ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਸਿੱਖਾ ਕਿਸ ਰਾਹ ਨੂੰ ਤੁਰ ਪਿਆ ....
ਸਿੱਖਾ ਕਿਸ ਰਾਹ ਨੂੰ ਤੁਰ ਪਿਆ ....
Page Visitors: 2502

ਸਿੱਖਾ ਕਿਸ ਰਾਹ ਨੂੰ ਤੁਰ ਪਿਆ ....

ਤਜਿ ਚਿਤਰੈ ਚੇਤਹੁ ਚਿਤਕਾਰੀ

ਚਿਤਰ ਬਚਿਤਰ ਇਹੈ ਅਵਝੇਰਾ

ਤਜਿ ਚਿਤਰੈ ਚਿਤੁ ਰਾਖਿ ਚਿਤੇਰਾ
{ਪੰਨਾ 340}
ਸਿੱਖਾ ਤੂੰ ਪਹਿਲਾਂ ਕਿਸੇ ਚਿਤਰਕਾਰ ਦੀ ਕਲਪਨਾ
ਦੇ ਬੁਰਸ਼ਾ ਦੇ ਅਧੀਨ ਫੋਟਵਾਂ ਨੂੰ ਗੁਰੂ ਸਮਝ ਕੇ ਪੂਜਦਾ ਰਿਹਾ ਤੇ ਹੁਣ ਇਕ ਫਿਲਮ ਬਣਾਉਣ ਵਾਲੇ ਮਗਰ ਇਕ ਕਾਰਟੂਨ ਨੂੰ ਗੁਰੂ ਬਣਾ ਬੈਠਾ ਇਹ ਕਿਸ ਰਾਹ ਨੂੰ ਤੁਰ ਪਿਆ ਏਂ ?
ਸੋਚਣ ਵਾਲੀ ਗੱਲ ਹੈ ਗੁਰੂ ਸਾਹਿਬਾਨਾਂ ਨੇ ਖੇਤੀ ਕਰਕੇ ਥਾਂ-ਥਾਂ ਨਗਰ ਵੱਸਾ ਕੇ
ਉਦਾਸੀਆਂ  ਕਰਕੇ ਅਲਗ ਅਲਗ ਥਾਵਾਂ ਤੇ ਜਾ ਕੇ ਇੰਨੀ ਕੜੀ ਧੁੱਪਾਂ ਵਿਚ ਗੁਰਬਾਣੀ ਦਾ ਪ੍ਰਚਾਰ ਕੀਤਾ, ਕਿ ਗੁਰੂ ਸਾਹਿਬਾਨਾਂ ਦਾ ਇਹੋ ਜਿਹਾ ਰੂਪ ਹੋ ਸਕਦਾ ਹੈ ਜੋ ਸਾੱਨੂੰ ਇਕ ਚਿਤਰਕਾਰ ਦੀ ਚਿਤਰਕਾਰੀ ਤੇ ਕਾਰਟੂਨ ਵਜੋਂ ਵਿਖਾਇਆ ਜਾ ਰਿਹਾ ਹੈ ....?
ਜੋ
ਵਿਰੋਧ ਅੱਜ ਅਸੀਂ ਕਰ ਰਹੇ ਕਿਤੇ ਇਹ ਵਿਰੋਧ 'ਸ਼ੋਭਾ ਸਿੰਘ' ਦੇ ਸਮਯ ਕੀਤਾ ਹੁੰਦਾ ਤਾਂ ਕਿਸੇ ਦੀ ਮਜਾਲ ਨਾ ਹੁੰਦੀ ਅੱਜ ਇਹੋ ਜਿਹੇ ਗੁਰੂ ਸਾਹਿਬਾਨਾਂ ਦੇ ਕਾਰਟੂਨ ਬਣਾ ਕੇ ਸਾਡੇ ਸਾਹਮਣੇ ਰੱਖਦਾ .. ਤੇ ਹੁਣ ਕਈਆਂ ਨੂੰ ਪੀੜ ਪੈ ਰਹੀ ਹੈ ਅਗਲੇ ਸਾਡਾ ਇਤਿਹਾਸ ਹੀ ਤਾ ਪੇਸ਼ ਕਰ ਰਹੇ ਹਨ, ਫਿਰ ਵਿਰੋਧ ਕਾਹਦਾ .. ਭਲਿਓ 'ਕਿ ਇਤਿਹਾਸ ਨੂੰ ਪ੍ਰਚਾਰਣ ਦਾ ਇਹ ਹੀ ਜਰੀਆ ਰਹਿ ਗਿਆ ਹੈ ..?
ਕੀ ਅਸੀਂ ਅਪਣਾ ਇਤਿਹਾਸ ਕਿਤਾਬਾਂ ਰਾਹੀਂ ਘਰ ਘਰ ਨਹੀਂ
ਪਹੁੰਚਾ ਸਕਦੇ .. ਕਿ ਅਸੀਂ ਅਪਣਾ ਇਤਿਹਾਸ ਕਿਤਾਬਾਂ ਦਾ ਸਟਾਲ ਲਗਾ ਕੇ ਲੋਕਾਂ ਤਕ ਨਹੀਂ ਪਹੁੰਚਾ ਸਕਦੇ .. ਥੋੜਾ ਤਾ ਦਿਮਾਗ ਦੀ ਵਰਤੋਂ ਕਰੋ ।
ਭਲਿਓ ਕਿਤੇ ਇਹ ਨਾ ਹੋਵੇ
ਕਿ ਮੂਰਤੀ ਪੂਜਾ ਫੋਟਵਾਂ ਦਾ ਵਿਰੋਧ ਕਰਨ ਵਾਲਾ, ਸਚ ਮੁੱਚ ਮੂਰਤੀ ਪੂਜਣ ਵਾਲੇ ਨਾਲੋਂ ਵੀ ਏਸ ਕੰਮ ਵਿਚ ਅੱਗੇ ਲੰਘ ਜਾਂਵੇਂ .. ਅੱਜੇ ਵੀ ਸਮਾਂ ਹੈ ਇਹੋ ਜਿਹੀ ਫਿਲਮਾਂ ਦਾ ਵਿਰੋਧ ਕਰੋ, ਇਹਨਾਂ ਲਈ ਤਾ ਕਾਰੋਬਾਰ ਹੈ ਇਹ ਤਾ ਅਪਣੇ ਕਰੋਬਾਰ ਨੂੰ ਵੱਧਾ ਰਹੇ ਹਨ, ਪਰ ਅਪਣੇ ਗਿਰਿਵਾਨ ਵਿਚ ਤੁਸੀਂ ਝਾਂਕਣਾ ਜੋ ਇਹ ਕੁਝ ਹੋ ਰਿਹਾ ਹੈ, ਉਹ  ਸਹੀ ਹੈ ..?
ਭਲਿਓ ਸਮਯ ਰਹਿੰਦੇ ਸੁਚੇਤ ਹੋਵੋ
, ਕਿਤੇ ਇਹ ਨਾ ਹੋਵੇ ਸਭ ਕੁਝ ਲੁਟਾ ਪੁਟਾ ਕੇ ਹੋਸ਼ ਵਿਚ ਆਈਏ । ਯਾਦ ਰੱਖੋ ਹੱਥੋਂ ਗਿਆ ਸਮਾਂ ਮੁੜ ਵਾਪਸ ਨਹੀਂ ਆਉਂਦਾ
ਆਤਮਜੀਤ ਸਿੰਘ
, ਕਾਨਪੁਰ      

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.