਂ ਅਲਾਵਾ ਹੋਰ ਕੁੱਝ ਨਹੀਂ ਕੀਤਾ ..।
ਜੇ ਦੇਖਿਆ ਜਾਵੇ ਸਾਡੇ ਧਾਰਮਿਕ ਅਸਥਾਨਾਂ ਵਿਚ ਅੱਜ ਉਹੀ ਕੁੱਝ ਹੋ ਰਿਹਾ ਹੈ ਜਿਨਾਂ ਕਰਮ ਕਾਂਡਾ ਦੇ ਖਿਲਾਫ਼ ਗਿਆਨੀ ਦਿਤ ਸਿੰਘ, ਪ੍ਰੋ. ਗੁਰਮੁਖ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਵਰਗਿਆ ਨੇ ਅਵਾਜ ਉਠਾਈ ਸੀ, ਅੱਜ ਫਿਰ ਉਹ ਹੀ ਕਰਮਕਾਂਡ ਚਲ ਰਹੇ ਨੇ, ਸਿਰਫ਼ ਇੰਨਾਂ ਹੀ ਨਹੀ ਜਿਸ ਖਾਰੇ ਸਮੁੰਦਰ ਤੋਂ ਸਾਨੂੰ ਗੁਰੂ ਸਾਹਿਬ ਨੇ ਬਾਹਰ ਕੱਢਿਆ ਸੀ ਅੱਜ ਅਸੀਂ ਫਿਰ ਉਸ ਵੱਲ ਧੱਕੇ ਜਾ ਰਹੇ ਹਾਂ ..।
ਅੱਜ ਬਿਪਰਵਾਦ ਸਾਨੂੰ ਉਸ ਗਹਿਰੇ ਖਾਰੇ ਸਮੁੰਦਰ ਵੱਲ ਧਕ ਰਿਹਾ ਹੈ, ਜਿਸ ਵਿਚ ਸਾਹਮਣੇ ਵਾਲਾ ਭਾਵ ਸਾਨੂੰ ਅਪਣੇ ਵਿਚ ਜ਼ਜਬ ਕਰਨ ਵਾਲਾ ਮਿਤਰ ਦਾ ਰੂਪ ਧਾਰਨ ਕਰਕੇ ਮੱਕਾਰੀ ਨਾਲ ਸਿੱਖ ਅਤੇ ਸਿੱਖੀ ਨੂੰ ਖਤਮ ਕਰਨ ਦੇ ਮੰਸੂਬੇ ਘੜ ਰਿਹਾ ਹੈ .. ਸਾਹਮਣੇ ਵਾਲਾ ਸਾਡੀ ਨਿਰਪੱਖ ਸੋਚ ਨੂੰ ਪੌੜੀ ਬਣਾ ਕੇ, ਮਿਤਰ ਬਣ ਕੇ ਸਾਡੀ ਸਿਰਮੌਰ ਸੰਸਥਾਵਾਂ ਤੇ ਕਾਬਜ ਹੋ ਗਿਆ ਹੈ ਤੇ ਸਾਨੂੰ ਅੰਦਰੋਂ ਅੰਦਰੀ ਖੋਖਲਾ ਕਰਨ ਵਿਚ ਲਗਾ ਹੋਇਆ ਹੈ ਅਤੇ ਗਿਆਨ ਵਿਹੂਣੇ ਸਿੱਖਾਂ ਨੂੰ ਗੁਮਰਾਹ ਕਰਕੇ ਅਪਣੇ ਆਪ ਨੂੰ ਪੂਰੀ ਤਰਾਂ ਸਥਾਪਿਤ ਕਰਨਾ ਚਾਹੁੰਦਾ ਹੈ ਅਤੇ ਜਦੋਂ ਆਪਣੇ ਹੀ ਨਾਲ ਰੱਲ ਕੇ 'ਖੇਤ ਨੂੰ ਖਾਣ' ਲਗ ਜਾਣ ਤੇ ਸਾਨੂੰ ਕੌਣ ਬਚਾ ਸਕਦਾ ਹੈ।
ਸਾਨੂੰ ਅਪਣੇ ਵਿਚ ਜ਼ਜਬ ਕਰਨ ਵਾਲਾ ਇਹ ਗੱਲ ਸਪਸ਼ਟ ਸਮਝਦਾ ਹੈ ਕਿ ਕਿਸੇ ਕੌਮ ਦਾ ਬੀਜ ਨਾਸ ਕਰਨ ਦਾ ਸਭ ਤੋਂ ਯੋਗ ਤਰੀਕਾ ਹੈ ਉਸ ਦੀ ਨੌਜਵਾਨੀ ਖਤਮ ਕਰ ਦਿਓ, ਉਸ ਦੀ ਜਵਾਨੀ ਤਿੰਨ ਰੋਗ ਲਾ ਦਿਓ 'ਅਨਪੜ੍ਹਤਾ, ਨਸ਼ੇੜੀਪਨ ਅਤੇ ਵਿਹਲੜਪਨ' .. ਹੁਣ ਤੁਸੀਂ ਆਪ ਅਪਣੇ ਵਿਚ ਨਿਗਾਹ ਮਾਰੋ 'ਕਿ ਇਹ ਸਭ ਸਾਡੇ ਵਿਚ ਵਾਪਰ ਰਿਹਾ ਹੈ ਕੀ ਨਹੀਂ .. ਸਭ ਤੋਂ ਵੱਧ ਦੁੱਖ ਤਾਂ ਇਸ ਗੱਲ ਦਾ ਹੈ ਕਿ ਸਿੱਖ ਆਪ ਹੀ ਆਪਣੀ ਇਸ ਤਬਾਹੀ ਤੋਂ ਸੁਚੇਤ ਨਹੀਂ

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.