ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਇਹ ਵਖਰੇਵਾਂ ਕਿਉਂ ...?
ਇਹ ਵਖਰੇਵਾਂ ਕਿਉਂ ...?
Page Visitors: 2460

ਇਹ ਵਖਰੇਵਾਂ ਕਿਉਂ ...?
ਆਤਮਜੀਤ ਸਿੰਘ, ਕਾਨਪੁਰ
ਜੇ ਅਸੀਂ ਰੋਜ਼ਾਨਾ ਆਪਣੇ ਪਿੰਡ ਅਤੇ ਸ਼ਹਰ ਦੇ ਗੁਰੂ ਘਰਾਂ ਵਿਚ ਝਾਤ ਮਾਰੀਏ ਤੇ ਹਰ ਗੁਰੂ ਘਰ ਵਿਖੇ ਸਿੱਖ ਬੀਬੀਆਂ ਕੀਰਤਨ, ਕਥਾ, ਪਾਠ ਕਰਦੀਆਂ ਹੋਈਆ ਵੇਖੀਆਂ ਜਾ ਸਕਦੀਆਂ ਹਨ, ਪਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਹ ਵਖਰੇਵਾਂ ਕਿਉਂ...?
ਜੇ ਇਹ ਬੀਬੀਆਂ ਇੰਨੀਆਂ ਹੀ ਅਪਵਿੱਤਰ ਹਨ 'ਕਿ ਉਹਨਾਂ ਦੇ ਕੀਰਤਨ ਕਰਨ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਵਿੱਤਰਤਾ ਭੰਗ ਹੋ ਜਾਂਦੀ ਹੈ ਤੇ ਫਿਰ ਇਹਨਾਂ ਬੀਬੀਆਂ ਦੇ ਅਪਵਿੱਤਰ ਖੂਨ ਨਾਲ ਪੈਦਾ ਹੋਇਆ ਮਨੁੱਖ ਪਵਿਤਰ ਕਿਵੇਂ ਹੋਵੇ ਸਕਦਾ ਹੈ ..?
ਇਹਨਾਂ ਦੀ ਸੋਚ 'ਤੇ ਸ਼ਰਮ ਆਉਂਦੀ ਹੈ!!!
ਸਭ ਤੋਂ ਵੱਡੀ ਗੱਲ ਇਸ ਵਿਚ ਸਭ ਤੋਂ ਵੱਧ ਰੌਲਾ ਉਹ ਪਾ ਰਹੇ ਹਨ {ਅਖੌਤੀ ਸੰਤ ਸਮਾਜ .. ਧੁੰਮਾ, ਰੰਧਾਵਾ} ਜਿਹਨਾਂ ਨੇ ਅੱਜ ਤੱਕ ਰਹਿਤ ਮਰਿਯਾਦਾ ਨੂੰ ਮੰਨਿਆ ਹੀ ਨਹੀਂ ....
ਦਰਬਾਰ ਸਾਹਿਬ ਵਿਖੇ ਬੀਬੀਆਂ ਨੂੰ ਕੀਰਤਨ ਨਾ ਕਰਨ ਦੇਣ ਵਾਲੇ ਆਪਣੇ ਆਪ ਨੂੰ ਕਹਾਉਂਦੇ ਤੇ ਧਰਮੀ ਹਨ ਪਰ ਸੋਚ ਬਾਬੇ ਆਦਮ ਵੇਲੇ ਦੀ ਹੈ ..
ਕਹਿਣ ਨੂੰ ਆਪਣੇ ਆਪ ਨੂੰ ਬਾਬੇ ਨਾਨਕ ਦੇ ਸੋਚ ਦੇ ਧਾਰਣੀ ਕਹਾਉਂਦੇ ਹਨ, ਪਰ ਸੋਚ ਇੰਨੀ ਨੀਵੀਂ ਹੈ ਕੀ ਇਹਨਾਂ ਦੀ ਸੋਚ 'ਤੇ ਹੈਰਾਨਗੀ ਹੁੰਦੀ ਹੈ .... ਗੁਰੂ ਨਾਨਕ ਦੀ ਸੋਚ ਦੇ ਧਾਰਣੀ ਕਹਾਉਣ ਵਾਲਿਓ ਗੁਰੂ ਨਾਨਕ ਸਾਹਿਬ ਦਾ ਵੀ ਫੈਸਲਾ ਸੁਣ ਲਓ ....
ਮਃ ੧ ॥
 ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
 ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ
॥  {ਪੰਨਾ 473}
ਭਲਿਓ ਆਪਣੀ ਸੋਚ ਨੂੰ ਵੱਡਾ ਕਰੋ ਤੇ ਗੁਰੂ ਸਾਹਿਬ ਦੇ ਇਸਤਰੀ ਪ੍ਰਤੀ ਬਰਾਬਰਤਾ ਦੇ ਫੈਸਲੇ ਨੂੰ ਅਪਣਾਓ ..
ਗੁਰੂ ਰਾਖਾ।
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.